Breaking News
Home / ਭਾਰਤ / ਬੀਐਸਪੀ ਦੇ ਰਾਜ ਸਭਾ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਰਿੰਦਰ ਕਸ਼ਯਪ ਦੀ ਨੂੰਹ ਨੇ ਕੀਤੀ ਖੁਦਕੁਸ਼ੀ

ਬੀਐਸਪੀ ਦੇ ਰਾਜ ਸਭਾ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਰਿੰਦਰ ਕਸ਼ਯਪ ਦੀ ਨੂੰਹ ਨੇ ਕੀਤੀ ਖੁਦਕੁਸ਼ੀ

9ਗਾਜਿਆਬਾਦ/ਬਿਊਰੋ ਨਿਊਜ਼
ਬਹੁਜਨ ਸਮਾਜ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਰਿੰਦਰ ਕਸ਼ਯਪ ਦੀ ਨੂੰਹ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਗਾਜ਼ੀਆਬਾਦ ਦੇ ਕਵੀਨਗਰ ਇਲਾਕੇ ਵਿੱਚ ਹੋਈ ਹੈ।
ਜਾਣਕਾਰੀ ਅਨੁਸਾਰ ਨਰਿੰਦਰ ਕਸਯਪ ਦੇ ਵੱਡੇ ਬੇਟੇ ਸਾਗਰ ਦੀ ਪਤਨੀ ਹਿਮਾਨੀ ਨੇ ਆਪਣੇ ਆਪ ਨੂੰ ਗੋਲੀ ਬਾਥਰੂਮ ਵਿੱਚ ਜਾ ਕੇ ਮਾਰੀ। ਗੋਲੀ ਦੀ ਆਵਾਜ਼ ਆਉਣ ਤੋਂ ਬਾਅਦ ਹਿਮਾਨੀ ਨੂੰ ਤੁਰੰਤ ਹਸਪਤਾਲ ਵਿੱਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਿਮਾਨੀ ਤੇ ਸਾਗਰ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

Check Also

ਦੇਸ਼ ਧ੍ਰੋਹ ਦੇ ਕੇਸ ‘ਚ ਕਨ੍ਹੱਈਆ ਤੇ ਹੋਰਨਾਂ ਵਿਰੁੱਧ ਦੋਸ਼ ਪੱਤਰ ਦਾਖਲ

ਅਫਜ਼ਲ ਗੁਰੂ ਦੀ ਬਰਸੀ ‘ਤੇ ਜੀ.ਐਨ.ਯੂ. ਵਿਚ ਲੱਗੇ ਸਨ ਭਾਰਤ ਵਿਰੋਧੀ ਨਾਅਰੇ ਨਵੀਂ ਦਿੱਲੀ/ਬਿਊਰੋ ਨਿਊਜ਼ …