Breaking News
Home / ਜੀ.ਟੀ.ਏ. ਨਿਊਜ਼ / ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਵਿਚ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਵਿਚ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ

gta-front-pic-copy-copyਸਜਿਆ ਮਹਾਨ ਨਗਰ ਕੀਰਤਨ
ਮਾਲਟਨ/ਬਿਊਰੋ ਨਿਊਜ਼
ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 412ਵੇਂ ਪਹਿਲੇ ਪਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਟੋਰਾਂਟੋ ਵਿਖੇ ਸਜਾਇਆ ਗਿਆ। ਜਿਸ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਨੇ ਬੜੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਹਾਜ਼ਰੀ ਭਰੀ। ਇਸ ਸਮੇਂ ਵਿਸ਼ੇਸ ਤੌਰ ‘ਤੇ ਪੁੱਜੇ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਬਾਬਾ ਸੁਰਜੀਤ ਸਿੰਘ ਸੋਧੀ ਜੀ ਦਮਦਮੀ ਟਕਸਾਲ ਨੇ ਸੁੰਦਰ ਸਜੀ ਗੁਰੂ ਮਹਾਰਾਜ ਦੀ ਪਾਲਕੀ ਵਿੱਚ ਪਵਿੱਤਰ ਚੌਰ ਸਾਹਿਬ ਦੀ ਸੇਵਾ ਕੀਤੀ ਅਤੇ ਸੰਗਤਾਂ ਨੂੰ ਗੁਰਮਤਿ ਉਪਦੇਸ਼ ਦੇ ਕੇ ਪਹਿਲੇ ਪਰਕਾਸ਼ ਬਾਰੇ ਚਾਨਣਾ ਪਾਇਆ। ਸਿੰਘ ਸਾਹਿਬ ਦਾਦੂਵਾਲ ਜੀ ਨੇ ਪਹਿਲੇ ਪਰਕਾਸ਼ ਦੀ ਸੰਗਤਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੈਨੇਡਾ ਦੀ ਧਰਤੀ ਉਪਰ ਤਿਆਰ ਬਰ ਤਿਆਰ ਲੱਖਾਂ ਸਿੱਖਾਂ ਅਤੇ ਗੁਰੂ ਸਾਹਿਬ ਦਾ ਅਤਿਅੰਤ ਸਤਿਕਾਰ ਦੇਖਕੇ ਮਨ ਨੂੰ ਤਸੱਲੀ ਹੁੰਦੀ ਹੈ ਨਾਲ ਹੀ ਉਨਾਂ ਸੰਗਤਾਂ ਨੂੰ ਪੰਜਾਬ ਵਿੱਚ ਬਰਗਾੜੀ ਅਤੇ ਹੋਰ ਥਾਂ ਥਾਂ ਹੋਈ ਅਤੇ ਹੋ ਰਹੀ ਬੇਅਦਬੀ ਵੱਲ ਧਿਆਨ ਦਿਵਾਉਂਦਿਆਂ ਇਸ ਨੂੰ ਰੋਕਣ ਲਈ ਯਤਨਸ਼ੀਲ ਧਿਰਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਸੰਗਤਾਂ ਨੂੰ ਸਰਬੱਤ ਖਾਲਸਾ 2015 ਦੀ ਜਾਣਕਾਰੀ ਅਤੇ ਆਉਣ ਵਾਲੇ 10 ਨਵੰਬਰ 2016 ਦੇ ਸਰਬੱਤ ਖਾਲਸਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚਣ ਦਾ ਸੱਦਾ ਦਿੱਤਾ। ਸਰਬੱਤ ਖਾਲਸਾ ਸਬੰਧੀ ਸੰਗਤਾਂ ਤੋਂ ਸੁਝਾਅ ਅਤੇ ਸਮਰਥਣ ਵੀ ਮੰਗਿਆ। ਨਗਰ ਕੀਰਤਨ ਦੇ ਅੱਗੇ ਚੱਲ ਰਹੇ ਜਲੌਅ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਟਰਾਂਟੋ ਅਤੇ ਖਾਲਸਾ ਸਕੂਲ ਮਾਲਟਨ ਦੇ ਵਿਦਆਰਥੀਆਂ ਨੇ ਗੱਤਕੇ ਅਤੇ ਬੈਂਡ ਵਾਜ਼ੇ ਦੀ ਸੇਵਾ ਦੁਆਰਾ ਹਾਜ਼ਰੀ ਭਰੀ। ਇਸ ਸਮੇਂ ਸਿੱਖ ਸੰਗਤਾਂ ਦੇ ਹੁਕਮ ਤੇ ਜਥੇਦਾਰ ਦਾਦੂਵਾਲ ਜੀ ਨੇ ਵੀ ਗੱਤਕੇ ਅਖਾੜੇ ਦੇ ਜਥੇਦਾਰ ਭਾਈ ਜਸਦੇਵ ਸਿੰਘ ਨਾਲ ਗੱਤਕੇ ਦੇ ਜੌਹਰ ਵਿਖਾਏ ਸੰਗਤਾਂ ਨੇ ਜੈਕਾਰੇ ਛੱਡ ਕੇ ਖੁਸ਼ੀ ਦਾ ਪਰਗਟਾਵਾ ਕੀਤਾ। ਨਗਰ ਕੀਰਤਨ ਦੇ ਨਾਲ ਓਨਟਾਰੀਉ ਗੁਰਦੁਆਰਾ ਕਮੇਟੀ ਦੇ ਪਰਧਾਨ ਅਮਰਜੀਤ ਸਿੰਘ ਮਾਨ, ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੇ ਪਰਧਾਨ ਦਲਜੀਤ ਸਿੰਘ ਸੇਖੋਂ, ਕਮੇਟੀ ਅਹੁਦੇਦਾਰ ਜਸਬੀਰ ਸਿੰਘ ਬੋਪਾਰਾਏ, ਜਗਤਰਣ ਸਿੰਘ ਸੇਖੋਂ, ਹਰਪ੍ਰੀਤ ਸਿੰਘ ਵਿਛੋਆ, ਬਲਵੰਤ ਸਿੰਘ ਸੋਹੀ, ਲਖਬੀਰ ਸਿੰਘ ਦਿਉਲ, ਹਰਵਿੰਦਰ ਸਿੰਘ ਕੁਲਾਰ, ਮਨਜੀਤ ਸਿੰਘ ਸੋਢੀ, ਮਨਜੀਤ ਸਿੰਘ ਗਰੇਵਾਲ, ਸਮਿੰਦਰ ਸਿੰਘ ਢਿਲੋ, ਜਸਬੀਰ ਸਿੰਘ ਧਾਲੀਵਾਲ ਸਮੇਤ ਹਜ਼ਾਰਾਂ ਸੰਗਤਾਂ ਨੇ ਵੀ ਹਾਜ਼ਰੀ ਲਵਾਕੇ ਗੁਰੂ ਦੀਆਂ ਖੁਸ਼ੀਆਂ ਪਰਾਪਤ ਕੀਤੀਆ। ਭਾਈ ਸਰਵਣ ਸਿੰਘ ਨਿਉਜ਼ੀਲੈਂਡ (ਭਰਾਤਾ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ) ਨੂੰ ਪ੍ਰਬੰਧਕ ਕਮੇਟੀ ਵਲੋਂ ਸਿਰਪਾਉ ਭੇਂਟ ਕੀਤਾ ਗਿਆ। ਕਥਾਵਾਚਕ ਭਾਈ ਸੁੱਖਾ ਸਿੰਘ ਯੂਕੇ, ਗ੍ਰੰਥੀ ਜਸਵਿੰਦਰ ਸਿੰਘ ਅਮਨ ਸਿੰਘ, ਰਾਗੀ ਜਸਬੀਰ ਸਿੰਘ ਲੁਧਿਆਣਾ, ਮਲਕੀਅਤ ਸਿੰਘ ਗੁਰਦਾਸਪੁਰ, ਢਾਡੀ ਰਛਪਾਲ ਸਿੰਘ ਪਮਾਲ ਅਤੇ ਭਾਈ ਸੁਰਜੀਤ ਸਿੰਘ ਦਮਦਮੀ ਟਕਸਾਲ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ.ਸਰਧਾਲੂ ਸੰਗਤਾਂ ਵਲੋਂ ਥਾਂ ਥਾਂ ਅਨੇਕ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਗਾ ਕੇ ਨਗਰ ਕੀਰਤਨ ਦਾ ਸਵਾਗਤ ਅਤੇ ਸੇਵਾ ਕੀਤੀ…!

Check Also

ਬਾਲਕੋਨੀ ‘ਚੋਂ ਸੜਕ ‘ਤੇ ਕੁਰਸੀ ਸੁੱਟਣ ਵਾਲੀ ਕੁੜੀ ਦੀ ਭਾਲ ਵਿਚ ਟੋਰਾਂਟੋ ਪੁਲਿਸ

ਟੋਰਾਂਟੋ : ਸੋਸ਼ਲ ਮੀਡੀਆ ਉਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ …