Breaking News
Home / ਭਾਰਤ / ਰਾਸ਼ਟਰਪਤੀ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ

ਰਾਸ਼ਟਰਪਤੀ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ

17 ਜੁਲਾਈ ਤੱਕ ਭਰੀਆਂ ਜਾ ਸਕਦੀਆਂ ਹਨ ਨਾਮਜ਼ਦਗੀਆਂ
ਨਵੀਂ ਦਿੱਲੀ : ਭਾਰਤ ਦੇ ਰਾਸ਼ਟਰਪਤੀ ਦੀ ਚੋਣ ਲਈ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀਆਂ ਭਰਨ ਲਈ 17 ਜੁਲਾਈ ਦੀ ਤਰੀਕ ਐਲਾਨੀ ਹੈ। ਭਾਰਤ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਸਰਗਰਮੀਆਂ ਵੀ ਵਧ ਗਈਆਂ ਹਨ। ਐਨਡੀਏ ਨੂੰ ਰਾਸ਼ਟਰਪਤੀ ਅਹੁਦੇ ਲਈ ਹਾਲੇ 17,000 ਵੋਟਾਂ ਦੀ ਹੋਰ ਲੋੜ ਹੈ। ਭਾਜਪਾ ਦੇ 3 ਸੀਨੀਅਰ ਮੰਤਰੀਆਂ ਰਾਜਨਾਥ ਸਿੰਘ, ਵੈਂਕਈਆ ਨਾਇਡੂ ਤੇ ਅਰੁਣ ਜੇਤਲੀ ਦੇ ਅਧਾਰਿਤ ਇਕ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਗੈਰ-ਐਨਡੀਏ ਤੇ ਗੈਰ-ਯੂਪੀਏ ਦੀਆਂ ਉਨ੍ਹਾਂ ਪਾਰਟੀਆਂ ਨਾਲ ਗੱਲ ਕਰੇਗੀ ਜਿਨ੍ਹਾਂ ਨੇ ਹਾਲੇ ਕਿਸੇ ਨੂੰ ਸਮਰਥਨ ਦੇਣ ਦਾ ਫੈਸਲਾ ਨਹੀਂ ਲਿਆ।

Check Also

ਪਾਇਲਟ ਨੇ ਹਰਭਜਨ ਸਿੰਘ ਉਤੇ ਠੋਕਿਆ 96 ਕਰੋੜ ਦਾ ਮੁਕੱਦਮਾ

ਮਾਮਲਾ ਨਸਲੀ ਵਿਤਕਰੇ ਵਾਲੀ ਟਿੱਪਣੀ ਦਾ ਮੁੰਬਈ : ਨਸਲੀ ਵਿਤਕਰੇ ਵਾਲੀ ਟਿੱਪਣੀ ਦੇ ਦੋਸ਼ ਵਿਚ …