Breaking News
Home / ਭਾਰਤ / ਇੰਗਲੈਂਡ ‘ਚ ਭਾਰਤੀਆਂ ਦਾ ਰਹਿਣਾ ਹੋਇਆ ਔਖਾ

ਇੰਗਲੈਂਡ ‘ਚ ਭਾਰਤੀਆਂ ਦਾ ਰਹਿਣਾ ਹੋਇਆ ਔਖਾ

10ਨਵੇਂ ਨਿਯਮ ਭਲਕੇ 6 ਅਪ੍ਰੈਲ ਤੋਂ ਹੋਣਗੇ ਲਾਗੂ
ਲੰਡਨ/ਬਿਊਰੋ ਨਿਊਜ਼
ਬਰਤਾਨੀਆ ਵਿੱਚ ਭਲਕੇ ਬੁੱਧਵਾਰ ਤੋਂ ਲਾਗੂ ਹੋ ਰਹੇ ਨਵੇਂ ਵੀਜ਼ਾ ਨਿਯਮ ਉੱਥੇ ਰਹਿਣ ਵਾਲੇ ਹਜ਼ਾਰਾਂ ਭਾਰਤੀ ਆਈ -ਟੀ ਮਾਹਿਰਾਂ ਲਈ ਮੁਸ਼ਕਲ ਪੈਦਾ ਕਰਨਗੇ। ਨਵੇਂ ਵੀਜ਼ਾ ਨਿਯਮ ਅਨੁਸਾਰ ਉਹ ਪਰਵਾਸੀ ਵਿਅਕਤੀ ਹੀ ਬਰਤਾਨੀਆ ਵਿੱਚ ਰਹਿ ਸਕਣਗੇ ਜੋ ਉਥੇ ਸਾਲਾਨਾ 35 ਹਜ਼ਾਰ ਪਾਊਂਡ ਦੀ ਕਮਾਈ ਕਰਨਗੇ।  6 ਅਪ੍ਰੈਲ ਨੂੰ ਲਾਗੂ ਹੋਣ ਵਾਲੇ ਨਿਯਮਾਂ ਦੀ ਆੜ ਵਿੱਚ ਬਰਤਾਨੀਆ ਹਜ਼ਾਰਾਂ ਭਾਰਤੀ ਆਈ-ਟੀ ਮਾਹਿਰਾਂ ਨੂੰ ਦੇਸ਼ ਤੋਂ ਬਾਹਰ ਕਰ ਸਕਦਾ ਹੈ।
ਸਰਕਾਰ ਦੀ ਇਸ ਨੀਤੀ ਤੋਂ ਪ੍ਰਭਾਵਿਤ ਹੋਣ ਵਾਲੇ ਭਾਰਤੀ ਮਾਹਿਰਾਂ ਨੇ ਇਸ ਨੀਤੀ ઠਉੱਤੇ ઠਪੁਨਰ ਵਿਚਾਰ ਕਰਨ ਲਈ ਕੈਮਰਨ ਸਰਕਾਰ ਨੂੰ ਅਪੀਲ ਕੀਤੀ ਹੈ। ਅਸਲ ਵਿੱਚ ਬਰਤਾਨੀਆ ਆਪਣੇ ਟਾਈਪ-2 ਵੀਜ਼ਾ ਨਿਯਮ ਵਿੱਚ ਤਬਦੀਲੀ ਕਰਨ ਜਾ ਰਿਹਾ ਹੈ। ਨਵੇਂ ਨਿਯਮ ਅਨੁਸਾਰ 35 ਹਜ਼ਾਰ ਪੌਂਡ ਸਾਲਾਨਾ ਤੋਂ ਘੱਟ ਕਮਾਈ ਕਰਨ ਵਾਲੇ ਮਾਹਿਰਾਂ ਨੂੰ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਵਾਪਸ ਆਪਣੇ ਦੇਸ਼ ਜਾਣਾ ਹੋਵੇਗਾ। ਸਰਕਾਰ ਨੇ ਨਵੇਂ ਨਿਯਮਾਂ ਵਿੱਚ ਯੂਰਪੀਅਨ ਦੇਸ਼ਾਂ ਦੇ ਨਾਗਰਿਕਾਂ ਨੂੰ ਛੋਟ ਦਿੱਤੀ ਹੈ। ਭਾਰਤੀ ਮਾਹਿਰ ਬਰਤਾਨੀਆ ਦੀ ਇਸ ਨੀਤੀ ਨੂੰ ਭੇਦਭਾਵ ਵਾਲੀ ਨੀਤੀ ਦੱਸ ਰਹੇ ਹਨ।

Check Also

ਡੇਰਾ ਸਿਰਸਾ ਮੁਖੀ ਦੇ ਕੇਸ ਦਾ ਫੈਸਲਾ 25 ਅਗਸਤ ਨੂੰ

ਹਰਿਆਣਾ ਤੇ ਪੰਜਾਬ ਵਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਬਠਿੰਡਾ ‘ਚ ਪੁਲਿਸ ਨੇ ਕੱਢਿਆ ਫਲੈਗ ਮਾਰਚ …