Breaking News
Home / ਪੰਜਾਬ / ਅਰਵਿੰਦ ਕੇਜਰੀਵਾਲ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਅਰਵਿੰਦ ਕੇਜਰੀਵਾਲ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

15 karnail1rpr copy copyਸ੍ਰੀ ਅਨੰਦਪੁਰ ਸਾਹਿਬ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਦੀਆਂ ਆਸ਼ੀਸਾਂ ਪ੍ਰਾਪਤ ਕੀਤੀਆਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । ਇਸ ਮੌਕੇ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਸਤਿਕਾਰ ਵੱਜੋਂ ਸਿਰੋਪਾਓ ਭੇਂਟ ਕੀਤਾ ।
ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਅਤੇ ਆਪ ਦੇ ਵਰਕਰਾਂ ਦੀ ਧੱਕੇ ਮੁੱਕੀ ਦੇ ਚੱਲਦਿਆਂ ਅਰਵਿੰਦ ਕੇਜਰੀਵਾਲ ਮੀਡੀਆਂ ਨੂੰ ਮੁਖਾਬਤ ਹੋਏ ਬਗੈਰ ਹੀ ਆਪਣੇ ਅਗਲੇ ਪ੍ਰੋਗਰਾਮ ਲਈ ਰਵਾਨਾ ਹੋ ਗਏ। ਜਿਸ ਕਰਕੇ ਜਿਥੇ ਪੱਤਰਕਾਰਾਂ ‘ਚ ਪ੍ਰਸ਼ਾਸਨ ਪ੍ਰਤੀ ਭਾਰੀ ਨਰਾਜਗੀ ਪਾਈ ਜਾ ਰਹੀ ਹੈ ਉਥੇ ਹੀ ਆਪਣੇ ਨੇਤਾ ਦੀ ਇਕ ਝਲਕ ਪਾਉਣ ਲਈ ਸਵੇਰ ਤੋਂ ਹੀ ਪੱਬਾਂ ਭਾਰ ਹੋਏ ਆਪ ਵਰਕਰ ਵੀ ਭਾਰੀ ਮਾਯੂਸੀ ਦੇ ਆਲਮ ‘ਚ ਹਨ।
ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨੇ ਦੋਸ ਲਗਾਇਆ ਕਿ ਅਰਵਿੰਦ ਕੇਜਰੀਵਾਲ ਨੂੰ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆਂ ਦੇ ਨਾਂ ‘ਤੇ ਅਣਐਲਾਨੀ ਕੈਦ ਵਿਚ ਰੱਖ ਕੇ ਇਕ ਗਿਣੀ ਮਿਥੀ ਸਾਜਿਸ ਤਹਿਤ ਪਾਰਟੀ ਵਲੰਟੀਅਰਾਂ ਅਤੇ ਆਮ ਲੋਕਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਕੇਂਦਰੀ ਆਗੂ ਅਤੇ ਪੰਜਾਬ ਇਕਾਈ ਦੇ ਇੰਚਾਰਜ ਸੰਜੈ ਸਿੰਘ, ਪੰਜਾਬ ਦੇ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ, ਲੋਕ ਸਭਾ ਮੈਂਬਰ ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ, ਸਾਬਕਾ ਆਈ ਏ ਐਸ ਹਰਕੇਸ਼ ਸਿੰਘ ਸਿੱਧੂ, ਜਸਵੰਤ ਸਿੰਘ ਛਾਪਾ, ਬੀਬੀ ਦਵਿੰਦਰ ਕੌਰ ਦਬੂੜ, ਤਰਲੋਚਨ ਸਿੰਘ, ਜਗਜੀਤ ਸਿੰਘ ਜੱਗੀ, ਐਡਵੋਕੇਟ ਨਵਦੀਪ ਸਿੰਘ ਹੀਰਾ, ਹਰਤੇਗਬੀਰ ਸਿੰਘ ਤੇਗੀ, ਸੋਹਨ ਸਿੰਘ ਨਿੱਕੂਵਾਲ, ਬਾਬੂ ਚਮਨ ਲਾਲ, ਮਾ. ਹਰਦਿਆਲ ਸਿੰਘ, ਗੁਰਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਆਪ ਵਲੰਟੀਅਰ ਹਾਜਰ ਸਨ ।
ਕਾਂਸ਼ੀ ਰਾਮ ਨੂੰ ਮਿਲਣਾ ਚਾਹੀਦਾ ‘ਭਾਰਤ ਰਤਨ’  : ਅਰਵਿੰਦ ਕੇਜਰੀਵਾਲ
ਕੀਰਤਪੁਰ ਸਾਹਿਬ : ਅਕਾਲੀ-ਭਾਜਪਾ ਗੱਠਜੋੜ ਸਰਕਾਰ ਪੰਜਾਬ ਦੇ ਦਲਿਤਾਂ ਉਤੇ ਅੱਤਿਆਚਾਰ ਕਰ ਰਹੀ ਹੈ। ਅਬੋਹਰ ਵਿੱਚ ਇੱਕ ਦਲਿਤ ਨੌਜਵਾਨ ਦਾ ਕਤਲ ਇਸ ਦੀ ਸਪੱਸ਼ਟ ਮਿਸਾਲ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਥੋਂ ਨੇੜਲੇ ਪਿੰਡ ਪ੍ਰਿਥੀਪੁਰ ਬੁੰਗਾ ਸਾਹਿਬ ਵਿਖੇ ਮਰਹੂਮ ਦਲਿਤ ਆਗੂ ਬਾਬੂ ਕਾਂਸ਼ੀ ਰਾਮ ਦੇ 82ਵੇਂ ਜਨਮ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕਰਨ ਬਾਅਦ ਕਹੀ। ਉਨ੍ਹਾਂ ਕਿਹਾ ਕਿ ਜਦੋਂ ਤਕ ਜਿਊਂਦੇ ਹਾਂ ਉਦੋਂ ਤੱਕ ਆਰਐਸਐਸ ਦਾ ਰਾਖਵਾਂਕਰਨ ਬੰਦ ਕਰਨ ਦਾ ਸੁਪਨਾ ਪੂਰਾ ਨਹੀਂ ਹੋਣ ਦਿਆਂਗੇ। ઠਉਨ੍ਹਾਂ ਮੰਗ ਕੀਤੀ ਕਿ ਬਾਬੂ ਕਾਂਸ਼ੀ ਰਾਮ ਨੂੰ ਦਲਿਤ ਭਲਾਈ ਵਾਲੇ ਕਾਰਜਾਂ ਬਦਲੇ ‘ਭਾਰਤ ਰਤਨ’ ਪੁਰਸਕਾਰ ਮਿਲਣਾ ਚਾਹੀਦਾ ਹੈ।
ਬਸਪਾ ਆਪਣੇ ਦਮ ‘ਤੇ ਲੜੇਗੀ ਪੰਜਾਬ ਚੋਣਾਂ:  ਕੁਮਾਰੀ ਮਾਇਆਵਤੀ
ਨਵਾਂਸ਼ਹਿਰ : ਬਹੁਜਨ ਸਮਾਜ ਪਾਰਟੀ ਦੇ ਬਾਨੀ ਮਰਹੂਮ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਇਥੇ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਬਸਪਾ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਦਮ ‘ਤੇ ਲੜੇਗੀ ਅਤੇ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਸ਼ੀ ਰਾਮ ਨੇ ਦਲਿਤ ਤੇ ਪੱਛੜੇ ਵਰਗਾਂ ਦੀ ਭਲਾਈ ਲਈ ਆਪਣਾ ਜੀਵਨ ਲੇਖੇ ਲਾਇਆ ਸੀ। ਇਸ ਲਈ ਕਾਂਸ਼ੀ ਰਾਮ ਨੂੰ ‘ਭਾਰਤ ਰਤਨ’ ਪੁਰਸਕਾਰ ਦਿੱਤਾ ਜਾਵੇ। ਬਸਪਾ ਸੁਪਰੀਮੋ ਨੇ ਕਿਹਾ, ‘ਜੇਕਰ ਜਾਤ-ਪਾਤ ਰਹਿਤ ਸਮਾਜ ਚਾਹੀਦਾ ਹੈ ਤਾਂ ਬਸਪਾ ਦੀ ਸਰਕਾਰ ਬਣਾਉਣੀ ਹੋਵੇਗੀ। ਇਹ ਤਾਂ ਸੰਭਵ ਹੋਵੇਗਾ ਜਦੋਂ ઠਅਸੀਂ ਵਿਕਣੋਂ ਹੱਟ ਜਾਵਾਂਗੇ।’

Check Also

ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਪੈਣ ਲੱਗਾ ਹੋਰ ਖਿਲਾਰਾ

16 ਆਗੂਆਂ ਨੇ ਡਾ. ਬਲਬੀਰ ਸਿੰਘ ਦੀ ਕਾਰਜਸ਼ੈਲੀ ਵਿਰੁੱਧ ਦਿੱਤੇ ਅਸਤੀਫ਼ੇ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ …