Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ

ਕੈਨੇਡਾ ‘ਚ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ

GTA front main pic copy copyਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਧਰਤੀ ‘ਤੇ ਭਾਰਤ ਦੀ ਆਜ਼ਾਦੀ ਦਾ ਦਿਹਾੜਾ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਪੈਨੋਰਮਾ ਇੰਡੀਆ ਵੱਲੋਂ ਆਯੋਜਿਤ ਆਜ਼ਾਦੀ ਦੀ 69ਵੀਂ ਵਰ੍ਹੇਗੰਢ ਮੌਕੇ ਜੋ ਪਰੇਡ ਸਜੀ ਉਹ ਇਤਿਹਾਸ ਸਿਰਜ ਗਈ। ਇਸ ਪਰੇਡ ਵਿਚ ਜਿੱਥੇ ਭਾਰਤ ਦੀਆਂ ਵੱਖੋ-ਵੱਖ 9 ਸਟੇਟਾਂ ਦੀਆਂ ਝਾਕੀਆਂ ਸ਼ਾਮਲ ਹੋਈਆਂ ਉਥੇ ਪੂਰਾ ਭਾਰਤ ਇਸ ਪਰੇਡ ਵਿਚ ਨਜ਼ਰ ਆਇਆ। ਇਸ ਆਜ਼ਾਦੀ ਦੀ ਪਰੇਡ ਵਿਚ 20 ਹਜ਼ਾਰ ਤੋਂ ਵੱਧ ਭਾਰਤੀਆਂ ਨੇ ਸ਼ਿਰਕਤ ਕੀਤੀ ਜੋ ਕਿ ਹੁਣ ਤੱਕ ਦੀ ਕੈਨੇਡਾ ਦੀ ਧਰਤੀ ‘ਤੇ ਸਭ ਤੋਂ ਵੱਡੀ ਭਾਰਤੀ ਆਜ਼ਾਦੀ ਦਿਹਾੜੇ ਦੀ ਪਰੇਡ ਬਣ ਨਿੱਬੜੀ। ਇਸ ਦੀ ਅਗਵਾਈ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨੇ ਕੀਤੀ। ਇਸ ਮੌਕੇ ‘ਤੇ ਸਜੀਆਂ ਭਾਰਤ ਦੇ ਵੱਖੋ-ਵੱਖ ਸੂਬਿਆਂ ਦੀਆਂ ਮਨ ਮੋਹ ਲੈਣ ਵਾਲੀਆਂ ਝਾਕੀਆਂ ਵਿਚੋਂ ਦੁਨੀਆ ਦਾ ਸਵਰਗ ਕਹਾਉਣ ਵਾਲੀ ਸਟੇਟ ਜੰਮੂ-ਕਸ਼ਮੀਰ ਦੀ ਝਾਕੀ ਨੰਬਰ 1 ‘ਤੇ ਰਹੀ। ਇਸ ਤਰ੍ਹਾਂ ਖੁੱਲ੍ਹੇ ਦਿਲ ਦੇ ਮਾਲਕ ਪੰਜਾਬੀਆਂ ਦੇ ਸੂਬੇ ਪੰਜਾਬ ਨੇ ਵੀ ਮੱਲ੍ਹ ਮਾਰਦਿਆਂ ਦੂਜਾ ਸਥਾਨ ਹਾਸਲ ਕੀਤਾ। ਉਕਤ ਪੰਜਾਬ ਦੀ ਝਾਕੀ ਨਾਲ ਭਾਰਤੀ ਕੌਂਸਲੇਟ ਜਨਰਲ ਜਿੱਥੇ ਨਜ਼ਰ ਆ ਰਹੇ ਹਨ ਉਥੇ ਪੰਜਾਬੀਆਂ ਦੇ ਚਿਹਰੇ ‘ਤੇ ਝਲਕਦੀ ਖੁਸ਼ੀ ਵੀ ਸਾਫ਼ ਨਜ਼ਰ ਆ ਰਹੀ ਹੈ।

Check Also

ਕਿਊਬਕ ਵੀ ਤੁਰਨ ਲੱਗਾ ਅਮਰੀਕਾ ਦੀ ਰਾਹ ਉਤੇ, ਬਿਲ-9 ਨੂੰ ਦਿੱਤੀ ਮਨਜ਼ੂਰੀ

ਕਿਊਬਕ : ਕੈਨੇਡਾ ਦੇ ਕਿਊਬਕ ਸੂਬੇ ਦੀ ਸਰਕਾਰ ਵੀ ਅਮਰੀਕਾ ਦੀ ਰਾਹ ‘ਤੇ ਚੱਲਣ ਜਾ …