Breaking News
Home / ਭਾਰਤ / ਧਰਮਸ਼ਾਲਾ ‘ਚ ਹੀ ਹੋਵੇਗਾ ਭਾਰਤ-ਪਾਕਿ ਦਾ ਕ੍ਰਿਕਟ ਮੈਚ

ਧਰਮਸ਼ਾਲਾ ‘ਚ ਹੀ ਹੋਵੇਗਾ ਭਾਰਤ-ਪਾਕਿ ਦਾ ਕ੍ਰਿਕਟ ਮੈਚ

Pakistan-vs-India-2012-2013-schedule-Fixture-and-Time-Tableਹਿਮਾਚਲ ਸਰਕਾਰ ਨੇ ਸੁਰੱਖਿਆ ਦੇਣ ਦਾ ਦਿੱਤਾ ਭਰੋਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਬੀਸੀਸੀਆਈ ਨੇ ਐਲਾਨ ਕੀਤਾ ਹੈ ਕਿ ਧਰਮਸ਼ਾਲਾ ਵਿੱਚ 19 ਮਾਰਚ ਨੂੰ ਹੋਣ ਵਾਲਾ ਭਾਰਤ- ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਕ੍ਰਿਕਟ ਮੈਚ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਹੀ ਹੋਵੇਗਾ। ਪਹਿਲਾਂ ਪਾਕਿਸਤਾਨੀ ਟੀਮ ਦੇ ਧਰਮਸ਼ਾਲਾ ਵਿੱਚ ਆਉਣ ‘ਤੇ ਵਿਰੋਧ ਕੀਤਾ ਜਾ ਰਿਹਾ ਸੀ। ਸੂਬਾ ਸਰਕਾਰ ਨੇ ਵੀ ਸੁਰੱਖਿਆ ਦੇਣ ਤੋਂ ਹੱਥ ਪਿੱਛੇ ਖਿੱਚ ਲਏ ਸਨ। ਹੁਣ ਹਿਮਾਚਲ ਸਰਕਾਰ ਨੇ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਹੈ।
ਇਸ ਮੈਚ ਤੋਂ ਪਹਿਲਾਂ ਸੁਰੱਖਿਆ ਵਿਵਸਥਾ ਦੀ ਜਾਂਚ ਕਰਨ ਲਈ ਪਾਕਿਸਤਾਨ ਤੋਂ ਇੱਕ ਟੀਮ ਵੀ ਆਈ। ਹੁਣ ਵਿੱਚ ਫੈਸਲਾ ਹੋਇਆ ਹੈ ਕਿ ਮੈਚ 19 ਮਾਰਚ ਨੂੰ ਧਰਮਸ਼ਾਲਾ ਵਿਚ ਹੀ ਹੋਵੇਗਾ। ਜੰਮੂ ਅਤੇ ਪਠਾਨਕੋਟ ‘ਚ ਅੱਤਵਾਦੀ ਹਮਲਿਆਂ ਵਿੱਚ ਸ਼ਹੀਦ ਹੋਏ ਕੁੱਝ ਫੌਜੀ ਜਵਾਨ ਹਿਮਾਚਲ ਦੇ ਵੀ ਸਨ। ਜਿਸ ਨੂੰ ਲੈ ਕੇ ਪਾਕਿਸਤਾਨੀ ਟੀਮ ਦੇ ਧਰਮਸ਼ਾਲਾ ਵਿਚ ਖੇਡੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਸੀ।

Check Also

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਤੀ ਸਲਾਹ

ਵਿਆਹਾਂ ‘ਤੇ ਹੋਏ ਖਰਚ ਦਾ ਹਿਸਾਬ-ਕਿਤਾਬ ਦੇਣਾ ਲਾਜ਼ਮੀ ਕਰੇ ਸਰਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਜੇ ਕੇਂਦਰ …