Breaking News
Home / ਦੁਨੀਆ / ਪਾਕਿਸਤਾਨ ‘ਚ ਕਰੀਬ 70 ਸਾਲ ਬਾਅਦ ਗੁਰਦੁਆਰਾ ਸੰਗਤਾਂ ਲਈ ਖੋਲ੍ਹਿਆ

ਪਾਕਿਸਤਾਨ ‘ਚ ਕਰੀਬ 70 ਸਾਲ ਬਾਅਦ ਗੁਰਦੁਆਰਾ ਸੰਗਤਾਂ ਲਈ ਖੋਲ੍ਹਿਆ

Pakistan-Flagਪੇਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਵਿੱਚ 300 ਸਾਲ ਪੁਰਾਣਾ ਭਾਈ ਬੀਬਾ ਸਿੰਘ ਗੁਰਦੁਆਰਾ ਸਾਹਿਬ ਨੂੰ ਕਰੀਬ 70 ਸਾਲ ਬਾਅਦ ਫਿਰ ਤੋਂ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ। ਸਿੱਖ ਸੰਗਤਾਂ ਲੰਮੇ ਸਮੇਂ ਤੋਂ ਇਸ ਇਤਿਹਾਸਕ ਗੁਰਦੁਆਰੇ ਨੂੰ ਖੋਲ੍ਹਣ ਦੀ ਮੰਗ ਕਰ ਰਹੀਆਂ ਸਨ। ਗੁਰਦੁਆਰੇ ਦਾ ਖੁੱਲ੍ਹਣਾ ਸਿੱਖ ਸੰਗਤ ਦੀ ਵੱਡੀ ਪ੍ਰਾਪਤੀ ਹੈ। ਪੇਸ਼ਾਵਰ ਦੇ ਜੋਗੀਵਾਰਾ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਤੋਂ ਬਾਅਦ ਪਾਕਿਸਤਾਨ ਔਕਾਫ ਬੋਰਡ ਨੇ ਇਸ ਨੂੰ ਸੰਗਤਾਂ ਲਈ ਬੁੱਧਵਾਰ ਨੂੰ ਖੋਲ੍ਹਿਆ। ਅਸਲ ਵਿੱਚ 1947 ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਸੀ ਪਰ ਵੰਡ ਤੋਂ ਬਾਅਦ ਸਿੱਖ ਸੰਗਤਾਂ ਦਾ ਭਾਰਤ ਤੇ ਪਾਕਿਸਤਾਨ ਦੇ ਦੂਜੇ ਇਲਾਕਿਆਂ ਵਿੱਚ ਚਲੇ ਜਾਣ ਕਾਰਨ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਗਿਆ। ਔਕਾਫ ਬੋਰਡ ਨੇ ਇਸ ਗੁਰਦੁਆਰਾ ਸਾਹਿਬ ਦੀ ਮੁਰੰਮਤ ਕਰਵਾ ਕੇ ਇਸ ਨੂੰ ਹੁਣ ਖੋਲ੍ਹ ਦਿੱਤਾ ਗਿਆ ਹੈ।

Check Also

ਸਿੱਖ ਜਥੇਬੰਦੀ ‘ਵਰਲਡ ਸਿੱਖ ਪਾਰਲੀਮੈਂਟ’ ਦਾ ਗਠਨ

ਜਥੇਬੰਦੀ ਦਾ ਮੁੱਖ ਉਦੇਸ਼ ਸਿੱਖ ਕੌਮ ਵਾਸਤੇ ‘ਆਜ਼ਾਦ ਘਰ’ ਦੀ ਪ੍ਰਾਪਤੀ ਲੰਡਨ/ਬਿਊਰੋ ਨਿਊਜ਼ ਯੂਕੇ ਦੇ …