Home / ਦੁਨੀਆ / ਅਮਰੀਕੀ ਡਾਕ ਸੇਵਾ ਵੱਲੋਂ ਦੀਵਾਲੀ ‘ਤੇ ਡਾਕ ਟਿਕਟ ਜਾਰੀ

ਅਮਰੀਕੀ ਡਾਕ ਸੇਵਾ ਵੱਲੋਂ ਦੀਵਾਲੀ ‘ਤੇ ਡਾਕ ਟਿਕਟ ਜਾਰੀ

first-diwali-stamp-news-7-copy-copyਨਿਊਯਾਰਕ/ਬਿਊਰੋ ਨਿਊਜ਼ : ਅਮਰੀਕੀ ਡਾਕ ਸੇਵਾਵਾਂ ਵੱਲੋਂ ਇਥੇ ਦੀਵਾਲੀ ‘ਤੇ ਡਾਕ ਟਿਕਟ ਜਾਰੀ ਕੀਤਾ ਗਿਆ। ਭਾਰਤੀ-ਅਮਰੀਕੀਆਂ ਅਤੇ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ਦੇ 7 ਸਾਲ ਦੇ ਯਤਨਾਂ ਤੋਂ ਬਾਅਦ ਰੌਸ਼ਨੀਆਂ ਦੇ ਇਸ ਤਿਉਹਾਰ ਮੌਕੇ ਇਹ ਸੰਭਵ ਹੋਇਆ। ਭਾਰਤੀ ਵਣਜ ਦੂਤਾਵਾਸ ‘ਚ ਬੁੱਧਵਾਰ ਨੂੰ ਇਕ ਸਮਾਰੋਹ ਦੇ ਦੌਰਾਨ ਇਹ ਡਾਕ ਟਿਕਟ ਜਾਰੀ ਕੀਤਾ ਗਿਆ। ਅਮਰੀਕੀ ਡਾਕ ਸੇਵਾ ਨੇ ‘ਦੀਵਾਲੀ ਫਾਰਐਵਰ’ ਡਾਕ ਟਿਕਟ ਜਾਰੀ ਕਰਕੇ ਰੌਸ਼ਨੀਆਂ ਦਾ ਇਹ ਤਿਉਹਾਰ ਮਨਾਇਆ। ਸੁਨਹਿਰੀ ਪਿੱਠਭੂਮੀ ‘ਚ ਜਗਦੇ ਪਰੰਪਰਿਕ ਦੀਵੇ ਨੂੰ ਜਗ੍ਹਾ ਦਿੱਤੀ ਗਈ। ਇਸ ਦੇ ਨਾਲ ਹੀ ਇਸ ਦੇ ਹੇਠ ਲਿਖਿਆ ਹੈ ‘ਫਾਰਐਵਰ ਯੂਐਸਏ 2016’। ਪ੍ਰੋਗਰਾਮ ‘ਚ ਟੈਕਨਾਲੋਜੀ ਕੌਂਸਲਰ ਜਨਰਲ ਰੀਵਾ ਗਾਂਗੁਲੀ ਦਾਸ, ਸੰਸਦ ਮੈਂਬਰ ਕੈਰੋਲਿਨ ਮਾਲੋਨੀ, ਦੀਵਾਲੀ ਟਿਕਟ ਪਰਿਯੋਜਨਾ ਪ੍ਰਧਾਨ ਰੰਜੂ ਬਤਰਾ, ਯੂਐਸਪੀਐਸ ਉਪ ਪ੍ਰਧਾਨ (ਮੇਲ ਐਂਟਰੀ ਐਂਡ ਪੇਮੈਂਟ ਟੈਕਨਾਲੋਜੀ) ਪ੍ਰਥਾ ਮਹਿਰਾ, ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਾਬਕਾ ਸਥਾਈ ਪ੍ਰਤੀਨਿਧੀ ਹਰਦੀਪ ਸਿੰਘ ਪੁਰੀ ਅਤੇ ਭਾਰਤੀ-ਅਮਰੀਕੀ ਵਕੀਲ ਰਵੀ ਬਤਰਾ ਸ਼ਾਮਲ ਹੋਏ।

Check Also

ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਛੇ ਅਪਾਚੀ ਹੈਲੀਕਾਪਟਰ ਵੇਚਣ ਲਈ ਦਿੱਤੀ ਹਰੀ ਝੰਡੀ

ਹੈਲੀਕਾਪਟਰਾਂ ਨਾਲ ਭਾਰਤ ਦੀ ਰੱਖਿਆ ਪ੍ਰਣਾਲੀ ਹੋਵੇਗੀ ਮਜ਼ਬੂਤ ਵਾਸ਼ਿੰਗਟਨ/ਬਿਊਰੋ ਨਿਊਜ਼ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ …