Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਵਲੋਂ ਬਰੈਂਪਟਨ ‘ਚ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ

ਤਰਕਸ਼ੀਲ ਸੁਸਾਇਟੀ ਵਲੋਂ ਬਰੈਂਪਟਨ ‘ਚ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ

Tarqshil pic copy copyਬਰੈਂਪਟਨ/ਬਿਊਰੋ ਨਿਊਜ਼
ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਬਰੈਂਪਟਨ ਦੇ ਚਿੰਗੂਜੀ  ਵੈੱਲਨੈੱਸ ਸੈਂਟਰ ਵਿੱਚ  ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ । ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਸੁਸਾਇਟੀ ਦੇ ਵਿੱਤ ਕੁਆਰਡੀਨੇਟਰ ਨਿਰਮਲ ਸੰਧੂ ਦੁਆਰਾ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਤੋ ਬਾਅਦ ਸੁਸਾਇਟੀ ਦੇ ਕਨਵੀਨਰ ਡਾ: ਬਲਜਿੰਦਰ ਸੇਖੋਂ ਨੇ ਔਰਤਾਂ ਦੁਆਰਾ ਆਪਣੇ ਜੀਵਨ ਨੂੰ ਚੰਗੇਰਾ ਬਣਾਉਣ ਲਈ ਕੀਤੇ ਸੰਘਰਸ਼ਾਂ ਦੀਆਂ ਉਦਾਹਰਨਾਂ ਦਿੰਦੇ ਹੋਏ ਕਿਹਾ ਕਿ ਔਰਤਾਂ ਦੀ ਮੁਕਤੀ ਸੰਘਰਸ਼ ਕਰਨ ਨਾਲ ਹੀ ਹੋ ਸਕਦੀ ਹੈ ।
ਡਾ: ਵਰਿੰਦਰ ਕੌਰ ਗਿੱਲ ਨੇ ਸਲਾਇਡਾਂ ਰਾਹੀ ਆਪਣੀ ਪੇਸ਼ਕਾਰੀ ਦੋਰਾਨ ਜੀਵਨ ਦੇ ਵੱਖ ਵੱਖ ਖੇਤਰਾਂ ਵਿੱਚ ਔਰਤਾਂ ਦੀ ਨਾ-ਬਰਾਬਰੀ ਨੂੰ ਰੂਪਮਾਨ ਕੀਤਾ। ਸ਼੍ਰੀਮਤੀ ਗੁਰਮੀਤ ਬਰਨਾਲਾ ਨੇ ਸਮਾਜ ਵਿੱਚ ਔਰਤਾਂ ਦੇ ਯੋਗਦਾਨ ਬਾਰੇ ਬੜੇ ਅੱਛੇ ਸ਼ਬਦਾਂ ਵਿੱਚ ਵਿਆਖਿਆ ਕੀਤੀ । ਸ਼੍ਰੀਮਤੀ ਸੁਰਿੰਦਰ ਸ਼ੌਕਰ ਨੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੇ ਸਲਾਈਡ ਸ਼ੋਅ ਰਾਹੀਂ ਔਰਤਾਂ ਦੀ ਸਿਹਤ ਬਾਰੇ ਵਿਗਿਆਨਕ ਨਜ਼ਰੀਏ ਤੋਂ  ਦਰਸ਼ਕਾਂ ਨੂੰ ਬਹੁਮੁੱਲੀ ਜਾਣਕਾਰੀ ਦਿੱਤੀ। ਬੱਚੀ ਸੁਮੀਤ ਸਹੋਤਾ ਨੇ ਲੜਕੀਆਂ ਨਾਲ ਘਰਾਂ ਤੇ ਸਮਾਜ ਵਿੱਚ ਹੁੰਦੇ ਵਿਤਕਰੇ ਦਾ ਜ਼ਿਕਰ ਕਰਦੇ ਹੋਏ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਹੱਕਾਂ ਲਈ ਸੁਚੇਤ ਹੋਣ ਤੇ ਤਕੜੇ ਹੋਣ ਦੀ ਪ੍ਰੇਰਣਾ ਦਿੱਤੀ ।
ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਡਾ:ਹਰਦੀਪ ਸਿੰਘ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਔਰਤ ਦੀ ਮੁਕਤੀ ਦਾ ਰਾਹ ਸਾਰੀ ਮਨੁੱਖ ਜਾਤੀ ਦੀ ਮੁਕਤੀ ਨਾਲ ਹੀ ਜੁੜਿਆ ਹੋਇਆ ਹੈ ਅਤੇ ਇਹ ਸਮਾਜਵਾਦੀ ਸਿਸਟਮ ਨਾਲ ਹੀ ਸੰਭਵ ਹੈ। ਪ੍ਰੋਗਰਾਮ ਦੇ ਸਿਖਰ ਤੇ ਕੌਮਾਂਤਰੀ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ ਨੇ ਕਿਹਾ ਕਿ ਔਰਤਾਂ ਦੀ ਸਮੱਸਿਆ ਦੇ ਆਰਥਿਕ, ਰਾਜਨੀਤਕ ਅਤੇ ਸਮਾਜਿਕ ਕਾਰਨ ਹਨ। ਇਹਨਾਂ ਦਾ ਹੱਲ ਕਰ ਕੇ ਹੀ ਔਰਤਾਂ ਦੀ ਨਾ-ਬਰਾਬਰੀ ਨੂੰ ਖਤਮ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਦੇ ਦੌਰਾਨ ਔਰਤਾਂ ਨਾਲ ਸਬੰਧਤ ਵਿਸ਼ਿਆ ਤੇ ਹਰਭਵਨਪ੍ਰੀਤ ਤੇ ਹਰਜੀਤ ਬੇਦੀ ਨੇ ਆਪਣੀਆ ਕਵਿਤਾਵਾਂ ਪੇਸ਼ ਕੀਤੀਆਂ।  ਨਛੱਤਰ ਬਦੇਸ਼ਾ ਨੇ ਸਾਰੇ ਪ੍ਰੋਗਰਾਮ ਨੂੰ ਬੜੇ ਯੋਜਨਾਵੱਧ ਢੰਗ ਨਾਲ ਚਲਾਇਆ ਅਤੇ ਸਟੇਜ ਤੋਂ ਇੰਡੋ ਕਨੇਡੀਅਨ ਵਰਕਰਜ ਐਸੋ: ਸਰੋਕਾਰਾਂ ਦੀ ਆਵਾਜ, ਇੰਡੋ ਕਨੇਡੀਅਨ ਪੰਜਾਬੀ ਸਾਹਿਤ ਸਭਾ, ਮੀਡੀਆ ਅਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਕੀਤਾ। ਅੰਤ ਵਿੱਚ ਅੰਮ੍ਰਿਤ ਢਿੱਲੋਂ ਜੀ ਨੇ ਆਪਣੇ ਸ਼ਇਰਾਨਾ ਅੰਦਾਜ ਵਿੱਚ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਪਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਵਕੀਲ ਵਿਪਨ ਮਹਿਰੋਕ, ਨਾਹਰ ਔਜਲਾ, ਤਲਵਿੰਦਰ ਮੰਡ, ਜੋਗਿੰਦਰ ਪੱਡਾ, ਹਰਜੀਤ ਬਾਜਵਾ, ਮਲੂਕ ਕਾਹਲੋਂ, ਮਿਸਜ ਜਸਵੰਤ ਪਲਾਹਾ ਵੀ ਹਾਜ਼ਰ ਸਨ। ਸੁਰਜੀਤ ਸਹੋਤਾ ਦੇ ਪਰਬੰਧ ਹੇਠ ਸੁਸਾਇਟੀ ਵਲੋਂ ਪੁਸਤਕ ਪਰਦਰਸ਼ਨੀ ਲਾਈ ਗਈ। ਲੋਕਾਂ ਨੇ ਇਸ ਪਰਦਰਸ਼ਨੀ ਵਿੱਚ ਪੂਰੀ ਦਿਲਚਸਪੀ ਦਿਖਾਈ। ਸਮੁੱਚੇ ਤੌਰ ਤੇ ਇਹ ਪ੍ਰੋਗਰਾਮ ਬਹੁਤ ਹੀ ਸਾਰਥਕ ਤੇ ਸਫਲ ਸੀ।

Check Also

ਗੁਰਪ੍ਰੀਤ ਸਿੰਘ ਮਾਂਗਟ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸੁਖਮਨੀ ਸਾਹਿਬ ਦਾ ਪਾਠ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ 20 ਅਗਸਤ ਨੂੰ

ਬਰੈਂਪਟਨ/ਡਾ.ਝੰਡ : ਬਰੈਂਪਟਨ ਦੇ ਉੱਘੇ ਵਕੀਲ ਮਨਜੀਤ ਸਿੰਘ ਮਾਂਗਟ ਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਮਾਂਗਟ …