Breaking News
Home / ਭਾਰਤ / ਸਾਬਕਾ ਫੌਜ ਮੁਖੀ ਵੀ.ਪੀ. ਮਲਿਕ ਨੇ ਕਿਹਾ

ਸਾਬਕਾ ਫੌਜ ਮੁਖੀ ਵੀ.ਪੀ. ਮਲਿਕ ਨੇ ਕਿਹਾ

71999 ਵਿਚ ਸੈਨਾ ਦੇਣਾ ਚਾਹੁੰਦੀ ਸੀ ਪਾਕਿ ਨੂੰ ਕਰਾਰਾ ਜਵਾਬ
ਨਵੀਂ ਦਿੱਲੀ/ਬਿਊਰੋ ਨਿਊਜ਼
ਐਲ ਓ ਸੀ ਪਾਰ ਕਰਕੇ ਪਾਕਿਸਤਾਨ ਨੂੰ ਭਾਰਤੀ ਫੌਜ ਮੂੰਹ ਤੋੜ ਜਵਾਬ ਦੇਣਾ ਚਾਹੁੰਦੀ ਸੀ। ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਸਾਬਕਾ ਫੌਜ ਮੁਖੀ ਵੀ ਪੀ ਮਲਿਕ ਨੇ। ਮਲਿਕ ਨੇ ਆਖਿਆ ਹੈ ਕਿ 1999 ਵਿੱਚ ਸਾਡੀ ਫੌਜ ਐਲ ਓ ਸੀ ਪਾਰ ਕਰਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਦਾਖਲ ਹੋਣ ਲਈ ਤਿਆਰ ਸੀ। ਪਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਅਜਿਹਾ ਹੋਣ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਦਬਾਅ ਕਾਰਨ ਅਜਿਹਾ ਹੋਇਆ ਸੀ। ਚੇਤੇ ਰਹੇ ਕਿ 1999 ਵਿੱਚ ਕਾਰਗਿਲ ਜੰਗ ਸਮੇਂ ਜਨਰਲ ਮਲਿਕ ਫੌਜ ਮੁਖੀ ਸਨ। ਮਲਿਕ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਤੋਂ ਆਦੇਸ਼ ਨਾ ਮਿਲਣ ਕਾਰਨ ਸੈਨਾ ਮਾਯੂਸ ਹੋ ਗਈ ਸੀ। ਦਿੱਲੀ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਮਲਿਕ ਨੇ ਆਖਿਆ ਕਿ 1999 ਵਿੱਚ ਐਲ ਓ ਸੀ ਪਾਰ ਕਰਕੇ ਫੌਜ ਪਾਕਿਸਤਾਨ ਨੂੰ ਜਵਾਬ ਦੇਣ ਲਈ ਬਿਲਕੁਲ ਤਿਆਰ ਸੀ, ਪਰ ਵਾਜਪਾਈ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

Check Also

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾ

ਸਤੰਬਰ 2019 ਤੱਕ ਸੀ ਪਟੇਲ ਦਾ ਕਾਰਜਕਾਲ ਮੁੰਬਈ/ਬਿਊਰੋ ਨਿਊਜ਼ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ …