Breaking News
Home / ਭਾਰਤ / ਮੁਲਕ ਵਿੱਚ 15 ਸਾਲ ਬਾਅਦ ਹੋਵੇਗਾ ਨਸ਼ੇ ਦੇ ਸ਼ਿਕਾਰ ਲੋਕਾਂ ਬਾਰੇ ਸਰਵੇਖਣ

ਮੁਲਕ ਵਿੱਚ 15 ਸਾਲ ਬਾਅਦ ਹੋਵੇਗਾ ਨਸ਼ੇ ਦੇ ਸ਼ਿਕਾਰ ਲੋਕਾਂ ਬਾਰੇ ਸਰਵੇਖਣ

logo-2-1-300x105ਕੌਮੀ ਤੇ ਸੂਬਾ ਪੱਧਰ ‘ਤੇ ਇਕੱਤਰ ਕੀਤੇ ਜਾਣਗੇ ਵੇਰਵੇ
ਨਸ਼ਾ-ਰੋਕੂ ਸੇਵਾਵਾਂ ਦੀ ਵੀ ਹੋਵੇਗੀ ਨਿਰਖ-ਪਰਖ
ਨਵੀਂ ਦਿੱਲੀ/ਬਿਊਰੋ ਨਿਊਜ਼
ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਵੱਲੋਂ ਏਮਜ਼ ਦੇ ਕੌਮੀ ਨਸ਼ਾ ਇਲਾਜ ਕੇਂਦਰ (ਐਨਡੀਡੀਟੀਸੀ) ਦੇ ਸਹਿਯੋਗ ਨਾਲ ਇਕ ਸਰਵੇ ਰਾਹੀਂ ਦੇਸ਼ ਭਰ ਵਿੱਚ ਨਸ਼ਿਆਂ ਦਾ ਸ਼ਿਕਾਰ ਲੋਕਾਂ ਦੀ ਗਣਨਾ ਕੀਤੀ ਜਾਵੇਗੀ। ਕੌਮੀ ਅਤੇ ਸੂਬਾਈ ਪੱਧਰ ਉਤੇ ਕਰਵਾਇਆ ਜਾਣ ਵਾਲਾ ਇਹ ਸਰਵੇ 15 ਸਾਲਾਂ ਦੇ ਵਕਫ਼ੇ ਪਿੱਛੋਂ ਹੋਵੇਗਾ।
ਦੋ ਸਾਲਾਂ ਤੱਕ ਚੱਲਣ ਵਾਲੇ ਇਸ ਸਰਵੇ ਰਾਹੀਂ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ ਨਸ਼ੇ ਤੋਂ ਬਚਾਉਣ ਨਾਲ ਸਬੰਧਤ ਸੇਵਾਵਾਂ ਅਤੇ ਰੋਕਥਾਮ ਦੇ ਪ੍ਰਬੰਧਾਂ ਦਾ ਵੀ ਪਤਾ ਲਾਇਆ ਜਾਵੇਗਾ ਅਤੇ ਇਨ੍ਹਾਂ ਸੇਵਾਵਾਂ ਵਿਚਲੀਆਂ ਕਮੀਆਂ ਦਾ ਵੀ ਪਤਾ ਲਾਇਆ ਜਾਵੇਗਾ। ਅਜਿਹਾ ਪਿਛਲਾ ਸਰਵੇ 2001 ਵਿੱਚ ਹੋਇਆ ਸੀ ਤੇ ਅੰਕੜੇ 2004 ਵਿੱਚ ਨਸ਼ਰ ਕੀਤੇ ਗਏ ਸਨ। ਇਸ ਪ੍ਰਾਜੈਕਟ ਉਤੇ ਕਰੀਬ 22.41 ਕਰੋੜ ਰੁਪਏ ਲਾਗਤ ਆਵੇਗੀ। ਜ਼ਿਕਰਯੋਗ ਹੈ ਕਿ ਬੀਤੇ ਅਨੇਕਾਂ ਸਾਲਾਂ ਤੋਂ ਇਸ ਸਬੰਧੀ ਵੇਰਵੇ ਉਪਲਬਧ ਨਾ ਹੋਣ ਕਾਰਨ ਵਰਲਡ ਡਰੱਗ ਰਿਪੋਰਟ ਵਿੱਚ ਵੀ ਭਾਰਤ ਵਾਲਾ ਖ਼ਾਨਾ ਖ਼ਾਲੀ ਚੱਲ ਰਿਹਾ ਹੈ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ”ਦੇਸ਼ ਵਿੱਚ ਨਸ਼ੇ ਲੈਣ ਅਤੇ ਨਸ਼ਿਆਂ ਦੇ ਆਦੀ ਲੋਕਾਂ ਬਾਰੇ ਅੰਕੜੇ ਉਪਲਬਧ ਨਾ ਹੋਣ ਕਾਰਨ ਇਸ ਸਰਵੇ ਦੀ ਲੋੜ ਮਹਿਸੂਸ ਕੀਤੀ ਗਈ।੩ ਭਾਰਤ ਨੇ ਇਸ ਸਬੰਧੀ ਅੰਕੜੇ ਇਕੱਤਰ ਕਰਨ ਸਬੰਧੀ ਕਈ ਕੌਮਾਂਤਰੀ ਸਮਝੌਤਿਆਂ ਉਤੇ ਦਸਤਖ਼ਤ ਵੀ ਕੀਤੇ ਹੋਏ ਹਨ। ਹਾਲ ਦੀ ਘੜੀ ਇਸ ਸਬੰਧੀ 15 ਸਾਲ ਪੁਰਾਣੇ ਅੰਕੜਿਆਂ ਉਤੇ ਨਿਰਭਰ ਕਰਨਾ ਪੈ ਰਿਹਾ ਹੈ।”

Check Also

ਹਥਿਆਰਬੰਦ ਦਸਤੇ ਪੂਰੀ ਤਾਕਤ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ: ਜੇਤਲੀ

ਨਵੀਂ ਦਿੱਲੀ : ਕਸ਼ਮੀਰ ਵਿੱਚ ਸਰਹੱਦ ਪਾਰੋਂ ਅੱਤਵਾਦੀ ਗਤੀਵਿਧੀਆਂ ਵਧਣ ਅਤੇ ਡੋਕਲਾਮ ਵਿੱਚ ਚੀਨ ਨਾਲ …