Home / ਕੈਨੇਡਾ / ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 16 ਨੂੰ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 16 ਨੂੰ

logo-2-1-300x105-3-300x105ਬਰੈਂਪਟਨ : ਇਥੋਂ ਦੇ ਗੁਰਦੁਆਰਾ ਸਿੱਖ ਸੰਗਤ 32 ਰੀਗਨ ਰੋਡ ਬਰੈਂਪਟਨ ਵਲੋਂ ਸਿੱਖ ਜਗਤ ਦੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਅਯੋਜਿਨ 16 ਅਕਤੂਬਰ  2016  ਦਿਨ ਐਤਵਾਰ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਜਾ ਰਿਹਾ ਹੈ। ਇਸ ਨਗਰ ਕੀਰਤਨ ਵਿੱਚ ਸੰਗਤਾਂ ਨੂੰ ਪਹੁੰਚਣ ਦਾ ਖੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਗੁਰੂਘਰ ਦੇ ਸੇਵਾਦਾਰ ਪਰਮਿੰਦਰ ਸਿੰਘ ਹਰਗਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਿਤੀ 15 ਅਕਤੂਬਰ ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤੱਕ ਢਾਡੀ ਦਰਬਾਰ ਹੋਏਗਾ। ਅਗਲੇ ਦਿਨ 16 ਤਰੀਕ ਨੂੰ ਸਵੇਰੇ ਅੱਠ ਵਜੇ ਤੋਂ ਬਾਅਦ ਦੁਪਹਿਰ ਇੱਕ ਵਜੇ ਤੱਕ ਸ੍ਰੀ ਗੁਰੁ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜ਼ਾਏ ਜਾਣਗੇ। ਇਹ ਨਗਰ ਕੀਰਤਨ ਸ਼ਾਨੌ ਸ਼ੌਕਤ ਨਾਲ ਗੁਰੂਘਰ ਤੋਂ ਸ਼ੁਰੁ ਹੋ ਕੇ ਡਰਾਈਵ ਤੋਂ ਹੁੰਦਾ ਹੋਇਆ ਵਾਪਸ ਗੁਰੂਘਰ ਆ ਕੇ ਸਮਾਪਤ ਹੋਏਗਾ। ਪ੍ਰਬੰਧਕਾਂ ਵਲੋਂ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਮਕਾਲਗਿਲ ਰੋਤ ਉਪਰ ਕੋਈ ਵੀ ਗੱਡੀ ਪਾਰਕ ਨਾ ਕੀਤੀ ਜਾਵੇ। ਕਾਰਾਂ ਲਈ ਲੀਅਨ ਵਾਲੇ ਪਲਾਜ਼ੇ ਵਿੱਚ ਪਾਕਰ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਹੋਰ ਜਾਣਕਾਰੀ ਲਈ ਸਿੱਖ ਸੰਗਤ ਗੁਰੂਘਰ ਦੇ ਫੋਨ ਨੰਬਰ 905-495-1200 ਜਾਂ ਗੁਰੁ ਨਾਨਕ ਸਿੱਕ ਸੈਂਟਰ ਦੇ ਫੋਨ ਨੰਬਰ 905-457-5757 ਉਪਰ ਕਾਲ ਕੀਤੀ ਜਾ ਸਕਦੀ ਹੈ।

Check Also

ਗੁਰਮੀਤ ਸਿੰਘ ਬਾਸੀ ਨੇ ਹੰਬਰਵੁੱਡ ਸੀਨੀਅਰ ਕਲੱਬ ਨੂੰ ਪਾਰਟੀ ਦਿੱਤੀ

ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਦੇ ਡਾਇਰੈਕਟਰ ਗੁਰਮੀਤ ਸਿੰਘ ਬਾਸੀ ਨੇ ਆਪਣੇ ਪੋਤੇ ਦੇ ਵਿਆਹ …