Breaking News
Home / ਭਾਰਤ / ਕਸ਼ਮੀਰ ‘ਤੇ ਪਾਕਿ ਦਾ ਨਵਾਂ ਪੈਂਤੜਾ

ਕਸ਼ਮੀਰ ‘ਤੇ ਪਾਕਿ ਦਾ ਨਵਾਂ ਪੈਂਤੜਾ

4ਅਮਰੀਕਾ ਨੇ ਦਿੱਤਾ ਝਟਕਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਸ਼ਮੀਰ ਹਿੰਸਾ ਨੂੰ ਲੈ ਕੇ ਪਾਕਿਸਤਾਨ ਹਰ ਵਾਰ ਨਵਾਂ ਪੈਂਤੜਾ ਅਪਣਾ ਰਿਹਾ ਹੈ। ਪਹਿਲਾਂ ਉਸ ਨੇ ਹਿਜਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਮਾਰਨ ‘ਤੇ ਭਾਰਤ ਦੀ ਨਿੰਦਾ ਕੀਤੀ। ਹੁਣ ਪਾਕਿਸਤਾਨ ਨੇ ਪੰਜ ਵੱਡੇ ਦੇਸ਼ਾਂ ਦੇ ਸਾਹਮਣੇ ਸ਼ਿਕਾਇਤ ਕੀਤੀ ਹੈ ਕਿ ਉਹ ਕਸ਼ਮੀਰ ਦੇ ਤਣਾਅਪੂਰਨ ਹਾਲਾਤ ਵੱਲ ਧਿਆਨ ਦੇਣ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਦੇਸ਼ਾਂ ਸਾਹਮਣੇ ਇਹ ਗੁਹਾਰ ਲਾਈ ਹੈ।ਦੂਜੇ ਪਾਸੇ ਅੱਤਵਾਦ ਮਾਮਲੇ ਵਿੱਚ ਅਮਰੀਕੀ ਸੰਸਦ ਮੈਂਬਰਾਂ ਤੇ ਮਾਹਿਰਾਂ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ ਹੈ ਕਿ ਵਿਦੇਸ਼ ਸਕੱਤਰ ਇਜ਼ਾਜ ਅਹਿਮਦ ਚੌਧਰੀ ਨੇ ਚੀਨ, ਫਰਾਂਸ, ਰੂਸ, ਬ੍ਰਿਟੇਨ ਤੇ ਅਮਰੀਕਾ ਦੇ ਦੂਤਾਂ ਨੂੰ ਕਸ਼ਮੀਰ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਅਮਰੀਕਾ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।

Check Also

ਭਾਰਤ ‘ਚ ਅੱਤਵਾਦ ਖਿਲਾਫ ਸਖਤ ਕਾਰਵਾਈ

ਈ.ਡੀ. ਨੇ ਖਤਰਨਾਕ ਅੱਤਵਾਦੀ ਸਲਾਹੂਦੀਨ ਦੀਆਂ ਜੰਮੂ ਕਸ਼ਮੀਰ ‘ਚ 13 ਸੰਪਤੀਆਂ ਕੀਤੀਆਂ ਜਬਤ ਨਵੀਂ ਦਿੱਲੀ/ਬਿਊਰੋ …