Breaking News
Home / ਪੰਜਾਬ / ‘ਆਪ’ ਦੇ ਸੱਤ ਉਮੀਦਵਾਰਾਂ ਵਿਰੁੱਧ ਬਗ਼ਾਵਤੀ ਸੁਰਾਂ

‘ਆਪ’ ਦੇ ਸੱਤ ਉਮੀਦਵਾਰਾਂ ਵਿਰੁੱਧ ਬਗ਼ਾਵਤੀ ਸੁਰਾਂ

logo-2-1-300x105-3-300x105ਖਰੜ, ਗਿੱਦੜਬਾਹਾ, ਮਾਨਸਾ, ਬੰਗਾ, ਨਕੋਦਰ ਤੇ ਸਮਾਣਾ ਵਿੱਚ ਵਾਲੰਟੀਅਰ ਭੜਕੇ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ (ਆਪ) ਵੱਲੋਂ 29 ਉਮੀਦਵਾਰਾਂ ਦੀ ਐਲਾਨੀ ਤੀਸਰੀ ਸੂਚੀ ਵਿੱਚੋਂ ਸੱਤ ਉਮੀਦਵਾਰਾਂ ਵਿਰੁੱਧ ਬਗ਼ਾਵਤੀ ਸੁਰਾਂ ਉਠੀਆਂ ਹਨ ਅਤੇ ਪਾਰਟੀ ਨੇ ਇਨ੍ਹਾਂ ਉਮੀਦਵਾਰਾਂ ਨਾਲ ਇਥੇ ਮੁੱਖ ਦਫ਼ਤਰ ਵਿੱਚ ਮੀਟਿੰਗ ਕਰਕੇ ਬਗ਼ਾਵਤੀ ਸੁਰਾਂ ਠੱਲਣ ਲਈ ਯਤਨ ਵਿੱਢ ਦਿੱਤੇ ਹਨ।
ਘੱਟੋ-ਘੱਟ ਸੱਤ ਹਲਕਿਆਂ ਵਿੱਚ ਬਾਹਰੀ ਤੇ ਦਲਬਦਲੂ ਆਗੂਆਂ ਨੂੰ ਟਿਕਟਾਂ ਦੇਣ ਕਾਰਨ ਵਾਲੰਟੀਅਰ ਭੜਕ ਗਏ ਹਨ। ‘ਆਪ’ ਨੇ ਤਰਨਤਾਰਨ ਤੋਂ ਪਹਿਲਵਾਨ ਕਰਤਾਰ ਸਿੰਘ, ਬੰਗਾ ਤੋਂ ਹਰਜੋਤ ਕੌਰ, ਖਰੜ ਤੋਂ ਪੱਤਰਕਾਰ ਕੰਵਰ ਸੰਧੂ, ਜਗਰਾਓਂ ਤੋਂ ਸਰਵਜੀਤ ਕੌਰ ਮਾਨੂਕੇ, ਮਾਨਸਾ ਤੋਂ ਪੰਜਾਬ ਪਲਿਊਸ਼ਨ ਕੰਟਰੋਲ ਬੋਰਡ ਤੋਂ ਅਗਾਊਂ ਸੇਵਾਮੁਕਤੀ ਲੈਣ ਵਾਲੇ ਨਾਜਰ ਸਿੰਘ ਮਨਸ਼ਾਹੀਆ, ਭਦੌੜ ਤੋਂ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਪ੍ਰਧਾਨ ਪਿਰਮਲ ਸਿੰਘ, ઠਮਹਿਲ ਕਲਾਂ ਤੋਂ ਪ੍ਰੈਸ ਕਲੱਬ ਦੇ ਪ੍ਰਧਾਨ ਕੁਲਵੰਤ ਪੰਡੋਰੀ, ਬਰਨਾਲਾ ਤੋਂ ਵਿਦਿਆਰਥੀ ਆਗੂ ਤੇ ਮਕੈਨੀਕਲ ਇੰਜਨੀਅਰ ਮੀਤ ਹੇਅਰ ਸਮੇਤ ਤਿੰਨ ਡਾਕਟਰਾਂ ਸ਼ਾਹਕੋਟ ਤੋਂ ਡਾਕਟਰ ਅਮਰਜੀਤ ਸਿੰਘ ਥਿੰਦ, ਚਮਕੌਰ ਸਾਹਿਬ ਤੋਂ ਡਾਕਟਰ ਚਰਨਜੀਤ ਸਿੰਘ ਅਤੇ ਧਰਮਕੋਟ ਤੋਂ ਡਾਕਟਰ ਰਣਜੋਧ ਸਿੰਘ ਸਰਾ ਨੂੰ ਟਿਕਟਾਂ ਦਿੱਤੀਆਂ ਹਨ। ਖਰੜ ਹਲਕੇ ਤੋਂ ਪੰਚਾਇਤ ਯੂਨੀਅਨ ਦੇ ਸੂਬਾਈ ਪ੍ਰਧਾਨ ਹਰਮਿੰਦਰ ਸਿੰਘ ਮਾਵੀ, ਆਰਟੀਆਈ ਵਿੰਗ ਦੇ ਜੁਆਇੰਟ ਸਕੱਤਰ ਨਰਿੰਦਰ ਸਿੰਘ ਸ਼ੇਰਗਿੱਲ, ਸੁਦੇਸ਼ ਮੁੰਧੋਂ ਅਤੇ ਯੂਥ ਵਿੰਗ ਦੇ ਬਲਾਕ ਪ੍ਰਧਾਨ ઠਜਗਦੇਵ ਮਲੋਆ ਨੇ ਪਾਰਟੀ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ 25 ਅਕਤੂਬਰ ਤੱਕ ਕੰਵਰ ਸੰਧੂ ਦੀ ਥਾਂ ਇਸ ਹਲਕੇ ਦੇ ਕਿਸੇ ਆਗੂ ਨੂੰ ਟਿਕਟ ਨਾ ਦਿੱਤੀ ਤਾਂ ਉਹ ਕੋਈ ਅਗਲਾ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਉਹ ਸਾਰੇ ਖਰੜ ਦੇ ਜਾਏ ਹਨ ਪਰ ਬਾਹਰੀ ਬੰਦੇ ਨੂੰ ਟਿਕਟ ਦੇ ਕੇ ਲੀਡਰਸ਼ਿਪ ਨੇ ਵੱਡੀ ਭੁੱਲ ਕੀਤੀ ਹੈ, ਜਿਸ ਦਾ ਖਮਿਆਜ਼ਾ ਪਾਰਟੀ ਨੂੰ ਭੁਗਤਣਾ ਪਵੇਗਾ। ਸੰਧੂ ਵੀ ਪਿਛਲੇ ਸਮੇਂ ਤੋਂ ਖਰੜ ਹਲਕੇ ਦੇ ਹੀ ਪਿੰਡ ਕਾਂਸਲ ਵਿਚ ਰਹਿ ਰਹੇ ਹਨ। ਗਿੱਦੜਬਾਹਾ ਹਲਕੇ ਦੇ ਵਾਲੰਟੀਅਰ ਵੀ ਜਗਦੀਪ ਸਿੰਘ ਸੰਧੂ ਨੂੰ ਬਾਹਰੀ ਉਮੀਦਵਾਰ ਦੱਸ ਕੇ ਵਿਰੋਧ ਕਰ ਰਹੇ ਹਨ। ਸਮਾਣਾ ਹਲਕੇ ਵਿੱਚ ਵੀ ਵਾਲੰਟੀਅਰ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਨੂੰ ਟਿਕਟ ਦੇਣ ਵਿਰੁੱਧ ਹਨ। ਬੰਗਾ ਹਲਕੇ ਦੇ ਵਾਲੰਟੀਅਰਾਂ ਵੱਲੋਂ ਹਰਜੋਤ ਕੌਰ ਵਿਰੁੱਧ ਭਾਰੀ ਰੋਹ ਪ੍ਰਗਟ ਕੀਤਾ ਗਿਆ। ਮਾਨਸਾ ਹਲਕੇ ਦੇ ਵਾਲੰਟੀਅਰ ਵੀ ਮਾਨਸ਼ਾਹੀਆ ਵਿਰੁੱਧ ਡੱਟ ਗਏ ਹਨ। ਪਾਰਟੀ ਦੇ ਐਨਆਰਆਈ ਵਿੰਗ ਦੇ ਮੁਖੀ ਜਗਤਾਰ ਸਿੰਘ ਸੰਘੇੜਾ ઠਵਿਰੁੱਧ ਵੀ ਨਕੋਦਰ ਦੇ ਕੁੱਝ ਵਾਲੰਟੀਅਰ ਭੜਕੇ ਹਨ। ਕੁੱਝ ਦਿਨ ਪਹਿਲਾਂ ਹੀ ‘ਆਪ’ ਵਿੱਚ ਸ਼ਾਮਲ ਹੋਏ ਚਰਨਜੀਤ ਸਿੰਘ ਚੰਨੀ ਨੂੰ ਨਵਾਂਸ਼ਹਿਰ ਤੋਂ ਟਿਕਟ ਦੇਣ ਵਿਰੁੱਧ ਵੀ ਵਾਲੰਟੀਅਰਾਂ ਵਿੱਚ ਘੁਸਰ-ਮੁਸਰ ਹੈ। ਦੂਸਰੇ ਪਾਸੇ ਛੋਟੇਪੁਰ ਧੜਾ ਇਨ੍ਹਾਂ ਬਗਾਵਤੀ ਸੁਰਾਂ ਉਪਰ ਆਸ ਦੀ ਨਜ਼ਰ ਟਿਕਾਈ ਬੈਠਾ ਹੈ। ਸੰਘੇੜਾ ਅਤੇ ਚੰਨੀ ਨੇ ਕਿਹਾ ਕਿ ਕੁੱਝ ਵਾਲੰਟੀਅਰਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਸੀ ਪਰ ਹੁਣ ਸਭ ਕੁੱਝ ਠੀਕ ਹੈ। ਸੂਤਰਾਂ ਅਨੁਸਾਰ ਇਨ੍ਹਾਂ ਬਗਾਵਤੀ ਸੁਰਾਂ ਦੌਰਾਨ ਹੀ ਸਿਖ਼ਰਲੀ ਲੀਡਰਸ਼ਿਪ ਨੇ ઠਉਮੀਦਵਾਰਾਂ ਨਾਲ ਇਥੇ ਮੁੱਖ ਦਫ਼ਤਰ ਵਿੱਚ ਸਾਂਝੀਆਂ ਅਤੇ ਵੱਖ-ਵੱਖ ਮੀਟਿੰਗਾਂ ਕਰਕੇ ਸਪੱਸ਼ਟ ਕਰ ਦਿੱਤਾ ਕਿ ਕਿਸੇ ਦੀ ਟਿਕਟ ਬਦਲੀ ਨਹੀਂ ਜਾਵੇਗੀ।
ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ: ਗੁਰਪ੍ਰੀਤ ਵੜੈਚ
ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ‘ਆਪ’ ਦੀ ਚੜ੍ਹਤ ਕਾਰਨ ਹਰੇਕ ਹਲਕੇ ਵਿੱਚ ਕਈ ਉਮੀਦਵਾਰ ਸਨ ਅਤੇ ਇਕ ਆਗੂ ਨੂੰ ਟਿਕਟ ਮਿਲਣ ਤੋਂ ਬਾਅਦ ਬਾਕੀ ਦਾਅਵੇਦਾਰਾਂ ਨੂੰ ਠੇਸ ਲੱਗਣੀ ਸੁਭਾਵਕ ਸੀ। ਉਹ ਅਜਿਹੇ ਆਗੂਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਪਾਰਟੀ ਅਤੇ ਪੰਜਾਬ ਦੇ ਹਿੱਤਾਂ ਲਈ ਰੋਸ ਛੱਡਣ ਲਈ ਮਨਾਇਆ ਜਾ ਰਿਹਾ ਹੈ।

Check Also

ਬੇਅਦਬੀ ਮਾਮਲਿਆਂ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਹੋਇਆ ਅੰਤਿਮ ਸਸਕਾਰ

ਬਿੱਟੂ ਦੀ ਨਾਭਾ ਜੇਲ੍ਹ ਵਿਚ ਹੀ ਦੋ ਸਿੱਖ ਕੈਦੀਆਂ ਨੇ ਕਰ ਦਿੱਤੀ ਸੀ ਹੱਤਿਆ ਫਰੀਦਕੋਟ/ਬਿਊਰੋ …