Breaking News
Home / ਪੰਜਾਬ / ਭਗਤ ਸਿੰਘ ਦਾ ਪਿਸਤੌਲ ਇੰਦੌਰ ਦੇ ਬੀਐਸਐਫ ਅਜਾਇਬ ਘਰ ‘ਚ

ਭਗਤ ਸਿੰਘ ਦਾ ਪਿਸਤੌਲ ਇੰਦੌਰ ਦੇ ਬੀਐਸਐਫ ਅਜਾਇਬ ਘਰ ‘ਚ

ਚੰਡੀਗੜ੍ਹ : ਭਗਤ ਸਿੰਘ ਦਾ ਪਿਸਤੌਲ ਖਟਕੜ ਕਲਾਂ ਦੇ ਅਜਾਇਬਘਰ ਵਿੱਚ ਰੱਖਣ ਦੀ ਮੰਗ ਕਰਨ ਵਾਲੀ ਜਨ ਹਿੱਤ ਪਟੀਸ਼ਨ ਦਾ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨੋਟਿਸ ਲੈਣ ਤੋਂ ਇਕ ਮਹੀਨੇ ਬਾਅਦ ਕੇਂਦਰ ਸਰਕਾਰ ਤੇ ਬੀਐਸਐਫ ਨੇ ਸੰਕੇਤ ਦਿੱਤਾ ਕਿ ਸਬੰਧਤ ਅਧਿਕਾਰੀ ਇਸ ਮੰਗ ਉਤੇ ਸਰਗਰਮੀ ਨਾਲ ਵਿਚਾਰ ਕਰ ਰਹੇ ਹਨ। ਇਹ ਪਿਸਤੌਲ ਇਸ ਸਮੇਂ ਇੰਦੌਰ ਦੇ ਬੀਐਸਐਫ ਅਜਾਇਬਘਰ ਵਿੱਚ ਹੈ। ਵਕੀਲ ਐਚ.ਸੀ. ਅਰੋੜਾ ਵੱਲੋਂ ਜਨ ਹਿੱਤ ਪਟੀਸ਼ਨ ਦਾਇਰ ਕਰਨ ਉਤੇ ਇਹ ਮਾਮਲਾ 22 ਮਈ ਨੂੰ ਅਗਲੀ ਸੁਣਵਾਈ ਲਈ ਆਇਆ। ਉਨ੍ਹਾਂ ਬੈਂਚ ਨੂੰ ਦੱਸਿਆ ਕਿ ਇਹ ਪਿਸਤੌਲ ਪੁਲਿਸ ਦੇ ਸਹਾਇਕ ਸੁਪਰਡੈਂਟ ਜੌਹਨ ਸਾਂਡਰਸ ਦੇ ਕਤਲ ਲਈ ਵਰਤਿਆ ਗਿਆ ਸੀ। ਉਨ੍ਹਾਂ ਬੈਂਚ ਨੂੰ ਦੱਸਿਆ ਕਿ ਭਗਤ ਸਿੰਘ ਨਾਲ ਸਬੰਧਤ ਹੋਰ ਸਾਰੀਆਂ ਵਸਤਾਂ ਸ਼ਹੀਦ ਦੇ ਜਨਮ ਸਥਾਨ ਖਟਕੜ ਕਲਾਂ ਦੇ ਅਜਾਇਬ ਘਰ ਵਿੱਚ ਰੱਖੀਆਂ ਹੋਈਆਂ ਹਨ।
ਨਿੱਜੀ ਤੌਰ ਉਤੇ ਪੇਸ਼ ਹੋਏ ਵਕੀਲ ਅਰੋੜਾ ਨੇ ਦਲੀਲ ਦਿੱਤੀ ਇਹ ਪਿਸਤੌਲ ਬੀਐਸਐਫ ਨੇ ਪੰਜਾਬ ਪੁਲੀਸ ਅਕੈਡਮੀ ਫਿਲੌਰ ਤੋਂ ਅਕਤੂਬਰ 1969 ਵਿੱਚ ਲਿਆ ਸੀ। ਲਾਹੌਰ ਦੇ ਐਸਐਸਪੀ ਤੋਂ ਇਹ ਪਿਸਤੌਲ ਪ੍ਰਾਪਤ ਕਰਨ ਮਗਰੋਂ 1944 ਤੋਂ ਇਹ ਅਕੈਡਮੀ ਵਿੱਚ ਪਿਆ ਸੀ।

Check Also

ਜਗਰਾਉਂ ਨੇੜੇ ਪਿੰਡ ਜੰਡੀ ‘ਚ ਗਰਭਪਾਤ ਦੌਰਾਨ ਮਾਂ ਤੇ ਬੱਚੀ ਦੀ ਮੌਤ

ਔਰਤ ਦਾ ਪਤੀ ਅਤੇ ਜੇਠ ਗ੍ਰਿਫਤਾਰ ਜਗਰਾਉਂ/ਬਿਊਰੋ ਨਿਊਜ਼ ਜਗਰਾਉਂ ਨੇੜਲੇ ਪਿੰਡ ਜੰਡੀ ਵਿਚ ਪਤਨੀ ਦੇ …