Breaking News
Home / ਕੈਨੇਡਾ / ‘ਪਰਾਈਡ ਗਰੁੱਪ ਐਂਟਰਪਰਾਈਜ਼ਜ਼’ ਨੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਕੰਪਨੀ ਦੇ ਦਫ਼ਤਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ

‘ਪਰਾਈਡ ਗਰੁੱਪ ਐਂਟਰਪਰਾਈਜ਼ਜ਼’ ਨੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਕੰਪਨੀ ਦੇ ਦਫ਼ਤਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ

Pride Truck Ent copy copyਮਿਸੀਸਾਗਾ/ਡਾ. ਝੰਡ
‘ਪਰਾਈਡ ਗਰੁੱਪ ਐਂਟਰਪਰਾਈਜ਼ਜ਼’ ਵੱਲੋਂ ਆਪਣੇ ਕਾਰੋਬਾਰ ਦੇ ਵਾਧੇ ਦਾ ਸ਼ੁਕਰਾਨਾ ਕਰਨ ਲਈ ਬੀਤੇ ਸ਼ਨੀਵਾਰ ਆਪਣੇ ਦਫ਼ਤਰ 6050 ਡਿਕਸੀ ਰੋਡ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ ਗਿਆ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ ਅਤੇ ਪ੍ਰਮਾਤਮਾ ਅੱਗੇ ਕੰਪਨੀ ਦੀ ਚੜ੍ਹਦੀ-ਕਲਾ ਲਈ ਅਰਦਾਸ ਕੀਤੀ ਗਈ। ਉਪਰੰਤ, ਕੜਾਹ-ਪ੍ਰਸ਼ਾਦ ਦੀ ਦੇਗ਼ ਵਰਤਣ ਪਿੱਛੋਂ ਗੁਰੂ ਕਾ ਲੰਗਰ ਅਤੁੱਟ ਵਰਤਿਆ। ਕੰਪਨੀ ਦੇ ਸਹਿਯੋਗੀਆਂ ਤੋਂ ਇਲਾਵਾ ਹੋਰ ਕਈ ਸੱਜਣਾ-ਮਿੱਤਰਾਂ ਅਤੇ ਸ਼ੁਭ-ਚਿੰਤਕਾਂ ਵੱਲੋਂ ਹਾਜ਼ਰੀ ਭਰੀ ਗਈ ਅਤੇ ਸਾਰਿਆਂ ਨੇ ਕੰਪਨੀ ਦੇ ਮਾਲਕਾਂ ਨੂੰ ਸ਼ੁਭ-ਇੱਛਾਵਾਂ ਭੇਂਟ ਕੀਤੀਆਂ।  ਇੱਥੇ ਇਹ ਜ਼ਿਕਰਯੋਗ ਹੈ ਕਿ ‘ਪਰਾਈਡ ਗਰੁੱਪ ਐਂਟਰਪਰਾਈਜ਼ਜ਼’ ਕਈ ਕੰਪਨੀਆਂ ਦਾ ਸਮੂਹ ਹੈ ਜਿਸ ਵਿੱਚ ‘ਪਰਾਈਡ ਟਰੱਕ ਸੇਲਜ਼’, ‘ਪਰਾਈਡ ਲੌਜਿਸਟਿਕ ਗਰੁੱਪ’, ‘ਟੀ- ਪਾਈਨ ਲੀਸਿੰਗ ਕੈਪੀਟਲ ਕਾਰਪੋਰੇਸ਼ਨ’ ਤੇ ‘ਟੀ-ਪਾਈਨ ਟਰੱਕ ਰੈਂਟਲ’ ਸ਼ਾਮਲ ਹਨ ਅਤੇ ਇਸ ਦੇ ਮਾਲਕ ਸੈਮ ਜੌਹਲ ਅਤੇ ਜੈਜ਼ ਜੌਹਲ ਭਰਾ 2010 ਤੋਂ ਇਸ ਨੂੰ ਸਫ਼ਲਤਾ-ਪੂਰਵਕ ਚਲਾ ਰਹੇ ਹਨ। ਕੰਪਨੀ ਹਰ ਪ੍ਰਕਾਰ ਦੇ ਨਵੇਂ ਤੇ ਪੁਰਾਣੇ ਟਰੱਕਾਂ ਦੀ ਸੇਲ/ਪ੍ਰਚੇਜ਼/ਫਾਈਨਾਂਸਿੰਗ/ਲੀਸਿੰਗ/ਫਰੇਟ ਟਰਾਂਸਪੋਰਟ ਅਤੇ ਲੋਜਿਸਟਿਕਸ ਆਦਿ ਦਾ ਕੰਮ ਕਰਦੀ ਹੈ ਅਤੇ ਇਸ ਦੇ ਗਾਹਕ ਜੀ.ਟੀ.ਏ. ਤੋਂ ਇਲਾਵਾ ਕੈਲਗਰੀ, ਐਡਮੰਟਨ, ਸਰੀ, ਵੈਨਕੂਵਰ ਤੇ ਕੈਲੇਫੋਰਨੀਆ ਵਰਗੇ ਦੂਰ-ਦੁਰਾਡੇ ਸ਼ਹਿਰਾਂ ਤੋਂ ਵੀ ਹਨ।

Check Also

ਕਾਫ਼ਲੇ ਵੱਲੋਂ ਨਾਟਕ ਦਿਵਸ ਤੇ ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮੀਟਿੰਗ

ਬਰੈਂਪਟਨ : ਕੁਲਵਿੰਦਰ ਖਹਿਰਾ ਬ੍ਰਜਿੰਦਰ ਗੁਲਾਟੀ ਅਤੇ ਪਰਮਜੀਤ ਦਿਓਲ ਦੀ ਦੇਖ-ਰੇਖ ਹੇਠ ਹੋਈ ‘ਪੰਜਾਬੀ ਕਲਮਾਂ …