Breaking News
Home / ਹਫ਼ਤਾਵਾਰੀ ਫੇਰੀ / ਚੰਡੀਗੜ੍ਹ ਵੀ ਸਮਾਰਟ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ

ਚੰਡੀਗੜ੍ਹ ਵੀ ਸਮਾਰਟ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ

5ਨਵੀਂ ਦਿੱਲੀ/ਬਿਊਰੋ ਨਿਊਜ਼
ਸਰਕਾਰ ਵੱਲੋਂ ਸਮਾਰਟ ਸਿਟੀ ਮਿਸ਼ਨ ਤਹਿਤ ਐਲਾਨੀ 13 ਹੋਰ ਸ਼ਹਿਰਾਂ ਦੀ ਸੂਚੀ ਵਿੱਚ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਯੂਟੀ ਚੰਡੀਗੜ੍ਹ ਵੀ ਸ਼ਾਮਲ ਹੈ। ਇਸ ਸੂਚੀ ਵਿੱਚ ਉੱਤਰ ਪ੍ਰਦੇਸ਼ ਦਾ ਸ਼ਹਿਰ ਲਖਨਊ ਸਭ ਤੋਂ ਉੱਪਰ ਹੈ। ਉਸ ਮਗਰੋਂ ਤੇਲੰਗਾਨਾ ਦੇ ਵਾਰੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦਾ ਨਾਂ ਹੈ। ਸ਼ਹਿਰੀ ਵਿਕਾਸ ਮੰਤਰੀ ਐਮ ਵੈਂਕਈਆ ਨਾਇਡੂ ਨੇ ਇਹ ਐਲਾਨ ਕੀਤਾ ਹੈ। ਫਾਸਟ ਟਰੈਕ ਕੰਪੀਟੀਸ਼ਨ ਵਿੱਚ 23 ਸ਼ਹਿਰਾਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿਚੋਂ ਇਹ 13 ਸ਼ਹਿਰ ਚੁਣੇ ਗਏ ਹਨ। ਇਨ੍ਹਾਂ ਸ਼ਹਿਰਾਂ ਵਿੱਚ ਚੰਡੀਗੜ੍ਹ, ਰਾਏਪੁਰ (ਛੱਤੀਸਗੜ੍ਹ), ਨਿਊ ਟਾਊਨ ਕੋਲਕਾਤਾ, ਭਾਗਲਪੁਰ (ਬਿਹਾਰ), ઠਪਣਜੀ (ਗੋਆ), ਪੋਰਟ ਬਲੇਅਰ (ਅੰਡੇਮਾਨ ਨਿਕੋਬਾਰ ਦੀਪ ਸਮੂਹ), ਇੰਫਾਲ (ਮਣੀਪੁਰ), ਰਾਂਚੀ (ਝਾਰਖੰਡ), ਅਗਰਤਲਾ (ਤ੍ਰਿਪੁਰਾ) ਅਤੇ ਫਰੀਦਾਬਾਦ (ਹਰਿਆਣਾ) ਸ਼ਾਮਲ ਹਨ। ਨਾਇਡੂ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਇਨ੍ਹਾਂ 13 ਸ਼ਹਿਰਾਂ ‘ਤੇ ਕੁੱਲ 30,229 ਕਰੋੜ ਦੇ ਨਿਵੇਸ਼ ਦੀ ਤਜਵੀਜ਼ ਹੈ। ਇਸ ਨਾਲ 33 ਸ਼ਹਿਰਾਂ ਨੂੰ ਸਮਾਰਟ ਸਿਟੀ ਯੋਜਨਾ ਤਹਿਤ ਤਜਵੀਜ਼ਸ਼ੁਦਾ ਨਿਵੇਸ਼ ਹੁਣ 80 ਹਜ਼ਾਰ 789 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਇਸ ਯੋਜਨਾ ਤਹਿਤ 20 ਸ਼ਹਿਰਾਂ ਦਾ ਐਲਾਨ ਕੀਤਾ ਗਿਆ ਸੀ।

Check Also

ਥਾਈਲੈਂਡ ਮਿਸ਼ਨ ਸਫ਼ਲ : ਗੁਫਾ ‘ਚ ਫਸੇ 13 ਫੁਟਬਾਲਰ 18ਵੇਂ ਦਿਨ ਕੱਢ ਲਏ ਬਾਹਰ

ਮਏ ਸਾਈ : ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫਾ ਵਿੱਚ ਫਸੇ ਹੋਏ ਜੂਨੀਅਰ ਫੁਟਬਾਲ ਟੀਮ …