Breaking News
Home / ਭਾਰਤ / ਕਪਿਲ ਸ਼ਰਮਾ ਦੇ ਹੱਕ ‘ਚ ਡਟੇ ਕੇਜਰੀਵਾਲ

ਕਪਿਲ ਸ਼ਰਮਾ ਦੇ ਹੱਕ ‘ਚ ਡਟੇ ਕੇਜਰੀਵਾਲ

4ਕਪਿਲ ਦੇ ਬਹਾਨੇ ਮੋਦੀ ਨੂੰ ਬਣਾਇਆ ਨਿਸ਼ਾਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਰਿਸ਼ਵਤ ਦੇ ਇਲਜ਼ਾਮ ਮਾਮਲੇ ਵਿੱਚ ਇੱਕ ਪਾਸੇ ਕਾਮੇਡੀਅਨ ਕਪਿਲ ਸ਼ਰਮਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਮਾਮਲੇ ਵਿੱਚ ਨਵਾਂ ਰੁਖ਼ ਸਾਹਮਣੇ ਆਇਆ ਹੈ। ਹੁਣ ਤੱਕ ਇਸ ਮਾਮਲੇ ਵਿੱਚ ਚੁੱਪ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਪਿਲ ਸ਼ਰਮਾ ਦਾ ਸਮਰਥਨ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਪਿਲ ਦੇ ਜ਼ਰੀਏ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।
ਕੇਜਰੀਵਾਲ ਦੇ ਟਵੀਟ ਕੀਤਾ ਹੈ ਕਿ ‘ਮੋਦੀ ਰਾਜ ਵਿੱਚ ਕੋਈ ਵੀ ਰਿਸ਼ਵਤ ਦੀ ਸ਼ਿਕਾਇਤ ਕਰਨ ਦੀ ਹਿੰਮਤ ਨਾ ਕਰਨਾ, ਨਹੀਂ ਤਾਂ ਤੁਹਾਡਾ ਵੀ ਕਪਿਲ ਸ਼ਰਮਾ ਜਿਹਾ ਹਾਲ ਹੋਵੇਗਾ।’ ਇਸ ਟਵੀਟ ਦੇ ਕਈ ਰਾਜਨੀਤਕ ਮਾਇਨੇ ਕੱਢੇ ਜਾ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਨੇ ਕਿਹਾ ਸੀ ਕਿ ਕਪਿਲ ਸ਼ਰਮਾ ਪੰਜਾਬ ਵਿੱਚ ਪਾਰਟੀ ਲਈ ਪ੍ਰਚਾਰ ਕਰ ਸਕਦੇ ਹਨ। ਉੱਥੇ ਹੀ ਕਾਮੇਡੀਅਨ ਕਪਿਲ ਸ਼ਰਮਾ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਹਨ। ਕਪਿਲ ਨੇ ਵਰਸੋਵਾ ਵਿੱਚ ਦਫਤਰ ਬਣਾਉਣ ਦੇ ਲਈ 5 ਲੱਖ ਦੀ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਸੀ। ਕਪਿਲ ਨੇ ਪ੍ਰਧਾਨ ਮੰਤਰੀ ਨੂੰ ਚੰਗੇ ਦਿਨਾਂ ਬਾਰੇ ਤਾਹਨਾ ਮਾਰਿਆ ਸੀ।

Check Also

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਤੀ ਸਲਾਹ

ਵਿਆਹਾਂ ‘ਤੇ ਹੋਏ ਖਰਚ ਦਾ ਹਿਸਾਬ-ਕਿਤਾਬ ਦੇਣਾ ਲਾਜ਼ਮੀ ਕਰੇ ਸਰਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਜੇ ਕੇਂਦਰ …