Breaking News
Home / ਭਾਰਤ / ਆਸਾ ਰਾਮ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

ਆਸਾ ਰਾਮ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

Asha Ram copy copyਨਵੀਂ ਦਿੱਲੀ : ਸੁਪਰੀਮ ਕੋਰਟ ਨੇ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਆਸਾ ਰਾਮ ਦੀ ਅੰਤ੍ਰਿਮ ਜ਼ਮਾਨਤ ‘ਤੇ ਰਿਹਾਈ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਸਾ ਰਾਮ ਨੇ ਸਿਹਤ ਦੇ ਅਧਾਰ ‘ਤੇ ਅੰਤ੍ਰਿਮ ਜ਼ਮਾਨਤ ‘ਤੇ ਰਿਹਾਈ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਸੀ। ਮਾਨਯੋਗ ਜੱਜ ਬੀ ਲੋਕੁਰ ਅਤੇ ਆਰ ਕੇ ਅਗਰਵਾਲ ਦੀ ਬੈਂਚ ਨੇ ਆਸਾ ਰਾਮ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਏਮਜ਼ ਨੂੰ ਤਿੰਨ ਮੈਂਬਰੀ ਮੈਡੀਕਲ ਬੋਰਡ ਗਠਿਤ ਕਰਕੇ ਆਸਾ ਰਾਮ ਦੀ ਮੈਡੀਕਲ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਏਮਜ਼ ਨੂੰ 10 ਦਿਨਾਂ ਵਿਚ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਹੈ। ਉਧਰ ਆਸਾ ਰਾਮ ਵਲੋਂ ਦਲੀਲ ਦਿੰਦਿਆਂ ਰਾਜੂ ਰਾਮਚੰਦਰਨ ਨੇ ਕਿਹਾ ਕਿ ਆਸਾ ਰਾਮ ਨੂੰ ਦੋ ਮਹੀਨੇ ਦੀ ਜ਼ਮਾਨਤ ਦਿੱਤੀ ਜਾਵੇ ਤਾਂ ਉਹ ਆਪਣਾ ਇਲਾਜ ਕਰਵਾ ਸਕਣ।

Check Also

ਕਰਨਾਟਕ ਦੇ ਮੁੱਖ ਮੰਤਰੀ ਵਜੋਂ ਕੁਮਾਰਸਵਾਮੀ ਨੇ ਚੁੱਕੀ ਸਹੁੰ

ਸ਼ੁੱਕਰਵਾਰ ਨੂੰ ਕਰਨਾ ਪਵੇਗਾ ਬਹੁਮਤ ਸਾਬਤ, ਫਿਰ ਬਣਾਏ ਜਾਣਗੇ ਮੰਤਰੀ ਬੰਗਲੌਰ/ਬਿਊਰੋ ਨਿਊਜ਼ ਜਨਤਾ ਦਲ (ਐਸ) …