Breaking News
Home / ਹਫ਼ਤਾਵਾਰੀ ਫੇਰੀ / ਗੁਰਦੁਆਰਾ ਸੋਧ ਬਿੱਲ’ਤੇ ਰਾਸ਼ਟਰਪਤੀ ਦੀ ਮੋਹਰ

ਗੁਰਦੁਆਰਾ ਸੋਧ ਬਿੱਲ’ਤੇ ਰਾਸ਼ਟਰਪਤੀ ਦੀ ਮੋਹਰ

Pranab-Mukherjeeਕੇਸ ਕੱਟਣ, ਤੰਬਾਕੂ ਤੇ ਸ਼ਰਾਬਦਾਸੇਵਨਕਰਨਵਾਲੇ ਸਿੱਖ ਨਹੀਂ ਪਾਸਕਣਗੇ ਵੋਟ
ਸੋਧ ਨੂੰ ਅਮਲੀਰੂਪਦੇਣਲਈਹੁਣਸਿਰਫਨੋਟੀਫਿਕੇਸ਼ਨਦੀਲੋੜ
ਸੰਸਦ ਦੇ ਦੋਵੇਂ ਸਦਨਪਹਿਲਾਂ ਹੀ ਸੋਧ ਨੂੰ ਕਰ ਚੁੱਕੇ ਪ੍ਰਵਾਨ
ਗੁਰਦੁਆਰਾਚੋਣਾਂ ਵਿੱਚੋਂ ਸਹਿਜਧਾਰੀ ਸਿੱਖ ਹੋਏ ਬਾਹਰ
ਨਵੀਂ ਦਿੱਲੀ/ਬਿਊਰੋ ਨਿਊਜ਼
ਸਿੱਖ ਗੁਰਦੁਆਰਾਸੋਧਬਿੱਲ 2016 ਨੂੰ ਰਾਸ਼ਟਰਪਤੀਪ੍ਰਣਬਮੁਖਰਜੀ ਨੇ ਮਨਜ਼ੂਰ ਕਰਦਿੱਤਾ ਹੈ। ਇਸ ਤਹਿਤਦਾੜ੍ਹੀ, ਕੇਸ ਕੱਟਣ, ਤੰਬਾਕੂ ਅਤੇ ਸ਼ਰਾਬਦਾਇਸਤੇਮਾਲਕਰਨਵਾਲੇ ਸਿੱਖ ਸ਼੍ਰੋਮਣੀ ਗੁਰਦੁਆਰਾਪ੍ਰਬੰਧਕਕਮੇਟੀ (ਐਸਜੀਪੀਸੀ) ਦੀਆਂ ਆਮਚੋਣਾਂ ਦੌਰਾਨ ਵੋਟਨਹੀਂ ਪਾਸਕਣਗੇ। ਬਿਲ, ਜਿਸ ਨੂੰ ਪਿਛਲੇ ਦਿਨੀਂ ਸੰਸਦ ਨੇ ਪ੍ਰਵਾਨਗੀ ਦੇ ਦਿੱਤੀ ਸੀ, ਵਿੱਚਸਹਿਜਧਾਰੀਆਂ ਨੂੰ ਵੋਟਦੇਣਦਾਅਧਿਕਾਰਨਹੀਂ ਦਿੱਤਾ ਗਿਆ ਸੀ।
ਸਿੱਖ ਗੁਰਦੁਆਰਾ (ਸੋਧ) ਐਕਟ-2016 ਰਾਹੀਂ 91 ਸਾਲਪੁਰਾਣੇ ਉਸ ਕਾਨੂੰਨਵਿੱਚਤਬਦੀਲੀਕੀਤੀ ਗਈ ਹੈ ਜਿਸ ਤਹਿਤਪੰਜਾਬ, ਹਰਿਆਣਾ, ਹਿਮਾਚਲਪ੍ਰਦੇਸ਼ਅਤੇ ਚੰਡੀਗੜ੍ਹ ਦੇ ਇਤਿਹਾਸਕ ਤੇ ਵੱਡੇ ਗੁਰਦੁਆਰਿਆਂ ਲਈਸ਼੍ਰੋਮਣੀ ਗੁਰਦੁਆਰਾਪ੍ਰਬੰਧਕਕਮੇਟੀ ਦੇ ਮੈਂਬਰਾਂ ਦੀਚੋਣਵੋਟਾਂ ਪਾ ਕੇ ਕੀਤੀਜਾਂਦੀ ਹੈ। ਸਿੱਖ ਗੁਰਦੁਆਰਾਐਕਟ 1925 ਤਹਿਤਹਰੇਕ ਸਿੱਖ, ਜਿਸ ਦੀਉਮਰ 21 ਸਾਲ ਹੈ, ਵੋਟਰਬਣ ਕੇ ਸ਼੍ਰੋਮਣੀਕਮੇਟੀਦੀਆਂ ਚੋਣਾਂ ਵਿੱਚ ਹਿੱਸਾ ਲੈ ਕੇ ਨੁਮਾਇੰਦੇ ਚੁਣਸਕਦਾ ਹੈ।
ਨਵੇਂ ਕਾਨੂੰਨਤਹਿਤ ਜੋ ਵਿਅਕਤੀਆਪਣੀਦਾੜ੍ਹੀਅਤੇ ਸਿਰ ਦੇ ਕੇਸ ਕੱਟਦਾ ਹੈ, ਸ਼ਰਾਬ, ਤੰਬਾਕੂ ਜਾਂ ਹੋਰਨਸ਼ਿਆਂ ਦੀਵਰਤੋਂ ਕਰਦਾ ਹੈ, ਉਹ ਵੋਟਰਨਹੀਂ ਬਣਸਕਦਾ। ਇਸ ਫ਼ੈਸਲੇ ਦੀ ਇਸ ਲਈਵੀਅਹਿਮੀਅਤਵਧਜਾਂਦੀ ਹੈ ਕਿ ਸਿੱਖ ਵਸੋਂ ਵਾਲੇ ਸੂਬੇ ਪੰਜਾਬਵਿੱਚਅਗਲੇ ਸਾਲਵਿਧਾਨਸਭਾਚੋਣਾਂ ਹੋਣੀਆਂ ਹਨ।
ਬਿਲ 15 ਮਾਰਚ ਨੂੰ ਰਾਜਸਭਾਵਿੱਚਪੇਸ਼ਕੀਤਾ ਗਿਆ ਸੀ ਅਤੇ ਅਗਲੇ ਦਿਨਪਾਸਕਰਦਿੱਤਾ ਗਿਆ ਸੀ। ਲੋਕਸਭਾ ਨੇ ਵੀ 25 ਅਪਰੈਲ ਨੂੰ ਇਹ ਬਿਲਪਾਸਕਰ ਕੇ ਅੱਗੋਂ ਰਾਸ਼ਟਰਪਤੀਕੋਲਮਨਜ਼ੂਰੀਲਈਭੇਜਦਿੱਤਾ ਸੀ। ਸੰਸਦਵਿੱਚ ਇਸ ਬਿਲਉਪਰ ਹੋਈ ਬਹਿਸ ਦੌਰਾਨ ਕਾਂਗਰਸ ਤੇ ਆਮਆਦਮੀਪਾਰਟੀ ਦੇ ਨੁਮਾਇੰਦਿਆਂ ਨੇ ਕਿੰਤੂ-ਪ੍ਰੰਤੂ ਕੀਤਾ ਸੀ ਪਰ ਕੇਂਦਰੀ ਗ੍ਰਹਿਮੰਤਰੀਰਾਜਨਾਥ ਸਿੰਘ ਨੇ ਬਿਆਨਦਿੱਤਾ ਸੀ ਕਿ ਸਹਿਜਧਾਰੀਆਂ ਨੂੰ ਵੋਟਦਾਅਧਿਕਾਰਨਾਦੇਣਦੀ ਮੰਗ ਸ਼੍ਰੋਮਣੀਕਮੇਟੀਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਉਠਾਈ ਗਈ ਸੀ।

Check Also

84 ਕਤਲੇਆਮ ਦੇ ਇਕ ਮਾਮਲੇ ‘ਚ ਦੋ ਵਿਅਕਤੀ ਦੋਸ਼ੀ ਕਰਾਰ

20 ਨਵੰਬਰ ਨੂੰ ਸੁਣਾਈ ਜਾਵੇਗੀ ਸਜ਼ਾ, ਮਨਜਿੰਦਰ ਸਿਰਸਾ ਨੇ ਦੋਸ਼ੀ ਦੇ ਜੜਿਆ ਥੱਪੜ ਨਵੀਂ ਦਿੱਲੀ/ਬਿਊਰੋ …