Breaking News
Home / ਭਾਰਤ / ਭਗਵੰਤ ਮਾਨ ਦਾ ਪਲਟਵਾਰ, ਮੋਦੀ ਨੂੰ ਵੀ ਲਪੇਟਿਆ

ਭਗਵੰਤ ਮਾਨ ਦਾ ਪਲਟਵਾਰ, ਮੋਦੀ ਨੂੰ ਵੀ ਲਪੇਟਿਆ

bhagwant-maan_146917-580x395-1ਕਿਹਾ, ਪ੍ਰਧਾਨ ਮੰਤਰੀ ਨੇ ਆਈ.ਐਸ.ਆਈ. ਨੂੰ ਪਠਾਨਕੋਟ ਏਅਰਬੇਸ ਵਿੱਚ ਬੁਲਾ ਕੇ ਘੁੰਮਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਸਦ ਦਾ ਵੀਡੀਓ ਬਣਾ ਕੇ ਵਿਵਾਦ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੇ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਦਾ ਦਾਇਰਾ ਵਧਾਇਆ ਜਾਵੇ। ਇਸ ਦੇ ਦਾਇਰੇ ਵਿੱਚ ਪ੍ਰਧਾਨ ਮੰਤਰੀ ਨੂੰ ਵੀ ਲਿਆਂਦਾ ਜਾਵੇ।
ਜ਼ਿਕਰਯੋਗ ਹੈ ਕਿ ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਨੇ ਭਗਵੰਤ ਮਾਨ ਵੱਲੋਂ ਸੰਸਦ ਦੀ ਸੁਰੱਖਿਆ ਦਾ ਵੀਡੀਓ ਬਣਾਏ ਜਾਣ ਦੇ ਮਾਮਲੇ ਦੀ ਜਾਂਚ ਲਈ ਨੌਂ ਮੈਂਬਰੀ ਕਮੇਟੀ ਬਣਾਈ ਹੈ। ਇਸ ਕਮੇਟੀ ਨੂੰ 3 ਅਗਸਤ ਤੱਕ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਉਦੋਂ ਤੱਕ ਮਾਨ ਸੰਸਦ ਦੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੋ ਸਕਦੇ।
ਇਸ ਬਾਰੇ ਭਗਵੰਤ ਮਾਨ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਬਣਾਈ ਵੀਡੀਓ ਨਾਲ ਸੰਸਦ ਨੂੰ ਕੋਈ ਖਤਰਾ ਪੈਦਾ ਨਹੀਂ ਹੋਇਆ। 2001 ਵਿੱਚ ਆਈ.ਐਸ.ਆਈ. ਨੇ ਸੰਸਦ ‘ਤੇ ਹਮਲਾ ਕੀਤਾ ਸੀ। ਫਿਰ 2016 ਵਿੱਚ ਉਸੇ ਆਈ.ਐਸ.ਆਈ. ਨੇ ਪਠਾਨਕੋਟ ਏਅਰਬੇਸ ‘ਤੇ ਹਮਲਾ ਕੀਤਾ। ਪ੍ਰਧਾਨ ਮੰਤਰੀ ਨੇ ਉਸੇ ਆਈ.ਐਸ.ਆਈ. ਨੂੰ ਪਠਾਨਕੋਟ ਏਅਰਬੇਸ ਵਿੱਚ ਬਾਇੱਜ਼ਤ ਬੁਲਾ ਕੇ ਘੁੰਮਾਇਆ।  ਆਈ.ਐਸ.ਆਈ. ਪੂਰੇ ਏਅਰਬੇਸ ਦੇ ਨਕਸ਼ੇ ਬਣਾ ਕੇ ਲੈ ਗਈ। ਕੀ ਇਸ ਨਾਲ ਪੂਰੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਨਹੀਂ ਹੋਇਆ।

Check Also

ਹਥਿਆਰਬੰਦ ਦਸਤੇ ਪੂਰੀ ਤਾਕਤ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ: ਜੇਤਲੀ

ਨਵੀਂ ਦਿੱਲੀ : ਕਸ਼ਮੀਰ ਵਿੱਚ ਸਰਹੱਦ ਪਾਰੋਂ ਅੱਤਵਾਦੀ ਗਤੀਵਿਧੀਆਂ ਵਧਣ ਅਤੇ ਡੋਕਲਾਮ ਵਿੱਚ ਚੀਨ ਨਾਲ …