Breaking News
Home / ਭਾਰਤ / ’84 ਬਾਰੇ ਐਸਆਈਟੀ ਦੇ ਚੇਅਰਮੈਨ ਦਾ ਤਬਾਦਲਾ

’84 ਬਾਰੇ ਐਸਆਈਟੀ ਦੇ ਚੇਅਰਮੈਨ ਦਾ ਤਬਾਦਲਾ

logo-2-1-300x105-3-300x105ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਵੱਲੋਂ ਨਵੰਬਰ ’84 ઠਦੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਦੇ ਚੇਅਰਮੈਨ ਸੀਨੀਅਰ ਆਈਪੀਐਸ ਅਧਿਕਾਰੀ ਪ੍ਰਮੋਦ ਅਸਥਾਨਾ ਦਾ ਅਚਾਨਕ ਤਬਾਦਲਾ ਕਰ ਦਿੱਤਾ ਤੇ ઠਉਨ੍ਹਾਂ ਦੀ ਥਾਂ ਨਵਾਂ ਚੇਅਰਮੈਨ ਲਾਇਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਸੈੱਲ ਦੇ ਅਹੁਦੇਦਾਰ ਜਤਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਤ੍ਰਿਪੁਰਾ ਤੋਂ ਆਈਜੀ ਅਨੁਰਾਗ ਇਸ ਐਸਆਈਟੀ ਦੇ ਨਵੇਂ ਮੁਖੀ ਹੋਣਗੇ।
ਉਹ ਇੰਸਪੈਕਟਰ ਜਰਨਲ ਆਫ ਪੁਲਿਸ ਵਜੋਂ ਸੇਵਾਵਾਂ ਦੇ ਰਹੇ ਸਨ। ਕੇਂਦਰ ਵੱਲੋਂ ਇਹ ਐਸਆਈਟੀ 12 ਫਰਵਰੀ 2015 ਨੂੰ ਬਣਾਈ ਗਈ ਸੀ ਜਿਸ ਨੇ ਛੇ ਮਹੀਨੇ ਵਿੱਚ ਰਿਪੋਰਟ ਦੇਣੀ ਸੀ ਪਰ ਇਸ ਦੇ ਕਾਰਜਕਾਲ ਵਿੱਚ ਦੋ ਵਾਰ ਵਾਧਾ ਕੀਤਾ ਗਿਆ ਤੇ ਪਿਛਲੇ ਮਹੀਨਿਆਂ ਦੌਰਾਨ ਦਿੱਲੀ ਕਮੇਟੀ ਵੱਲੋਂ ਦਿੱਤੇ ਗਏ 112 ਮਾਮਲਿਆਂ ਸਮੇਤ ਐਸਆਈਟੀ ਨੇ ਹੁਣ ਤੱਕ ਕੁੱਲ 186 ਮਾਮਲਿਆਂ ਨੂੰ ਹੱਥ ਪਾਇਆ ਸੀ। ਅਸਥਾਨਾ ਦੀ ਅਗਵਾਈ ਹੇਠ 22 ઠਮਾਮਲੇ ਮੁੜ ਖੋਲ੍ਹੇ ਗਏ ਸਨ।
ਉੱਧਰ ਤ੍ਰਿਪੁਰਾ ਵਿੱਚ ਆਈਜੀ ਅਨੁਰਾਗ ਦੇ ਦਫ਼ਤਰ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ ਮੀਟਿੰਗ ਵਿੱਚ ਰੁਝੇ ਹੋਏ ਸਨ।

Check Also

ਦੁਬਈ ‘ਚ ਮਹਿੰਗੀ ਜਾਇਦਾਦ ਖਰੀਦਣ ਵਾਲੇ 7500 ਭਾਰਤੀਆਂ ਖਿਲਾਫ ਇਨਕਮ ਟੈਕਸ ਵਿਭਾਗ ਨੇ ਜਾਂਚ ਕੀਤੀ ਸ਼ੁਰੂ

ਨਵੀਂ ਦਿੱਲੀ/ਬਿਊਰੋ ਨਿਊਜ਼ ਇਨਕਮ ਟੈਕਸ ਵਿਭਾਗ ਨੇ ਦੁਬਈ ਵਿਚ ਮਹਿੰਗੀ ਜਾਇਦਾਦ ਖਰੀਦਣ ਵਾਲੇ 7500 ਭਾਰਤੀਆਂ …