Breaking News
Home / ਭਾਰਤ / ਦਾਦਰੀ ਕਾਂਡ : ਫੋਰੈਂਸਿਕ ਰਿਪੋਰਟ ‘ਚ ਖੁਲਾਸਾ-ਅਖਲਾਕ ਦੇ ਘਰ ਫਰਿੱਜ ਵਿਚ ਸੀ ਗਾਂ ਦਾ ਮਾਸ

ਦਾਦਰੀ ਕਾਂਡ : ਫੋਰੈਂਸਿਕ ਰਿਪੋਰਟ ‘ਚ ਖੁਲਾਸਾ-ਅਖਲਾਕ ਦੇ ਘਰ ਫਰਿੱਜ ਵਿਚ ਸੀ ਗਾਂ ਦਾ ਮਾਸ

logo-2-1-300x105-3-300x105ਨਵੀਂ ਦਿੱਲੀ/ਬਿਊਰੋ ਨਿਊਜ਼
ਗਰੇਟਰ ਨੋਇਡਾ ਦੇ ਚਰਚਿਤ ਦਾਦਰੀ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਮਥੁਰਾ ਦੀ ਫੋਰੈਂਸਿਕ ਲੈਬ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਮੁਹੰਮਦ ਅਖਲਾਕ ਦੇ ਫਰਿੱਜ ਵਿਚੋਂ ਲਏ ਗਏ ਮੀਟ ਦੇ ਸੈਂਪਲ ਗਾਂ ਦੇ ਮਾਸ ਦੇ ਸਨ। ਜ਼ਿਕਰਯੋਗ ਹੈ ਕਿ ਬੀਫ ਖਾਣ ਦੀ ਖਬਰ ਫੈਲਣ ਤੋਂ ਬਾਅਦ ਪਿਛਲੇ ਸਾਲ ਸਤੰਬਰ ਵਿਚ ਭੀੜ ਨੇ ਅਖਲਾਕ ਦੇ ਘਰ ‘ਤੇ ਹਮਲਾ ਕਰ ਦਿੱਤਾ ਸੀ। ਜਿਸ ਵਿਚ ਉਸਦੀ ਮੌਤ ਹੋ ਗਈ ਸੀ।
ਅਦਾਲਤ ਵਲੋਂ ਜਾਰੀ ਕੀਤੀ ਗਈ ਲੈਬ ਦੀ ਰਿਪੋਰਟ ਕਾਪੀ ਵਿਚ ਅਖਲਾਕ ਦੇ ਫਰਿਜ਼ ਵਿਚ ਗਾਂ ਦਾ ਮਾਸ ਹੋਣ ਦਾ ਸਾਫ ਜ਼ਿਕਰ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਯੂਪੀ ਸਰਕਾਰ ਦੀ ਰਿਪੋਰਟ ਵਿਚ ਇਹੋ ਮਾਸ ਬੱਕਰੀ ਦਾ ਦੱਸਿਆ ਗਿਆ ਸੀ।

Check Also

ਡੇਰਾ ਸਿਰਸਾ ਮੁਖੀ ਦੇ ਕੇਸ ਦਾ ਫੈਸਲਾ 25 ਅਗਸਤ ਨੂੰ

ਹਰਿਆਣਾ ਤੇ ਪੰਜਾਬ ਵਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਬਠਿੰਡਾ ‘ਚ ਪੁਲਿਸ ਨੇ ਕੱਢਿਆ ਫਲੈਗ ਮਾਰਚ …