Breaking News
Home / ਕੈਨੇਡਾ / ਨਾਟਕ ‘ਕੰਧਾਂ ਰੇਤ ਦੀਆਂ’ 21 ਅਗਸਤ ਨੂੰ ਰੋਜ਼ ਥੀਏਟਰ ‘ਚ ਪੇਸ਼ ਕੀਤਾ ਜਾਵੇਗਾ

ਨਾਟਕ ‘ਕੰਧਾਂ ਰੇਤ ਦੀਆਂ’ 21 ਅਗਸਤ ਨੂੰ ਰੋਜ਼ ਥੀਏਟਰ ‘ਚ ਪੇਸ਼ ਕੀਤਾ ਜਾਵੇਗਾ

logo-2-1-300x105-3-300x105ਬਰੈਂਪਟਨ : 21 ਅਗਸਤ ਨੂੰ ਸ਼ਾਮੀ 5 ਵਜੇ ਬਰੈਂਪਟਨ ਦੇ ਰੋਜ਼ ਥੀਏਟਰ ਵਿਖੇ ਉਘੇ ਨਾਟਕਕਾਰ ਪਰਮਜੀਤ ਗਿਲ ਦਾ ਲਿਖਿਆ ਨਾਟਕ ਕੰਧਾਂ ਰੇਤ ਦੀਆਂ ਜੋ ਹਰਪ੍ਰੀਤ ਸੇਖਾ ਦੀ ਕਹਾਣੀ ‘ਵਿਆਹ’ ਤੇ ਅਧਾਰਿਤ ਹੈ ਪੇਸ਼ ਕਰਨ ਜਾ ਰਹੇ ਹਨ। ਇਹ ਨਾਟਕ ਜਿਥੇ ਅੱਜ ਕੱਲ੍ਹ ਕੇਨੇਡਾ ਵਿਚ ਜੋ ਮਹਿੰਗੇ ਮਹਿੰਗੇ ਹੋ ਰਹੇ ਵਿਆਹਾਂ ਦੀ ਗਲ ਕਰੇਗਾ ਉਥੇ ਰੇਤ ਵਾਂਗ ਕਿਰ ਰਹਿਆਂ ਰਿਸ਼ਤਿਆਂ ਦੀ ਵੀ ਬਾਤ ਪਾਵੇਗਾ। ਰਿਸ਼ਤੇ ਕਿਵੇਂ ਨਿਭਾਉਣੇ ਦੀ ਗੱਲ ਕਰੇਗਾ। ਪਿਛਲੇ ਦਿਨੀ ਸੀ ਬੀ ਸੀ ਨੇ ਵੀ ਇਕ ਡਾਕੂਮਿੰਟਰੀ ਦਿਖਾਈ ਜੋ ਇਸੇ ਵਿਸ਼ੇ ਤੇ ਬਣਾਈ ਗਈ ਹੈ। ਕਿਰਦਾਰਾਂ ਤੇ ਮਿਹਨਤ ਕਰ ਰਹੇ ਹਨ। ਇਸ ਨਾਟਕ ਵਿਚ ਹਰਮਿੰਦਰ ਗਰੇਵਾਲ, ਪਰਵਿੰਦਰ ਠੇਠੀ, ਮੇਹਰ, ਰਮਨ, ਜਸਲੀਨ, ਪੂਨਮ, ਮਨਦੀਪ, ਹਰਪ੍ਰੀਤ ਸੰਘਾ, ਪਰੀਤ ਸੰਘਾ ਆਦਿ ਵੱਖਰੇ ਵੱਖਰੇ ਕਿਰਦਾਰ ਨਿਭ੍ਹਾ ਰਹੇ ਹਨ। ਬਾਕੀ ਸਾਰੀ ਟੀਮ ਵਾਲੇ ਬੈਕ ਸਟੇਜ਼ ਦੀਆਂ ਜਿਮੇਵਾਰੀਆਂ ਨਿਭ੍ਹਾ ਰਹੇ ਹਨ। ਸੋ ਟੋਰਾਂਟੋ ਏਰੀਏ ਦੇ ਸਾਰੇ ਨਾਟਕ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਆਪਣੇ ਸਮੁਚੇ ਪੀਵਾਰਾਂ ਨਾਲ ਹਮੇਸ਼ਾ ਦੀ ਤਰ੍ਹਾਂ ਹੌਸਲਾ ਇਫਜ਼ਾਈ ਲਈ ਪਹੁੰਚੋ। ਸੋ 21 ਅਗਸਤ ਦਾ ਦਿਨ ਰਾਖਵਾਂ ਰੱਖਣ ਦੀ ਪੰਜਾਬੀ ਆਰਟਸ ਐਸੋਸੀਏਸ਼ਨ ਵਾਲੇ ਸਾਰਿਆਂ ਨੂੰ ਅਪੀਲ ਕਰਦੇ ਹਨ। ਹੋਰ ਜਾਣਕਾਰੀ ਜਾਂ ਟਿਕਟਾਂ ਲਈ ਕੁਲਦੀਪ ਰੰਧਾਵਾ 416-892-6171 ਜਾਂ ਬਲਜਿੰਦਰ ਲੇਲਨਾ 416-677-1555 ਤੇ ਕਾਲ ਕੀਤੀ ਜਾ ਸਕਦੀ ਹੈ।

Check Also

ਹੈਲੀਫ਼ੈਕਸ ਵਿਚ ਹੋਈ ‘ਡਾਇਬਟੀਜ਼ ਪ੍ਰੋਫ਼ੈਸ਼ਨਰਜ਼ ਕਾਨਫ਼ਰੰਸ’ ਦੌਰਾਨ ਸੋਨੀਆ ਸਿੱਧੂ ਨੇ ਸਿਹਤ ਮੰਤਰੀ ਦੀ ਤਰਫ਼ੋਂ ਕੀਤੀ ਸ਼ਮੂਲੀਅਤ

ਬਰੈਂਪਟਨ : ਪਿਛਲੇ ਦਿਨੀਂ ਹੈਲੀਫ਼ੈਕਸ ਵਿਚ ਹੋਈ ਸਾਲ 2018 ਦੀ ਡਾਇਬਟੀਜ਼ ਪ੍ਰੋਫ਼ੈਸ਼ਨਲ ਕਾਨਫ਼ਰੰਸ ਜਿਸ ਵਿਚ …