Home / ਭਾਰਤ / ਦਿੱਲੀ ਕਾਂਗਰਸ ਨੂੰ ਜ਼ਬਰਦਸਤ ਝਟਕਾ

ਦਿੱਲੀ ਕਾਂਗਰਸ ਨੂੰ ਜ਼ਬਰਦਸਤ ਝਟਕਾ

ਅਰਵਿੰਦਰ ਸਿੰਘ ਲਵਲੀ ਭਾਜਪਾ ‘ਚ ਸ਼ਾਮਲ
ਨਵੀਂ ਦਿੱਲੀ : ਦਿੱਲੀ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਤੇ ਸ਼ੀਲਾ ਦੀਕਸ਼ਿਤ ਦੇ ਕਾਰਜਕਾਲ ਵੇਲੇ ਅਹਿਮ ਮੰਤਰਾਲੇ ਸਾਂਭਣ ਵਾਲੇ ਅਰਵਿੰਦਰ ਸਿੰਘ ਲਵਲੀ ਭਾਜਪਾ ਵਿੱਚ ਸ਼ਾਮਲ ਹੋ ਗਏ, ਜਿਸ ਨਾਲ ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਲਵਲੀ ਤੋਂ ਇਲਾਵਾ ਯੂਥ ਕਾਂਗਰਸ ਦੇ ਪ੍ਰਧਾਨ ਅਮਿਤ ਮਲਿਕ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ  ਲਵਲੀ ਦਾ ਪਾਰਟੀ ਵਿੱਚ ਸਵਾਗਤ ਕੀਤਾ। ਕਾਂਗਰਸ ਦੀ ਟਿਕਟ ‘ਤੇ ਚਾਰ ਵਾਰ ਵਿਧਾਇਕ ਬਣੇ ਅਰਵਿੰਦਰ ਸਿੰਘ ਲਵਲੀ ਨਿਗਮ ਚੋਣਾਂ ਸਬੰਧੀ ਟਿਕਟਾਂ ਦੀ ਵੰਡ ਤੋਂ ਖ਼ਫ਼ਾ ਦੱਸੇ ਜਾ ਰਹੇ ਸਨ ਤੇ ਉਨ੍ਹਾਂ ਦਾ ਅੰਦਰੂਨੀ ਵਿਰੋਧ ਮੌਜੂਦਾ ਸੂਬਾ ਪ੍ਰਧਾਨ ਅਜੈ ਮਾਕਨ ਨਾਲ ਵੀ ਸੀ, ਜਿਨ੍ਹਾਂ ਕਾਰਨ ਲਵਲੀ ਨੂੰ ਲਾਂਭੇ ਕੀਤਾ ਹੋਇਆ ਸੀ। ਉਨ੍ਹਾਂ ਨੂੰ 2013 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਸੂਬਾ ਪ੍ਰਧਾਨ ਬਣਾਇਆ ਗਿਆ ਪਰ 2015 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਕਾਰਨ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਲਵਲੀ ਕਾਂਗਰਸ ਦੇ ‘ਸਿੱਖ ਚਿਹਰੇ’ ਵਜੋਂ ਜਾਣੇ ਜਾਂਦੇ ਰਹੇ ਹਨ। ਸ਼ੀਲਾ ਦੀਕਸ਼ਿਤ ਨੇ ਅਰਵਿੰਦਰ ਸਿੰਘ ਲਵਲੀ ਦੇ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਨਾਲ ਹੀ ਅਜੈ ਮਾਕਨ ‘ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਅਜੈ ਮਾਕਨ ਦੀ ਵਜ੍ਹਾ ਨਾਲ ਆਗੂਆਂ ਅੰਦਰ ਨਿਰਾਸ਼ਾ ਹੈ।

Check Also

ਛੱਤੀਸਗੜ੍ਹ ‘ਚ ਨਕਸਲੀ ਹਮਲਾ

ਸੀਆਰਪੀਐਫ ਦੇ 25 ਜਵਾਨ ਸ਼ਹੀਦ 300 ਤੋਂ ਵੱਧ ਨਕਸਾਲੀਆਂ ਨੇ ਕੀਤਾ ਹਮਲਾ ਰਾਏਪੁਰ/ਬਿਊਰੋ ਨਿਊਜ਼ : …