Breaking News
Home / ਕੈਨੇਡਾ / ਸੀਨੀਅਰਜ਼ ਵਲੋਂ ਵਿਧਾਇਕ ਬੀਬੀ ਅੰਮ੍ਰਿਤ ਮਾਂਗਟ ਨਾਲ ਮੁਲਾਕਾਤ

ਸੀਨੀਅਰਜ਼ ਵਲੋਂ ਵਿਧਾਇਕ ਬੀਬੀ ਅੰਮ੍ਰਿਤ ਮਾਂਗਟ ਨਾਲ ਮੁਲਾਕਾਤ

Amrit Mangat News copy copyਮਿਸੀਸਾਗਾ/ਬਿਊਰੋ ਨਿਊਜ਼
ਪਿਛਲੇ ਸ਼ੁਕਰਵਾਰ 11 ਮਾਰਚ, 2016 ਨੂੰ ਸਵੈਚਾਲਕ ਸੇਵਾਦਾਰਾਂ ਦਾ ਜਥਾ ਬਰਗੇਡੀਅਰ ਨਵਾਬ ਸਿੰਘ ਦੀ ਅਗਵਾਈ ਵਿਚ ਸੂਬੇ ਦੀ ਲਿਬਰਲ ਐਮਪੀਪੀ ਬੀਬੀ ਅਮ੍ਰਿਤ ਮਾਂਗਟ ਨੂੰ ਉਨ੍ਹਾਂ ਦੇ ਦਫਤਰ ਵਿਚ ਮਿਲਿਆ। ਮਕਸਦ ਸੀ ਬੀਬੀ ਜੀ ਨੂੰ ਬਜ਼ੁਰਗਾਂ ਵਾਸਤੇ ਗਰੀਬੀ ਰੇਖਾ ਨੂੰ ਉਪਰ ਚੁਕਣ ਵਿਚ ਨਿਭਾਈ ਵਿਸ਼ੇਸ਼ ਭੂਮਿਕਾ ਲਈ ਮੁਬਾਰਕਾਂ ਅਤੇ ਸ਼ੁਭ ਕਾਮਨਾਵਾਂ ਦੇਣਾ।
ਯਾਦ ਰਹੇ ਕਿ ਮੈਡੀਕਲ ਡਰੱਗ ਪਲੈਨ ਵਾਸਤੇ ਰੱਖੀ ਗਈ ਗ੍ਰੀਬੀ ਰੇਖਾ ਬਹਤ ਪੁਰਾਣੀ ਚਲ ਰਹੀ ਸੀ। ਜਿਸ ਨੂੰ ਰੀਵਾਈਜ਼ ਕਰਨ ਲਈ ਪਿਛਲੇ ਦੋ ਸਾਲਾਂ ਤੋਂ ਜਦੋ ਜਹਿਦ ਚਲ ਰਹੀ ਸੀ। ਬੀਬੀ ਜੀ ਨੇ ਇਸ ਸਿਲਸਿਲੇ ਮੁਖ ਭੂਮਿਕਾ ਨਿਭਾਈ ਹੈ। 2013 ਵਿਚ ਅਜੀਤ ਸਿੰਘ ਰੱਖੜਾ ਨੇ ਅਸੋਸੀਏਸਨ ਆਫ ਸੀਨੀਅਰਜ ਦੇ ਪਲੇਟਫਾਰਮ ਤੋਂ ਬੀਬੀ ਜੀ ਨੂੰ ਪਹਿਲੀ ਵਾਰ ਮੈਮੋਰੰਡਮ ਦਿਤਾ ਸੀ। ਉਸਤੋਂ ਬਾਅਦ ਮੈਡਮ ਨੇ ਇਸ ਇਸ਼ੂ ਨੂੰ ਆਪਣੇ ਅਜੰਡੇ ਉਪਰ ਲੈ ਲਿਆ ਸੀ। ਯਾਦ ਰਹੇ ਕਿ ਬੀਬੀ ਜੀ ਆਪਣੀ ਤੀਸਰੀ ਪਾਰੀ ਵਿਚ, ਲਿਬਰਲ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਹਨ। ਮੀਟਿੰਗ ਵਿਚ ਉਨ੍ਹਾਂ ਦਸਿਆ ਕਿ ਕਿਵੇਂ ਉਹ ਦੋ ਸਾਲ ਤੋਂ ਲਗਾਤਾਰ ਇਸ ਸਿਲਸਿਲੇ ਹੈਲਥ ਮਨਿਸਟਰੀ ਨਾਲ ਸਰਗਰਮ ਰਹੇ ਹਨ। ਆਖਿਰ ਜਦ 25 ਮਾਰਚ ਨੂੰ ਬਜਟ ਵਿਚ ਉਨ੍ਹਾਂ ਵਲੋਂ ਦਿਤੀ ਇਨਪੁਟ ਮੰਜੂਰ ਹੋ ਗਈ ਤਾਂ ਸਭ ਤੋਂ ਪਹਿਲਾਂ ਬੀਬੀ ਜੀ ਨੇ ਪਰਵਾਸੀ ਰੈਡੀਓ ਉਪਰ ਇਸ ਦੀ ਅਨਾਊਂਸਮੈਂਟ ਖੁਦ ਕੀਤੀ ਸੀ। ਇਸ ਸਮੇ ਗ੍ਰੀਬੀ ਰੇਖਾ ਮੀਆਂ ਬੀਵੀ ਲਈ 32300 ਅਤੇ ਇਕੱਲੇ ਲਈ 19300 ਡਾਲਰ ਕਰ ਦਿਤੀ ਗਈ ਹੈ ਮੀਆਂ ਬੀਵੀ ਵਾਸਤੇ ਤਕਰੀਬਨ 8000 ਦਾ ਵਾਧਾ ਹੋ ਗਿਆ ਹੈ ਜਿਸ ਨਾਲ ਤਕਰੀਬਨ ਸਭ ਬਜ਼ੁਰਗ ਮੁਫਤ ਦੁਆਈਆਂ ਲੈ ਸਕਣਗੇ। ਇਸ ਤੋਂ ਇਲਾਵਾ ਸਿਟੀ ਅਤੇ ਸੂਬੇ ਵਲੋਂ ਉਨ੍ਹਾਂ ਸਭ ਬੈਨੀਫਿਟਸ ਵਾਸਤੇ ਪਹੁੰਚ ਬਣ ਗਈ ਹੈ, ਜੋ ਪਹਿਲੋਂ ਨਹੀਂ ਸੀ ਮਿਲਦੇ।
ਇਸ ਹੋਈ ਮੀਟਿੰਗ ਵਿਚ ਬੀਬੀ ਜੀਨੇ ਦਿਲ ਖੋਲ੍ਹਕੇ ਹੋਰ ਵਿਸ਼ਿਆ ਉਪਰ ਜਾਣਕਾਰੀ ਦਿਤੀ। ਬਰੈਂਪਟਨ ਯੂਨੀਵਰਸਟੀ ਬਾਰੇ ਉਨ੍ਹਾਂ ਕਿਹਾ ਕਿ ਦੋ ਪ੍ਰਪੋਜ਼ਲਾਂ ਟੇਬਲ ਉਪਰ ਹਨ। ਇਕ ਸ਼ੈਰੀਡਨ ਕਾਲਜ ਨੂੰ ਯੂਨੀਵਰਸਿਟੀ ਲਈ ਅਪ ਗ੍ਰੇਡ ਕਰਨਾ ਅਤੇ ਦੂਸਰੀ ਨਵੀਂ ਰੀਸਰਚ ਯੂਨੀਵਰਸਿਟੀ ਸਥਾਪਤ ਕਰਨਾ। ਮੈਂ ਦੋਨਾ ਦੇ ਹਕ ਵਿਚ ਕੰਮ ਕਰ ਰਹੀ ਹਾਂ। ਬਰੈਂਪਟਨ ਵਿਚ ਆਟੋ ਇਨਸ਼ੋਰੈਂਸ ਦੇ ਵਧ ਰੇਟਾਂ ਦੀ ਗਲ ਕਰਦਿਆ ਉਨ੍ਹਾਂ ਦਸਿਆ ਕਿ ਮੈਂ ਅਜ ਤੋਂ ਨਹੀਂ ਸਗੋਂ 2009 ਤੋਂ ਇਸ ਸਿਲਸਿਲੇ ਸਰਗਰਮ ਹਾਂ। ਉਨ੍ਹਾਂ ਦਸਿਆ ਕਿ ਰੇਟ ਘਟੇ ਵੀ ਹਨ। ਲੋਕਾਂ ਨੂੰ ਇਸ ਵਾਸਤੇ ਸ਼ਾਪਅਰਾਊਂਡ ਕਰਨਾ ਜਰੂਰੀ ਹੈ।
ਤਕਰੀਬਨ 120 ਕੰਪਨੀਆਂ ਆਪਸ ਵਿਚ ਕੰਪੀਟ ਕਰ ਰਹੀਆਂ ਹਨ। ਸੂਬਾ ਸਰਕਾਰ ਫਰਾਡ ਕੇਸਜ਼ ਦੀ ਇਨਵੇਸਟੀਗੇਸ਼ਨ ਵਾਸਤੇ ਖਾਸ ਬੰਦੋਬਸਤ ਕਰ ਰਹੀ ਹੈ, ਜਿਸ ਨਾਲ ਫਰਾਡ ਘਟਣਗੇ ਅਤੇ ਇਨਸ਼ੋਰੈਂਸ ਰੇਟ ਹੋਰ ਨੀਚੇ ਆਉਣਗੇ। ਉਨ੍ਹਾਂ ਦਸਿਆ ਕਿ ਜੂਨ ਮਹੀਨੇ ਵਿਚ ਇਨਸ਼ੋਰੈਂਸ ਬਾਰੇ ਕਈ ਤਬਦੀਲੀਆਂ ਹੋਣਗੀਆਂ। ਆਖਿਰ ਵਿਚ ਉਨ੍ਹਾਂ ਦਫਤਰ ਆਊਣ ਲਈ ਧੰਨਵਾਦ ਕੀਤਾ। ਹੋਰ ਜਾਣੀ ਕਾਰੀ ਲਈ ਫੋਨ ਹਨ ਰੱਖੜਾ-905 794 7882 ਅਤੇ ਬ੍ਰਗੇਡੀਅਰ ਹੀਰ – 647 609 2633

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਜੁਲਾਈ ਸਮਾਗ਼ਮ ‘ਚ ਹੋਵੇਗਾ ‘ਸਾਵਣ ਕਵੀ-ਦਰਬਾਰ’

ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਹੋਣ ਵਾਲਾ ਸਮਾਗ਼ਮ 15 ਜੁਲਾਈ …