Breaking News
Home / ਭਾਰਤ / ਬੁਰਹਾਨ ਦੀ ਮੌਤ ਤੋਂ ਬਾਅਦ ਸੁਲਗੀ ਵਾਦੀ ਮੌਤਾਂ ਦੀ ਗਿਣਤੀ 30 ਤੱਕ ਪਹੁੰਚੀ

ਬੁਰਹਾਨ ਦੀ ਮੌਤ ਤੋਂ ਬਾਅਦ ਸੁਲਗੀ ਵਾਦੀ ਮੌਤਾਂ ਦੀ ਗਿਣਤੀ 30 ਤੱਕ ਪਹੁੰਚੀ

1ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ਵਿੱਚ ਲਗਾਤਾਰ 5ਵੇਂ ਦਿਨ ਵੀ ਹਿੰਸਾ ਦਾ ਦੌਰ ਜਾਰੀ ਹੈ। ਦੱਖਣੀ ਕਸ਼ਮੀਰ ਦੇ 10 ਜ਼ਿਲ੍ਹਿਆਂ ਵਿੱਚ ਕਰਫਿਊ ਲੱਗਾ ਹੈ ਪਰ ਫਿਰ ਵੀ ਪ੍ਰਦਰਸ਼ਨਕਾਰੀ ਸੜਕਾਂ ‘ਤੇ ਹਨ। ਅੱਤਵਾਦੀ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਹੁਣ ਤੱਕ 30 ਵਿਅਕਤੀ ਇਸ ਵਿਰੋਧ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। 300 ਤੋਂ ਜ਼ਿਆਦਾ ਜ਼ਖ਼ਮੀ ਹਨ। ਇਸ ਸਬੰਧ ਵਿੱਚ ਅੱਜ ਜੰਮੂ-ਕਸ਼ਮੀਰ ਦੇ ਹਾਲਾਤ ਸੁਧਾਰਨ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੋਨੀਆ ਗਾਂਧੀ ਤੇ ਉਮਰ ਅਬਦੁਲਾ ਨਾਲ ਫੋਨ ‘ਤੇ ਗੱਲ ਕੀਤੀ ਹੈ।
ਕਸ਼ਮੀਰ ਵਿੱਚ ਹਿੰਸਾ ਕਾਰਨ ਅਮਰਨਾਥ ਯਾਤਰਾ ਤੀਜੇ ਦਿਨ ਵਿੱਚ ਰੋਕੀ ਹੋਈ ਹੈ। ਇਸ ਦੌਰਾਨ ਪਹਿਲਗਾਮ, ਬਡਗਾਮ, ਬਾਵਟਾਲ ਵਰਗੇ ਇਲਾਕਿਆਂ ਵਿੱਚ ਫਸੇ 25 ਹਜ਼ਾਰ ਅਮਰਨਾਥ ਸ਼ਰਧਾਲੂਆਂ ਨੂੰ ਜੰਮੂ ਭੇਜਿਆ ਗਿਆ ਹੈ। ਉੱਤਰੀ ਕਸ਼ਮੀਰ ਵਿੱਚ ਸ਼੍ਰੀਨਗਰ-ਬਡਗਾਮ-ਬਾਰਾਮੂਲਾ, ਦੱਖਣੀ ਕਸ਼ਮੀਰ ਦੇ ਬਡਗਾਮ-ਸ਼੍ਰੀਨਗਰ-ਅਨੰਤਨਾਗ ਕਾਜੀਗੁੰਡ ਤੋਂ ਜੰਮੂ ਦੇ ਬਨਿਹਾਲ ਵਿੱਚ ਸਾਰੀਆਂ ਟ੍ਰੇਨਾਂ ਬੰਦ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬੁਰਹਾਨ ਦੱਖਣੀ ਕਸ਼ਮੀਰ ਵਿੱਚ ਸਰਗਰਮ ਸੀ। ਉਸ ਨੇ ਇੱਥੇ ਕਈ ਪੜ੍ਹੇ-ਲਿਖੇ ਨੌਜਵਾਨਾਂ ਨੂੰ ਅੱਤਵਾਦੀ ਬਣਾਇਆ ਸੀ। ਕਸ਼ਮੀਰੀ ਨੌਜਵਾਨਾਂ ਦੀ ਭਰਤੀ ਲਈ ਉਹ ਫੇਸਬੁੱਕ-ਵਾਟਸਐਪ ‘ਤੇ ਵੀਡੀਓ ਤੇ ਫੋਟੋ ਪੋਸਟ ਕਰਦਾ ਸੀ। ਇਨ੍ਹਾਂ ਵਿੱਚ ਉਹ ਹਥਿਆਰਾਂ ਦੇ ਨਾਲ ਸੁਰੱਖਿਆਂ ਬਲਾਂ ਦਾ ਮਜ਼ਾਕ ਵੀ ਉਡਾਉਂਦਾ ਸੀ।

Check Also

ਮੁੱਖ ਸਕੱਤਰ ਨਾਲ ਕੁੱਟਮਾਰ ਦੇ ਮਾਮਲੇ ਵਿਚ ਅਰਵਿੰਦ ਕੇਜਰੀਵਾਲ, ਸਿਸੋਦੀਆ ਤੇ 11 ਹੋਰ ਵਿਧਾਇਕਾਂ ਨੂੰ ਅਦਾਲਤ ਨੇ ਜਾਰੀ ਕੀਤਾ ਸੰਮਨ

25 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਇਕ ਅਦਾਲਤ ਨੇ …