Home / ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਵਰਦੀ ਵਾਲਾ ਡਰੱਗ ਤਸਕਰ

ਨਸ਼ਾ ਫੜਨ ‘ਤੇ ਗੈਲੇਂਟਰੀ ਐਵਾਰਡ ਹਾਸਲ ਕਰਨ ਵਾਲਾ ਪੰਜਾਬ ਦਾ ਬਹਾਦਰ ਇੰਸਪੈਕਟਰ ਹੀ ਨਿਕਲਿਆ ਡਰੱਗ ਮਾਫ਼ੀਆ, ਹੈਰੋਇਨ, ਸਮੈਕ ਤੇ ਏਕੇ-47 ਸਮੇਤ ਗ੍ਰਿਫ਼ਤਾਰ ਜਲੰਧਰ/ਬਿਊਰੋ ਨਿਊਜ਼ : ਨਸ਼ਿਆਂ ਖ਼ਿਲਾਫ਼ ਕਾਇਮ ਕੀਤੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਪੰਜਾਬ ਪੁਲਿਸ ਦੀਆਂ ਅੱਖਾਂ ਦਾ ਤਾਰਾ ਮੰਨੇ ਜਾਂਦੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਰਿਹਾਇਸ਼ ਤੋਂ ਵੱਡੀ ਮਾਤਰਾ …

Read More »

ਲੰਡਨ ਵਿਚ 24 ਮੰਜ਼ਿਲਾ ਟਾਵਰ ਸੜ ਕੇ ਸੁਆਹ, 12 ਮੌਤਾਂ, 70 ਤੋਂ ਵੱਧ ਜ਼ਖਮੀ

ਲੰਡਨ/ਬਿਊਰੋ ਨਿਊਜ਼ ਪੱਛਮੀ ਲੰਡਨ ਵਿੱਚ 24 ਮੰਜ਼ਿਲਾ ਰਿਹਾਇਸ਼ੀ ਟਾਵਰ ਨੂੰ ਅੱਗ ਲੱਗਣ ਕਾਰਨ 12 ਵਿਅਕਤੀ ਮਾਰੇ ਗਏ ਅਤੇ 74 ਹੋਰ ਜ਼ਖ਼ਮੀ ਹੋ ਗਏ। ਬਰਤਾਨੀਆ ਵਿੱਚ ਤਕਰੀਬਨ ਪਿਛਲੇ ਤਿੰਨ ਦਹਾਕਿਆਂ ਵਿੱਚ ਵਾਪਰਿਆ ਇਹ ਸਭ ਤੋਂ ਭਿਆਨਕ ਅਗਨੀ ਕਾਂਡ ਹੈ। ਲਾਟੀਮੇਰ ਰੋਡ ਉਤੇ ਲੈਂਕਾਸਟਰ ਵੈਸਟ ਐਸਟੇਟ ਦੇ ਗ੍ਰੈੱਨਫੈੱਲ ਟਾਵਰ ਵਿੱਚ ਸਥਾਨਕ ਸਮੇਂ …

Read More »

ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਨਾਟਕਕਾਰ ਅਜਮੇਰ ਔਲਖ

ਅਜਮੇਰ ਔਲਖ ਦੇ ਜੀਵਨ ਨਾਟਕ ਦਾ ਡਿੱਗਿਆ ਪਰਦਾ ਮਾਨਸਾ/ਬਿਊਰੋ ਨਿਊਜ਼ ਪੰਜਾਬੀ ਦੇ ਨਾਮਵਰ ਨਾਟਕਕਾਰ ਪ੍ਰੋ. ਅਜਮੇਰ ਔਲਖ ਦਾ ਮਾਨਸਾ ਵਿਖੇ ਆਪਣੇ ਘਰ ਵਿਚ  ਵੱਡੇ ਤੜਕੇ ਦੇਹਾਂਤ ਹੋ ਗਿਆ ਹੈ। ਉਹ 75 ਸਾਲ ਦੇ ਸਨ ਤੇ ਪਿੱਛੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਤੇ ਤਿੰਨ ਧੀਆਂ ਹਨ। ਅਜਮੇਰ ਔਲਖ ਕੈਂਸਰ …

Read More »

ਚੈਂਪੀਅਨਜ਼ ਟਰਾਫੀ : ਭਾਰਤ-ਪਾਕਿਸਤਾਨ ਵਿਚਾਲੇ ਐਤਵਾਰ ਨੂੰ ਫਾਈਨਲ ਮੁਕਾਬਲਾ

ਸੈਮੀਫਾਈਨਲ ‘ਚ ਬੰਗਲਾਦੇਸ਼ ਨੂੰ ਬੁਰੀ ਤਰ੍ਹਾਂ ਹਰਾਇਆ ਬਰਮਿੰਘਮ : ਭਾਰਤ ਨੇ ਵੀਰਵਾਰ ਨੂੰ ਇੱਥੇ ਖੇਡੇ ਦੂਜੇ ਸੈਮੀ ਫਾਈਨਲ ਵਿੱਚ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾ ਕੇ ਆਈਸੀਸੀ ਚੈਂਪੀਅਨਸ਼ਿਪ ਟਰਾਫੀ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਹੁਣ ਭਾਰਤ 18 ਜੂਨ ਨੂੰ ਫਾਈਨਲ ਵਿੱਚ ਆਪਣੇ ਰਿਵਾਇਤੀ ਵਿਰੋਧੀ ਪਾਕਿਸਤਾਨ ਨਾਲ ਖੇਡੇਗਾ। …

Read More »

ਮਜ਼ਦੂਰਾਂ ਦੀ ਤੋਟ : ਕਿਸਾਨਾਂ ਵਲੋਂ ਪਰਵਾਸੀ ਮਜ਼ਦੂਰਾਂ ਲਈ ਸਹੂਲਤ, ‘ਰੋਟੀ, ਕੱਪੜਾ, ਰਿਹਾਇਸ਼ ਤੇ ਮੋਬਾਈਲ ਮੁਫਤ’

ਰੇਲਵੇ ਸਟੇਸ਼ਨਾਂ ‘ਤੇ ਜਾ ਕੇ ਪਰਵਾਸੀ ਮਜ਼ਦੂਰਾਂ ਨੂੰ ਲੱਭਣ ਲੱਗੇ ਕਿਸਾਨ ਫਿਰੋਜ਼ਪੁਰ : ਜ਼ਰੂਰਤ ਪੈਣ ‘ਤੇ ਪਰਵਾਸੀ ਮਜ਼ਦੂਰ ਕਿੰਨੇ ਅਹਿਮ ਹੁੰਦੇ ਹਨ, ਇਸਦਾ ਅੰਦਾਜ਼ਾ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ‘ਤੇ ਉਨ੍ਹਾਂ ਕਿਸਾਨਾਂ ਦੀ ਹਾਲਤ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ ਜੋ ਸਵੇਰੇ ਤੋਂ ਹੀ ਬਿਹਾਰ, ਉਤਰ ਪ੍ਰਦੇਸ਼ ਤੋਂ ਆਉਣ ਵਾਲੀਆਂ …

Read More »

20 ਜੁਲਾਈ ਨੂੰ ਮਿਲੇਗਾ ਭਾਰਤ ਨੂੰ ਨਵਾਂ ਰਾਸ਼ਟਰਪਤੀ

17 ਜੁਲਾਈ ਨੂੰ ਪੈਣਗੀਆਂ ਵੋਟਾਂ ਨਵੀਂ ਦਿੱਲੀ : ਭਾਰਤ ਨੂੰ ਨਵਾਂ ਰਾਸ਼ਟਰਪਤੀ 20 ਜੁਲਾਈ ਨੂੰ ਮਿਲ ਜਾਵੇਗਾ। ਇਸੇ ਮਹੀਨੇ ਦੀ 14 ਜੂਨ ਤੋਂ ਰਾਸ਼ਟਰਪਤੀ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤੇ ਵੋਟਾਂ 17 ਜੁਲਾਈ ਨੂੰ ਪੈਣਗੀਆਂ। ਨਵੀਂ ਦਿੱਲੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਦੱਸਿਆ …

Read More »

ਜਨਾਬ ਹੁਣ ਆਪ ਚੁੱਕਣਗੇ ਗੰਨਮੈਨਾਂ ਦਾ ਖਰਚਾ

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਗੂਆਂ ਨੂੰ ਹੁਣ ਗੰਨਮੈਨਾਂ ਦਾ ਖਰਚਾ ਦੇਣਾ ਪਵੇਗਾ ਆਡਿਟ ਮਹਿਕਮੇ ਨੇ ਸੁਰੱਖਿਆ ਕਰਮੀਆਂ ‘ਤੇ ਉਠਾਈ ਉਂਗਲ ਬਠਿੰਡਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਆਗੂਆਂ ਨੂੰ ਹੁਣ ਗੰਨਮੈਨਾਂ ਦਾ ਖਰਚਾ ਦੇਣਾ ਪਵੇਗਾ, ਜੋ ਕਿ ਕਰੀਬ ਪੌਣੇ ਦੋ ਕਰੋੜ ਰੁਪਏ ਬਣਦਾ ਹੈ। ਆਡਿਟ ਮਹਿਕਮੇ ਨੇ …

Read More »

ਪਿੰਡ ਵਾਲਿਆਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਨਸ਼ਾ ਤਸਕਰ

ਚਿੱਟਾ ਰੱਖਣ ਦੇ ਦੋਸ਼ਾਂ ਹੇਠ ਜ਼ਮਾਨਤ ‘ਤੇ ਚੱਲ ਰਿਹਾ ਸੀ ਨੌਜਵਾਨ ਤਲਵੰਡੀ ਸਾਬੋ : ਇਥੋਂ ਦੇ ਪਿੰਡ ਭਾਗੀਵਾਂਦਰ ‘ਚ ਪਿੰਡ ਵਾਸੀਆਂ ਵਲੋਂ ਇਕ ਨਸ਼ਾ ਤਸਕਰ ਦੇ ਹੱਥ-ਪੈਰ ਵੱਢ ਦਿੱਤੇ ਗਏ ਸਨ, ਜਿਸ ਤੋਂ ਬਾਅਦ ਉਸ ਦੀ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ …

Read More »

ਪੰਜਾਬ ‘ਚ ਕੁਰਕੀ ਖ਼ਤਮ

ਅਮਰਿੰਦਰ ਸਰਕਾਰ ਦਾ ਫੈਸਲਾ, ਕਿਸਾਨਾਂ ਦੀਆਂ ਜ਼ਮੀਨਾਂ ਦੀ ਨਹੀਂ ਹੋਵੇਗੀ ਕੁਰਕੀ ਚੰਡੀਗੜ੍ਹ : ਕੈਪਟਨ ਵਜ਼ਾਰਤ ਨੇ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਰੋਕਣ ਲਈ ਅਹਿਮ ਕਦਮ ਚੁੱਕਦਿਆਂ ઠਪੰਜਾਬ ਸਹਿਕਾਰੀ ਸਭਾਵਾਂ ਐਕਟ-1961 ਦੀ ਧਾਰਾ 67-ਏ ਨੂੰ ਖਤਮ ਦੇ ਫੈਸਲੇ ‘ਤੇ ਮੋਹਰ ਲਾ ਦਿੱਤੀ ਹੈ। ਇਸ ਧਾਰਾ ਦੀ …

Read More »

21 ਸਿੱਖਾਂ ਨੂੰ ਮਾਰਨ ਦਾ ਮਾਮਲਾ ਸੀਬੀਆਈ ਕੋਲ ਪਹੁੰਚਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਾੜਕੂਵਾਦ ਦੌਰਾਨ ਆਤਮ ਸਮਰਪਣ ਕਰਨ ਵਾਲੇ 21 ਖ਼ਾਲਿਸਤਾਨੀ ਸਿੱਖਾਂ ਨੂੰ ਮਾਰਨ ਦੇ ਕੀਤੇ ਖੁਲਾਸੇ ਦਾ ਮੁੱਦਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕੋਲ ਪੁੱਜ ਗਿਆ ਹੈ। ਲਿਹਾਜ਼ਾ ਅਗਲੇ ਦਿਨੀਂ ਇਹ ਮਾਮਲਾ ਭਖਣ ਦੇ ਆਸਾਰ ਹਨ। ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ …

Read More »