Breaking News
Home / ਭਾਰਤ / ਸੁਬਰਤ ਰਾਏ ਨੂੰ ਦੋ ਸਾਲ ਬਾਅਦ ਜੇਲ੍ਹ ‘ਚੋਂ ਮਿਲੀ ਛੁੱਟੀ

ਸੁਬਰਤ ਰਾਏ ਨੂੰ ਦੋ ਸਾਲ ਬਾਅਦ ਜੇਲ੍ਹ ‘ਚੋਂ ਮਿਲੀ ਛੁੱਟੀ

Subrot roy copy copyਨਵੀਂ ਦਿੱਲੀ : ਸਹਾਰਾ ਸਮੂਹ ਦੇ ਮਾਲਕ ਸੁਬਰਤ ਰਾਏ ਨੂੰ ਦੋ ਸਾਲ ਬਾਅਦ ਜੇਲ੍ਹ ਵਿਚੋਂ ਛੁੱਟੀ ਮਿਲੀ ਹੈ। ਸੁਪਰੀਮ ਕੋਰਟ ਨੇ ਅੰਤ੍ਰਿਮ ਜ਼ਮਾਨਤ ਦਿੰਦੇ ਹੋਏ ਜ਼ਮਾਨਤ ਲਈ ਕੁਝ ਸ਼ਰਤਾਂ ਰੱਖੀਆਂ ਹਨ। ਸੁਬਰਤ ਰਾਏ ਫਿਲਹਾਲ ਆਪਣੀ ਮਾਂ ਦੇ ਦੇਹਾਂਤ ਕਰਕੇ ਜੇਲ੍ਹ ਤੋਂ ਬਾਹਰ ਹਨ।  ਛੇ ਮਈ ਨੂੰ ਸੁਪਰੀਮ ਕੋਰਟ ਨੇ ਸੁਬਰਤ ਰਾਏ ਨੂੰ ਉਹਨਾਂ ਦੀ ਮਾਂ ਦੇ ਸਸਕਾਰ ਕਰਨ ਲਈ 4 ਹਫਤਿਆਂ ਦੀ ਪੈਰੋਲ ਪ੍ਰਦਾਨ ਕੀਤੀ ਸੀ। ਪਰ ਇਸ ਵਿਚਕਾਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਅੰਤ੍ਰਿਮ ਜ਼ਮਾਨਤ ਵੀ ਦੇ ਦਿੱਤੀ ਹੈ।  ਸੁਪਰੀਮ ਕੋਰਟ ਨੇ ਸੁਬਰਤ ਰਾਏ ਦੀ ਪੈਰੋਲ ‘ਤੇ ਰਿਹਾਈ ਨੂੰ 11 ਜੁਲਾਈ ਤੱਕ ਇਸ ਸ਼ਰਤ ‘ਤੇ ਵਧਾਇਆ ਹੈ ਕਿ ਉਹ 11 ਜੁਲਾਈ ਤੱਕ 200 ਕਰੋੜ ਰੁਪਏ ਸੇਬੀ ਕੋਲ ਜਮ੍ਹਾਂ ਕਰਵਾਏ। ਜੇਕਰ ਉਹ 11 ਜੁਲਾਈ ਤੱਕ 200 ਕਰੋੜ ਰੁਪਏ ਜਮਾਂ ਕਰਾਉਂਦੇ ਹਨ ਤਾਂ ਉਸਦੀ ਰਿਹਾਈ ਨੂੰ 4 ਅਗਸਤ ਤੱਕ 300 ਕਰੋੜ ਰੁਪਏ ਦੇਣ ਦੀ ਸ਼ਰਤ ‘ਤੇ ਵਧਾਇਆ ਜਾ ਸਕਦਾ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ। ਸੁਬਰਤ ਰਾਏ ‘ਤੇ ਨਿਵੇਸ਼ਕਾਂ ਦੇ 36 ਹਜ਼ਾਰ ਕਰੋੜ ਰੁਪਏ ਨਾ ਦੇਣ ਦਾ ਦੋਸ਼ ਹੈ।

Check Also

ਹਥਿਆਰਬੰਦ ਦਸਤੇ ਪੂਰੀ ਤਾਕਤ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ: ਜੇਤਲੀ

ਨਵੀਂ ਦਿੱਲੀ : ਕਸ਼ਮੀਰ ਵਿੱਚ ਸਰਹੱਦ ਪਾਰੋਂ ਅੱਤਵਾਦੀ ਗਤੀਵਿਧੀਆਂ ਵਧਣ ਅਤੇ ਡੋਕਲਾਮ ਵਿੱਚ ਚੀਨ ਨਾਲ …