Breaking News
Home / ਕੈਨੇਡਾ / ਗੁਰਦੁਆਰਾ ਸਾਹਿਬ ‘ਚ ਗੁਰਮਤਿ ਕੈਂਪ ਦਾ ਆਯੋਜਨ

ਗੁਰਦੁਆਰਾ ਸਾਹਿਬ ‘ਚ ਗੁਰਮਤਿ ਕੈਂਪ ਦਾ ਆਯੋਜਨ

logo-2-1-300x105-3-300x105ਬਰੈਂਪਟਨ : ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜਨਰਲ ਸਕੱਤਰ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਕੈਨੇਡਾ ਅਤੇ ਸਿੱਖ ਹੈਰੀਟੇਜ ਸੈਂਟਰ ਬਰੈਂਪਟਨ ਦੇ ਸੇਵਾਦਾਰ  ਸੂਚਨਾ ਦਿੰਦੇ ਹਨ ਕਿ ਇਸ ਗੁਰਦੁਆਰਾ ਸਾਹਿਬ  ਵਿਖੇ ਦੋ ਹਫਤੇ ਲਈ ਅਗਸਤ  8-2016 ਤੋਂ ਅਗਸਤ 19-2016  ਪਿਛਲੇ ਸਾਲਾਂ ਵਾਂਗ  ਬੱਚਿਆਂ ਦਾ ਗੁਰਮਤਿ ਕੈਂਪ ਆਯੋਜਿਤ  ਕੀਤਾ ਗਿਆ ਹੈ। ਇਸ ਗੁਰਮਤਿ  ਕੈਂਪ ਵਿੱਚ 5 ਸਾਲ ਤੋਂ 14 ਸਾਲਾਂ ਦੇ ਬੱਚੇ, ਬੱਚੀਆਂ  ਦਾਖਲਾ ਲੈ ਸਕਦੇ ਹਨ। ਬੱਚਿਆਂ  ਨੂੰ ਮਾਂ ਬੋਲੀ ਪੰਜਾਬੀ, ਗੁਰਬਾਣੀ,  ਸ਼ਬਦ ਕੀਰਤਨ, ਸਿੱਖ ਇਤਿਹਾਸ, ਸਿੱਖ ਫਿਲਾਸਫੀ, ਸਿੱਖ ਆਰਟ ਗੁਰਮੱਤਿ  ਪੈਰੇਡ ਅਤੇ ਗਤਕੇ ਦੀ  ਸਿਖਿਆ ਦਿੱਤੀ ਜਾਵੇਗੀ। ਇਸ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਰਿ 4 ਵਜੇ ਤੱਕ ਹੋਵੇਗਾ।
ਇਸ ਗੁਰਮੱਤਿ ਕੈਂਪ ਵਿੱਚ  ਬਹੁਤ ਤਜਰਬੇਕਾਰ ਬੁਲਾਰਿਆਂ ਨੂੰ ਸੱਦਾ ਪੱਤਰ ਦਿਤਾ ਗਿਆ ਹੈ। 14 ਸਾਲਾਂ ਤੋਂ ਵੱਧ  ਉਮਰ ਦੇ ਬੱਚੇ ਵਾਲੰਟੀਅਰਜ਼ ਰੂਪ ਵਿੱਚ ਆ ਸਕਦੇ ਹਨ। ਬੱਚਿਆਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ, ਮਾਪਿਆਂ ਅਤੇ ਵੱਡਿਆਂ ਦਾ ਸਤਿਕਾਰ ਅਤੇ ਗੁਰਮੱਤਿ ਦੀ ਸਿੱਖਿਆ ਮਲਟੀਮੀਡੀਆ ਪਰੋਜੈਕਟਰ ਦੁਆਰਾ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਿਆ ਦਿਤੀ ਜਾਵੇਗੀ। ਦਾਖਲਾ ਫਾਰਮ ਅਤੇ ਗੁਰਮੱਤਿ ਕੈਂਪ ਬਾਰੇ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਦਫਤਰ  ਤੋਂ ਪ੍ਰਾਪਤ ਕਰ ਸਕਦੇ ਹੋ । ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ, ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਣ  ਲਈ ਅਜੇਹੇ ਪ੍ਰੋਗਰਾਮਾਂ ਵਿੱਚ ਸ਼ਾਮਲ ਕਰਵਾਉਣਾ ਅਤੀ ਜਰੂਰੀ  ਹਨ। ਇਸ ਗੁਰਮੱਤਿ ਕੈਂਪ ਦੇ ਕੋਆਰਡੀਨੇਟਰ ਪ੍ਰਿੰਸੀਪਲ ਗੁਰਦੇਵ ਸਿੰਘ   ਧਾਲੀਵਾਲ ਹੋਣਗੇ, ਜਿਨ੍ਹਾਂ ਦਾ ਇਸ ਖੇਤਰ ਵਿੱਚ ਬਹੁਤ ਲੰਬਾ ਤਜਰਬਾ ਹੈ ।

Check Also

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ ਮਹੀਨੇ ਦੀ ਮੀਟਿੰਗ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਰਹੀ

ਕੈਲਗਿਰੀ/ਬਿਊਰੋ ਨਿਊਜ਼ : ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਬਲਜਿੰਦਰ …