Breaking News
Home / ਪੰਜਾਬ / ਫਗਵਾੜਾ ਦੇ ਭਾਜਪਾ ਆਗੂ ਗੁਰਦੀਪ ਸਿੰਘ ਨੇ ਕੀਤੀ ਔਰਤ ਨਾਲ ਛੇੜਛਾੜ

ਫਗਵਾੜਾ ਦੇ ਭਾਜਪਾ ਆਗੂ ਗੁਰਦੀਪ ਸਿੰਘ ਨੇ ਕੀਤੀ ਔਰਤ ਨਾਲ ਛੇੜਛਾੜ

5ਮਾਮਲਾ ਹੋਇਆ ਦਰਜ, ਭਾਜਪਾ ਦੇ ਜ਼ਿਲ੍ਹਾ ਸਕੱਤਰ ਹਨ ਗੁਰਦੀਪ ਸਿੰਘ ਦੀਪਾ
ਫਗਵਾੜਾ/ਬਿਊਰੋ ਨਿਊਜ਼
ਫਗਵਾੜਾ ਦੇ ਭਾਜਪਾ ਨੇਤਾ ਖ਼ਿਲਾਫ ਮਹਿਲਾ ਨਾਲ ਕਥਿਤ ਰੂਪ ਵਿਚ ਛੇੜਖਾਨੀ ਕਰਨ ਦਾ ਮਾਮਲਾਦਰਜ ਕੀਤਾ ਗਿਆ ਹੈ। ਹਾਲਾਂਕਿ ਨੇਤਾ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਹੀ ਉਸ ਨੂੰਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਭਾਜਪਾ ਦੇ ਜ਼ਿਲ੍ਹਾ ਸਕੱਤਰ ਗੁਰਦੀਪ ਸਿੰਘ ਦੀਪਾ ਖ਼ਿਲਾਫ ਔਰਤ ਵੱਲੋਂ ਸ਼ਿਕਾਇਤ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਸ ਖ਼ਿਲਾਫ ਧਾਰਾ 354-ਏ ਤੇ 500 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗੁਰਦੀਪ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਪਾਰਟੀ ਦੇ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼ਉਨ੍ਹਾਂ ਖ਼ਿਲਾਫ ਐਫ.ਆਈ.ਆਰ. ਦਰਜ ਕਰਨ ਲਈ ਦਬਾਅ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੂੰ ਦੇ ਦਿੱਤੀ ਹੈ। ਉਧਰ, ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਉਹ ਕਦੇ ਵੀ ਪੁਲਿਸ ਦੇ ਕੰਮ ਵਿਚ ਦਖ਼ਲਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਤੇ ਉਨ੍ਹਾਂ ਖ਼ਿਲਾਫ ਜੋ ਕਿਹਾ ਜਾ ਰਿਹਾ ਹੈ, ਉਹ ਸਭਝੂਠ ਹੈ। ਦੂਜੇ ਪਾਸੇ ਗੁਰਦੀਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਜਪਾ ਦੇ ਇੱਕ ਹੋਰ ਲੀਡਰ ਨਸ਼ੇ ਦੇ ਕਾਰੋਬਾਰ ਵਿਚ ਲੱਗੇ ਹੋਏ ਸਨ।ਇਸ ਮਾਮਲੇ  ਸਬੰਧੀ ਕਾਂਗਰਸ ਨੇ ਕਿਹਾ ਹੈ ਕਿ ਗੁਰਦੀਪ ਦੇ ਦੋਸ਼ਾਂ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ।

Check Also

ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਆਈਆਂ ਵਿਰੋਧੀ ਧਿਰਾਂ

ਖਹਿਰਾ ਨੇ ਸਿੱਧੂ ਨੂੰ ਪੰਜਾਬ ਏਕਤਾ ਪਾਰਟੀ ਨੂੰ ਸ਼ਾਮਲ ਹੋਣ ਦੀ ਕੀਤੀ ਪੇਸ਼ਕਸ਼ ਸਾਹਮਣੇ ਲਿਆਂਦਾ …