Home / ਪੰਜਾਬ / ਪੰਜਾਬੀ ਪੁੱਤਰ ਨੇ ਮਾਊਂਟ ਐਵਰੇਸਟ ‘ਤੇ ਲਹਿਰਾਇਆ ਤਿਰੰਗਾ, ਰਚਿਆ ਇਤਿਹਾਸ

ਪੰਜਾਬੀ ਪੁੱਤਰ ਨੇ ਮਾਊਂਟ ਐਵਰੇਸਟ ‘ਤੇ ਲਹਿਰਾਇਆ ਤਿਰੰਗਾ, ਰਚਿਆ ਇਤਿਹਾਸ

Mount Avrest copy copyਐਵਰੇਸਟ ‘ਤੇ ਚੜ੍ਹਨ ਵਾਲੇ ਅੰਮ੍ਰਿਤਸਰ ਦੇ ਸੋਹੇਲ ਸ਼ਰਮਾ ਦੇਸ਼ ਦੇ ਪਹਿਲੇ ਆਈਪੀਐੱਸ ਅਧਿਕਾਰੀ
ਅੰਮ੍ਰਿਤਸਰ/ਬਿਊਰੋ ਨਿਊਜ਼
ਹਿਮਾਲਿਆ ਦੇ ਸਿਖਰ ‘ਤੇ ਭਾਰਤੀ ਤਿਰੰਗਾ ਲਹਿਰਾ ਗਿਆ ਪੰਜਾਬੀ ਪੁੱਤਰ। ਐਵਰੇਸਟ ਫ਼ਤਹਿ ਕਰਕੇ ਅੰਮ੍ਰਿਤਸਰ ਦੇ ਸੋਹੇਲ ਸ਼ਰਮਾ ਨੇ ਇਤਿਹਾਸ ਰਚ ਦਿੱਤਾ ਹੈ। ਨਾਰਥ ਫੇਸ (ਤਿੱਬਤ) ਦੇ ਉੱਭੜ-ਖਾਬੜ ਰਸਤੇ ਰਾਹੀਂ ਐਵਰੇਸਟ ‘ਤੇ ਪਹੁੰਚਣ ਵਾਲੇ ਉਹ ਪਹਿਲੇ ਆਈਪੀਐੱਸ ਅਫਸਰ ਹਨ। 29 ਹਜ਼ਾਰ ਫੁੱਟ ਦੀਆਂ ਬੁਲੰਦੀਆਂ ਨੂੰ ਛੂਹਣ ਵਿਚ ਉਨ੍ਹਾਂ ਨੂੰ 41 ਦਿਨ ਲੱਗ ਗਏ। ਹੁਣ ਪੰਜਾਬ ਦੇ ਲਾਡਲੇ ਦੇ ਇਸ ਕਾਰਨਾਮੇ ਦੀ ਚਰਚਾ ਦੇਸ਼ ਭਰ ਵਿਚ ਹੋ ਰਹੀ ਹੈ।
ਨਿਊ ਅੰਮ੍ਰਿਤਸਰ ਵਿਚ ਰਹਿਣ ਵਾਲੀ ਮਾਂ ਉਮਾ ਸ਼ਰਮਾ ਆਪਣੇ ਲਾਲ ਦੇ ਇਸ ਕਮਾਲ ‘ਤੇ ਬੇਹੱਦ ਖੁਸ਼ ਹੈ। ਹੁਣ ਮਾਂ ਆਪਣੇ ਪੁੱਤਰ ਦੀ ਤਸਵੀਰ ਨੂੰ ਆਪਣੀ ਛਾਤੀ ਨਾਲ ਲਗਾ ਕੇ ਕਹਿ ਰਹੀ ਹੈ ਕਿ ਉਸ ਦੇ ਪੁੱਤਰ ਨੇ ਸਿਖਰ ਨੂੰ ਛੂਹ ਲਿਆ ਹੈ। ਹਾਲਾਂਕਿ ਇਸ ਦੇ ਲਈ ਸੋਹੇਲ ਨੂੰ ਜੱਦੋ-ਜਹਿਦ ਵੀ ਕਰਨੀ ਪਈ। ਪਿਛਲੇ ਸਾਲ ਵੀ ਉਨ੍ਹਾਂ ਇਸ ਦੀ ਕੋਸ਼ਿਸ਼ ਕੀਤੀ ਸੀ, ਪ੍ਰੰਤੂ ਨੇਪਾਲ ਵਿਚ ਭੂਚਾਲ ਆਉਣ ਕਾਰਨ ਉਹ ਸਫਲ ਨਹੀਂ ਹੋ ਸਕੇ। ਇਸ ਵਾਰ ਅੰਮ੍ਰਿਤਸਰ ਆ ਕੇ ਮਾਂ ਦਾ ਆਸ਼ੀਰਵਾਦ ਲੈਣ ਤੋਂ ਬਾਅਦ 8 ਅਪ੍ਰੈਲ ਨੂੰ ਉਨ੍ਹਾਂ ਨੂੰ ਐਵਰੇਸਟ ‘ਤੇ ਚੜ੍ਹਾਈ ਸ਼ੁਰੂ ਕੀਤੀ ਸੀ। 20 ਮਈ ਨੂੰ ਸ਼ਾਮ ਨੂੰ ਉਨ੍ਹਾਂ ਇਹ ਉਪਲੱਬਧੀ ਹਾਸਲ ਕਰ ਲਈ। 41 ਦਿਨਾਂ ਤੱਕ ਉਹ ਉੱਭੜ-ਖਾਬੜ ਰਸਤੇ ਨੂੰ ਚੀਰਦੇ ਰਹੇ।
ਇਸ ਤੋਂ ਬਾਅਦ 29 ਹਜ਼ਾਰ ਫੁੱਟ ਦੀਆਂ ਬੁਲੰਦੀਆਂ ‘ਤੇ ਪਹੁੰਚ ਕੇ ਉਨ੍ਹਾਂ ਤਿਰੰਗਾ ਲਹਿਰਾਇਆ।ਸੋਹੇਲ ਦੇ ਪਿਤਾ ਵੀਕੇ ਸ਼ਰਮਾ ਡੀਏਵੀ ਕਾਲਜ ਦੇ ਪ੍ਰਿੰਸੀਪਲ ਸਨ। ਉਨ੍ਹਾਂ ਹਮੇਸ਼ਾ ਸੋਹੇਲ ਨੂੰ ਬੁਲੰਦੀਆਂ ‘ਤੇ ਪਹੁੰਚਣ ਦੀ ਪ੍ਰੇਰਨਾ ਦਿੱਤੀ ਸੀ। ਜਦੋਂ ਸੋਹੇਲ ਸਿਖਰ ‘ਤੇ ਪਹੁੰਚੇ ਤਾਂ ਪਿਤਾ ਦੀ ਤਸਵੀਰ ਐਵਰੇਸਟ ‘ਤੇ ਰੱਖ ਕੇ ਉਨ੍ਹਾਂ ਨੂੰ ਸਲੂਟ ਕੀਤਾ। ਉਨ੍ਹਾਂ ਆਪਣੇ ਪਿਤਾ ਦੇ ਸੁਪਨੇ ਨੂੰ ਸਾਕਾਰ ਕੀਤਾ। ਮਾਂ ਉਮਾ ਸ਼ਰਮਾ ਕਹਿੰਦੀ ਹੈ ਕਿ ਸੋਹੇਲ ਬਚਪਨ ਤੋਂ ਹੀ ਜਨੂੰਨੀ ਹੈ।
ਮਹਾਰਾਸ਼ਟਰ ਦੇ ਸੀਐੱਮ ਨੇ ਟਵੀਟ ਕਰਕੇ ਦਿੱਤੀ ਵਧਾਈ
ਸੋਹੇਲ ਸ਼ਰਮਾ ਮਹਾਰਾਸ਼ਟਰ ਕੈਡਰ ਦੇ ਅਫਸਰ ਹਨ। ਫਿਲਹਾਲ ਉਹ ਕੋਲਹਾਪੁਰ ਵਿਚ ਐੱਸਪੀ ਦੇ ਅਹੁਦੇ ‘ਤੇ ਤਾਇਨਾਤ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਪੰਜਾਬ ਪੁੱਤਰ ਦੇ ਇਸ ਇਤਿਹਾਸਕ ਕਾਰਨਾਮੇ ‘ਤੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

Check Also

ਪਰਗਟ ਸਿੰਘ ਵੀ ਆਏ ਸਿੱਧੂ ਦੇ ਪੱਖ ‘ਚ

ਕਿਹਾ, ਪੰਜਾਬ ਕਾਂਗਰਸ ‘ਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਵਿਚ ਵੀ …