Home / ਪੰਜਾਬ / ਸੰਗਤ ਲਈ ਔਖੇ ਹੋਏ ਬਾਦਲ ਦੇ ਦਰਸ਼ਨ

ਸੰਗਤ ਲਈ ਔਖੇ ਹੋਏ ਬਾਦਲ ਦੇ ਦਰਸ਼ਨ

6ਆਪਣੀਆਂ ਫਰਿਆਦਾਂ ਲੈ ਕੇ ਪਹੁੰਚੇ ਲੋਕ ਮੁੱਖ ਮੰਤਰੀ  ਕੋਲ ਨਾ ਪਹੁੰਚ ਸਕੇ
ਫਰੀਦਕੋਟ/ਬਿਊਰੋ ਨਿਊਜ਼
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬੀ ਵਿੱਚ ਕੀਤੇ ਗਏ ਸੰਗਤ ਦਰਸ਼ਨ ਦੌਰਾਨ ਆਮ ਲੋਕ ਮੁੱਖ ਮੰਤਰੀ ਤੱਕ ਨਹੀਂ ਪਹੁੰਚ ਸਕੇ। ਇੱਕ ਅੰਗਹੀਣ ਔਰਤ ਪੁਲਿਸ ਦੇ ਬੈਰੀਕੇਡ ਟੱਪ ਅਗਲੇ ਵਿਅਕਤੀਆਂ ਵਿਚ ਤਾਂ ਪਹੁੰਚ ਗਈ ਪਰ ਮੁੱਖ ਮੰਤਰੀ ਤੱਕ ਨਹੀਂ ਪਹੁੰਚ ਸਕੀ। ਉੱਥੇ ਹੀ ਕਈ ਔਰਤਾਂ ਆਪਣੀ ਫਰਿਆਦ ਲੈ ਕੇ ਪਹੁੰਚੀਆਂ ਪਰ ਪੁਲਿਸ ਦੀ ਦੀਵਾਰ ਹੀ ਪਾਰ ਨਹੀਂ ਕਰ ਸਕੀਆਂ।
ਮੁੱਖ ਮੰਤਰੀ ਵੱਲੋਂ ਪਿੰਡ ਆਲਮਵਾਲਾ ਵਿੱਚ ਕੀਤੇ ਜਾ ਰਹੇ ਸੰਗਤ ਦਰਸ਼ਨ ਸਮਾਗਮ ਦੌਰਾਨ ਆਮ ਲੋਕ ਮੁੱਖ ਮੰਤਰੀ ਤੱਕ ਫਰਿਆਦ ਪਹੁੰਚਾਉਣ ਵਿੱਚ ਹੀ ਕਾਮਯਾਬ ਨਹੀਂ ਹੋਏ। ਮੁੱਖ ਮੰਤਰੀ ਪਿੰਡ ਦੇ ਵਿਕਾਸ ਕਾਰਜਾਂ ਤੇ ਹੋਰ ਕੰਮਾਂ ਬਾਰੇ ਪਿੰਡ ਦੀ ਪੰਚਾਇਤ ਦੀਆਂ ਮੰਗਾਂ ਸੁਣਦੇ ਰਹੇ ਪਰ ਦੁਖੀ ਫਰਿਆਦੀ ਦੂਰ ਖੜ੍ਹੇ ਤੱਕਦੇ ਰਹੇ।

Check Also

ਪਰਗਟ ਸਿੰਘ ਵੀ ਆਏ ਸਿੱਧੂ ਦੇ ਪੱਖ ‘ਚ

ਕਿਹਾ, ਪੰਜਾਬ ਕਾਂਗਰਸ ‘ਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਵਿਚ ਵੀ …