Breaking News
Home / ਪੰਜਾਬ / ਮੁਰਥਲ ਕਾਂਡ ਸਬੰਧੀ ਹਾਈਕੋਰਟ ਨੂੰ ਸੌਂਪੀ ਸੀਲਬੰਦ ਰਿਪੋਰਟ

ਮੁਰਥਲ ਕਾਂਡ ਸਬੰਧੀ ਹਾਈਕੋਰਟ ਨੂੰ ਸੌਂਪੀ ਸੀਲਬੰਦ ਰਿਪੋਰਟ

6ਪੁਲਿਸ ਨੇ ਪੀੜਤਾਂ ਦੀ ਪਛਾਣ ਨੂੰ ਗੁਪਤ ਰੱਖਿਆ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਪੁਲਿਸ ਨੇ ਮੁਰਥਲ ਗੈਂਗਰੇਪ ਮਾਮਲੇ ਦੀ ਜਾਂਚ ਰਿਪੋਰਟ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪੇਸ਼ ਕਰ ਦਿੱਤੀ ਹੈ। ਪੁਲਿਸ ਨੇ ਅਦਾਲਤ ਨੂੰ ਪੀੜਤਾਂ ਦੀ ਪਛਾਣ ਛੁਪਾਉਣ ਲਈ ਅਪੀਲ ਕਰਦਿਆਂ ਰਿਪੋਰਟ ਸੀਲਬੰਦ ਲਿਫਾਫੇ ਵਿਚ ਸੌਂਪੀ ਹੈ।
ਮੁਰਥਲ ਗੈਂਗ ਰੇਪ ਮਾਮਲੇ ‘ਤੇ ਲਗਾਤਾਰ ਮੁਕਰਨ ਤੋਂ ਬਾਅਦ ਹਰਿਆਣਾ ਸਰਕਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਮੰਨੀ ਸੀ ਕਿ ਬਲਾਤਕਾਰ ਕਾਂਡ ਹੋਇਆ ਹੋ ਸਕਦਾ ਹੈ। ਅਦਾਲਤ ਵਿਚ ਸਰਕਾਰ ਨੇ ਦੱਸਿਆ ਸੀ ਕਿ ਇਸ ਸਬੰਧੀ ਇੱਕ ਐਨ.ਆਰ.ਆਈ. ਮਹਿਲਾ ਦੀ ਸ਼ਿਕਾਇਤ ਆਈ ਸੀ ਤੇ ਉਸ ਅਧਾਰ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਅਦਾਲਤ ਨੇ ਹਰਿਆਣਾ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਇਸ ਮਾਮਲੇ ਵਿਚ ਸਿਰਫ਼ ਐਸ.ਆਈ.ਟੀ. ਹੀ ਜਾਂਚ ਕਰੇਗੀ ਤੇ ਹੋਰ ਕੋਈ ਏਜੰਸੀ ਜਾਂ ਕਮਿਸ਼ਨ ਜਾਂਚ ਵਿਚ ਦਖ਼ਲ ਨਹੀਂ ਦੇਵੇਗਾ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਜਾਟ ਰਾਖਵਾਂਕਰਨ ਦੌਰਾਨ ਮੁਰਥਲ ਵਿਚ ਕਥਿਤ ਰੇਪ ਕਾਂਡ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹਾਈਕੋਰਟ ਨੇ ਇਸ ਕਾਂਡ ਦਾ ਨੋਟਿਸ ਲਿਆ ਸੀ।

Check Also

ਬਾਦਲ ਦੇ ਰਾਜ ਵਿਚ ਖਜ਼ਾਨੇ ਨੂੰ ਲੱਗਾ 2500 ਕਰੋੜ ਦਾ ਚੂਨਾ : ਸਿੱਧੂ

ਚੰਡੀਗੜ੍ਹ/ਬਿਊਰੋ ਨਿਊਜ਼ : ਬਾਦਲ ਸਰਕਾਰ ਸਮੇਂ ਸਰਕਾਰੀ ਖਜ਼ਾਨੇ ਦੀ ਵੱਡੇ ਪੱਧਰ ‘ਤੇ ਹਰ ਪਾਸਿਓਂ ਲੁੱਟ …