Breaking News
Home / ਦੁਨੀਆ / ਕੈਲਾਸ਼ ਖੇਰ ਦਾ ਸ਼ੋਅ 3 ਸਤੰਬਰ ਨੂੰ

ਕੈਲਾਸ਼ ਖੇਰ ਦਾ ਸ਼ੋਅ 3 ਸਤੰਬਰ ਨੂੰ

Kailash kher show pics (2) copy copyਮਿੱਸੀਸਾਗਾ/ਪਰਵਾਸੀ ਬਿਊਰੋ
ਹਿੰਦੀ ਫਿਲਮਾਂ ਵਿੱਚ ਆਪਣੀ ਬੁਲੰਦ ਆਵਾਜ਼ ਅਤੇ ਸੂਫੀ ਗਾਇਕੀ ਕਰਕੇ ਜਾਣੇ ਜਾਂਦੇ ਪ੍ਰਸਿੱਧ ਗਾਇਕ ਕੈਲਾਸ਼ ਖੇਰ ਦਾ ਸ਼ੋਅ 3 ਸਤੰਬਰ, ਦਿਨ ਸ਼ਨੀਵਾਰ ਨੂੰ ਡੰਡਾਸ ਅਤੇ ਵਿੰਨਸਟਨ ਚਰਚਿਲ ਦੇ ਨੇੜੇ ਓਕਵਿੱਲ ਦੇ ਇਲਾਕੇ ਵਿੱਚ 2700 ਬਰਿਸਟਲ ਸਰਕਲ ਤੇ ਸਥਿਤ ਮੀਟਿੰਗ ਹਾਊਸ ਵਿੱਚ ਮਿਨਹਾਸ ਲਾਇਅਰਸ, ਮਿਨਹਾਸ ਫਿਲਮਸ ਅਤੇ ਰਾਗਾ ਪ੍ਰੋਡਕਸ਼ਨ ਵੱਲੋਂ ਮਿਲ ਕੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਬੀਤੇ ਸੋਮਵਾਰ ਨੂੰ ਪ੍ਰੀਤ ਪੈਲੇਸ ਵਿੱਚ ਇਕ ਸਮਾਗਮ ਦੌਰਾਨ ਇਸ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਮਿਨਹਾਸ ਲਾਇਅਰਸ ਤੋਂ ਪ੍ਰਸਿੱਧ ਵਕੀਲ ਰੁਪਿੰਦਰ ਮਿਨਹਾਸ ਹੋਰਾਂ ਇਸ ਮੌਕੇ ਤੇ ਦੱਸਿਆ ਕਿ ਬਾਲੀਵੁੱਡ ਵਿੱਚ ਆਪਣੀ ਵਿਲੱਖਣ ਗਾਇਕੀ ਦੇ ਅੰਦਾਜ਼ ਕਾਰਣ ਪ੍ਰਸਿੱਧ ਗਾਇਕ ਕੈਲਾਸ਼ ਖੇਰ ਆਪਣੇ ਪੂਰੇ ਬੈਂਡ ਦੇ ਨਾਲ ਜ਼ਬਰਦਸਤ ਗਾਇਕੀ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਮੀਟਿੰਗ ਹਾਊਸ ਅਜਿਹੇ ਸਮਾਗਮਾਂ ਲਈ ਇਕ ਵਧੀਆ ਸਥਾਨ ਹੈ ਜਿੱਥੇ ਪਹਿਲਾਂ ਵੀ ਕਮਿਊਨਿਟੀ ਦੇ ਕਈ ਅਜਿਹੇ ਪ੍ਰਗਰਾਮ ਹੋ ਚੁੱਕੇ ਹਨ। ਵਰਨਣਯੋਗ ਹੈ ਕਿ ਇਨੀ੍ਹਂ ਦਿਨੀਂ ਕੈਲਾਸ਼ ਖੇਰ ਆਪਣੇ ਵਰਲਡ ਟੂਰ ਤੇ ਹੋਣਗੇ।
ਟਿਕਟਾਂ ਅਤੇ ਸਪਾਂਸਰਸ਼ਿਪ ਤੋਂ ਇਲਾਵਾ ਕਿਸੇ ਵੀ ਹੋਰ ਜਾਣਕਾਰੀ ਲਈ ਸਰਬਪ੍ਰੀਤ ਮਿਨਹਾਸ ਨੂੰ 647-274-7897 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇੰਡੀਆਨਾ ਪੋਲਿਸ ‘ਚ ਰਾਏਕੋਟ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ

ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਇੰਡਿਆਨਾਪੋਲਿਸ ਵਿੱਚ ਤੇਜ਼ ਰਫ਼ਤਾਰ ਐਸਯੂਵੀ ਦੇ ਦਰੱਖਤ ਨਾਲ ਟਕਰਾਉਣ ਕਰਕੇ …