Home / ਦੁਨੀਆ / 8000 ਅਮਰੀਕੀਆਂ ਦੇ ਸਿਰ ‘ਤੇ ਪੱਗ ਬੰਨ੍ਹ ਕੇ ਦਿਖਾਇਆ ‘ਸ਼ੀਸ਼ਾ’

8000 ਅਮਰੀਕੀਆਂ ਦੇ ਸਿਰ ‘ਤੇ ਪੱਗ ਬੰਨ੍ਹ ਕੇ ਦਿਖਾਇਆ ‘ਸ਼ੀਸ਼ਾ’

ਦਸਤਾਰਧਾਰੀ ਨਹੀਂ ਹੁੰਦੇ ਅੱਤਵਾਦੀ
ਨਿਊਯਾਰਕ/ਬਿਊਰੋ ਨਿਊਜ਼ : ਸਿੱਖਾਂ ਨੇ ਅਮਰੀਕਾ ‘ਚ ਟਾਈਮਜ਼ ਸਕੇਅਰ ‘ਤੇ ‘ਦਸਤਾਰ ਦਿਵਸ’ ਮਨਾਇਆ। 8000 ਅਮਰੀਕੀ ਵਿਅਕਤੀਆਂ ਨੂੰ ਰੰਗ-ਬਿਰੰਗੀਆਂ ਦਸਤਾਰਾਂ ਬੰਨ੍ਹ ਕੇ ਇਸ ਦੀ ਅਹਿਮੀਅਤ ਸਮਝਾਈ। ਸਿੱਖਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀਡੀਓ ਮੈਸੇਜ ‘ਚ ਕਿਹਾ, ਸਾਨੂੰ ਅੱਤਵਾਦੀ ਨਾ ਸਮਝੋ। ਯੂਐਸ ਵਿਚ ਹਾਲ ਹੀ ਦੌਰਾਨ ਨਸਲੀ ਟਿੱਪਣੀਆਂ ਦੀਆਂ ਕਈ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਮੁਹਿੰਮ ਨਾਲ ਸ਼ਰਾਰਤੀ ਲੋਕਾਂ ਦੀ ਸੋਚ ਬਦਲਣ ਦੀ ਕੋਸ਼ਿਸ਼ ਕੀਤੀ ਗਈ। ‘ਦ ਸਿੱਖ ਆਫ਼ ਨਿਊਯਾਰਕ ਗਰੁੱਪ’ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ। ਇਹ ਵਿਸਾਖੀ ਪ੍ਰੋਗਰਾਮ ਦਾ ਹੀ ਇਕ ਹਿੱਸਾ ਸੀ। ‘ਦਸਤਾਰ ਦਿਵਸ’ ਦੀ ਸ਼ੁਰੂਆਤ 2013 ‘ਚ ਬਾਰੂਚ ਕਾਲਜ ਤੋਂ ਹੋਈ ਸੀ।
ਮਾਰਚ 2017 ‘ਚ ਹੀ ਸਿੱਖਾਂ ‘ਤੇ ਹੋ ਚੁੱਕੇ ਹਨ ਤਿੰਨ ਹਮਲੇ : ਵਾਸ਼ਿੰਗਟਨ ‘ਚ ਲੰਘੀ 3 ਮਾਰਚ ਨੂੰ ਦੀਪ ਰਾਏ ‘ਤੇ ਫਾਇਰਿੰਗ ਕੀਤੀ ਗਈ। 30 ਮਾਰਚ ਨੂੰ ਇੰਡੀਆਨਾ ‘ਚ ਅਮਨਦੀਪ ਸਿੰਘ ਨੂੰ ਧਮਕੀ ਦਿੱਤੀ ਗਈ। ਮੈਨਹਟਨ ‘ਚ 24 ਮਾਰਚ ਨੂੰ ਰਾਜਪ੍ਰੀਤ ਨੂੰ ਟਰੇਨ ‘ਚ ਅਮਰੀਕੀ ਨੇ ਚੀਕ ਕੇ ਕਿਹਾ ਕਿ ‘ਲਿਬਨਾਨ’ ਵਾਪਸ ਚਲੇ ਜਾਓ।

Check Also

ਵਰਿੰਦਰ ਤੇ ਸੁਰਿੰਦਰ ਬਣੇ ਪ੍ਰਾਈਡ ਆਫ ਪੰਜਾਬ

ਸ਼ੁਰੂਆਤ ‘ਚ ਕੰਡਕਟਰ ਤੇ ਵੇਟਰ ਸਨ ਸ਼ਰਮਾ ਤੇ ਅਰੋੜਾ ਲੰਡਨ/ਬਿਊਰੋ ਨਿਊਜ਼ : ਯੂਕੇ ਵਿੱਚ ਵਸੇ …