Breaking News
Home / ਭਾਰਤ / ‘ਆਪ’ ਦੇ ਵਿਵਾਦਤ ਸਾਬਕਾ ਮੰਤਰੀ ਸੰਦੀਪ ਕੁਮਾਰ ਨੇ ਭਾਜਪਾ ਦੇ ਹੱਕ ‘ਚ ਕੀਤਾ ਪ੍ਰਚਾਰ

‘ਆਪ’ ਦੇ ਵਿਵਾਦਤ ਸਾਬਕਾ ਮੰਤਰੀ ਸੰਦੀਪ ਕੁਮਾਰ ਨੇ ਭਾਜਪਾ ਦੇ ਹੱਕ ‘ਚ ਕੀਤਾ ਪ੍ਰਚਾਰ

ਪਹਿਲਾਂ ਭਾਜਪਾ ਹੀ ਇਸ ਖਿਲਾਫ ਪਾ ਰਹੀ ਸੀ ਰੌਲਾ
ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਚੋਣਾਂ ਦੌਰਾਨ ਕੇਜਰੀਵਾਲ ਸਰਕਾਰ ਦਾ ਸਾਬਕਾ ਮੰਤਰੀ ਸੰਦੀਪ ਕੁਮਾਰ ਜੋ ਕਥਿਤ ਸੈਕਸ ਵੀਡੀਓ ਮਾਮਲੇ ਵਿੱਚ ਫਸ ਗਿਆ ਸੀ, ਨੇ ਦਿੱਲੀ ਵਿਚ ਭਾਜਪਾ ਲਈ ਚੋਣ ਪ੍ਰਚਾਰ ਕੀਤਾ ਹੈ। ਚੇਤੇ ਰਹੇ ਕਿ ਸਾਬਕਾ ਮੰਤਰੀ ਸੰਦੀਪ ਕੁਮਾਰ ਦੇ ਸੈਕਸ ਵੀਡੀਓ ਨੂੰ ਲੈ ਕੇ ਭਾਜਪਾ ਨੇ ਉਸ ਸਮੇਂ ਕਾਫ਼ੀ ਰੌਲਾ ਪਿਆ ਸੀ। ਹੁਣ ਇਹ ਵਿਵਾਦਮਈ ਸਾਬਕਾ ਮੰਤਰੀ ਭਾਜਪਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਾ ਰਿਹਾ। ਇਸ ਨੂੰ ਲੈ ਕੇ ਭਾਜਪਾ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਸ ਮੁੱਦੇ ਉੱਤੇ ਭਾਜਪਾ ਨੇ ਹੁਣ ਸਫ਼ਾਈ ਵੀ ਦਿੱਤੀ ਹੈ। ਪਾਰਟੀ ਦੇ ਦਿੱਲੀ ਯੂਨਿਟ ਦੇ ਬੁਲਾਰੇ ਤਜਿੰਦਰ ਬੱਗਾ ਨੇ ਕਿਹਾ ਕਿ ਅਸੀਂ ਸੰਦੀਪ ਕੁਮਾਰ ਨੂੰ ਚੋਣ ਪ੍ਰਚਾਰ ਲਈ ਨਹੀਂ ਸੀ ਬੁਲਾਇਆ  ਬਲਕਿ  ਉਹ ਮੀਡੀਆ ਨੂੰ ਨਾਲ ਲੈ ਕੇ ਖ਼ੁਦ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਇਆ ਸੀ। ਜਿਵੇਂ ਹੀ ਪਾਰਟੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਤੁਰੰਤ ਉਸ ਨੂੰ ਚੋਣ ਪ੍ਰਚਾਰ ਤੋਂ ਹਟਾ ਦਿੱਤਾ।ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਜਿਸ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਭਾਰਤੀ ਜਨਤਾ ਪਾਰਟੀ ਨੇ ਉਸ ਉਮੀਦਵਾਰ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ।

Check Also

ਪਿਛਲੇ ਡੇਢ ਮਹੀਨੇ ‘ਚ 120 ਵਾਰ ਹੋਈ ਚੀਨੀ ਸੈਨਿਕਾਂ ਦੀ ਘੁਸਪੈਠ

ਗ੍ਰਹਿ ਮੰਤਰਾਲੇ ਦੀ ਹੋਈ ਅਹਿਮ ਮੀਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ-ਚੀਨ ਸਰਹੱਦ ‘ਤੇ ਚੀਨੀ ਸੈਨਿਕਾਂ ਅਤੇ …