Home / ਜੀ.ਟੀ.ਏ. ਨਿਊਜ਼ / ਪਾਰਲੀਮੈਂਟ ਹਿੱਲ ‘ਤੇ ਮਨਾਈ ਵਿਸਾਖੀ

ਪਾਰਲੀਮੈਂਟ ਹਿੱਲ ‘ਤੇ ਮਨਾਈ ਵਿਸਾਖੀ

ਸ੍ਰੀ ਅਖੰਡ ਪਾਠ ਸਾਹਿਬ ਦੇ ਪਹਿਲਾਂ ਭੋਗ ਪਾਏ ਗਏ, ਫਿਰ ਸਜਿਆ ਕੀਰਤਨ ਦਰਬਾਰ
ਪਾਰਲੀਮੈਂਟ ਹਿੱਲ ‘ਤੇ ਸ਼ਾਮ ਨੂੰ ਹੋਇਆ ਵਿਸਾਖੀ ਕਲਚਰਲ ਸਮਾਗਮ
ਬਲਤੇਜ ਸਿੰਘ ਢਿੱਲੋਂ ਵਿਸਾਖੀ ਦੇ ਵਿਸ਼ੇਸ਼ ਸਮਾਗਮਾਂ ਵਿਚ ਆਨਰੇਰੀ ਮਹਿਮਾਨ ਵਜੋਂ ਹੋਏ ਸ਼ਾਮਲ
ਓਟਵਾ/ਬਿਊਰੋ ਨਿਊਜ਼
ਪਾਰਲੀਮੈਂਟ ਹਿੱਲ ‘ਤੇ ਵਿਸਾਖੀ ਦਾ ਤਿਉਹਾਰ ਪੂਰੇ ਧਾਰਮਿਕ ਰਵਾਇਤਾਂ ਅਨੁਸਾਰ ਮਨਾਇਆ ਗਿਆ। ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਫਿਰ ਕੀਰਤਨ ਦਰਬਾਰ ਦੇ ਨਾਲ ਲੰਗਰ ਲਗਾਇਆ ਗਿਆ ਅਤੇ ਸ਼ਾਮ ਨੂੰ ਕਲਚਰਲ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਇਨ੍ਹਾਂ ਵਿਸਾਖੀ ਦੇ ਸਮਾਗਮਾਂ ਵਿਚ ਸ. ਬਲਤੇਜ ਸਿੰਘ ਢਿੱਲੋਂ ਆਨਰੇਰੀ ਮਹਿਮਾਨ ਵਜੋਂ ਸ਼ਾਮਲ ਹੋਏ।
ਇਨ੍ਹਾਂ ਸਮਾਗਮਾਂ ਦਾ ਅਰੰਭ 8 ਅਪਰੈਲ ਵਾਲੇ ਦਿਨ ਸ੍ਰੀ ਅਖੰਡ ਪਾਠ ਨਾਲ ਹੋਇਆ। 10 ਅਪਰੈਲ ਵਾਲੇ ਦਿਨ ਭੋਗ ਤੋਂ ਬਾਅਦ ਕੀਰਤਨ ਹੋਇਆ ਅਤੇ ਲੰਗਰ ਵਰਤਾਇਆ ਗਿਆ। ਸ਼ਾਮ ਦੇ ਵਕਤ ਵਿਸਾਖੀ ਕਲਚਰਲ ਸਮਾਗਮ ਕੀਤਾ ਗਿਆ। ਇਸ ਮੌਕੇ ਇੰਡੀਜਨਸ ਐਲਡਰਜ਼ ਦਾ ਡਰੱਮਿੰਗ ਸਰਕਲ, ਬ੍ਰਿਟਿਸ਼ ਕੋਲੰਬੀਆ ਦੇ ਇੱਕ ਡਾਂਸ ਗਰੁੱਪ ਦਾ ਭੰਗੜਾ ਅਤੇ ਰਿਵਾਇਤੀ ਪੰਜਾਬੀ ਸੰਗੀਤ ਪੇਸ਼ ਕੀਤਾ ਗਿਆ। ਇਨ੍ਹਾਂ ਸਮਾਗਮਾਂ ਵਿਚ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਸਾਡੇ ਲੀਡਰਾਂ ਦੇ ਨਾਲ-ਨਾਲ ਭਾਈਚਾਰਾ ਵੀ ਵੱਡੀ ਗਿਣਤੀ ਵਿਚ ਮੌਜੂਦ ਸੀ।
ਆਰਸੀਐਮਪੀ ‘ਚ ਦਸਤਾਰ ਪਹਿਨਣ ਵਾਲੇ ਪਹਿਲੇ ਸਿੱਖ ਅਫ਼ਸਰ ਬਲਤੇਜ ਸਿੰਘ ਢਿੱਲੋਂ ਦਾ ਵਿਸਾਖੀ ਸਮਾਗਮਾਂ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ. ਬਲਤੇਜ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ। ਇਸ ਮੌਕੇ ‘ਪਰਵਾਸੀ’ ਅਦਾਰੇ ਦੇ ਮੁਖੀ ਰਜਿੰਦਰ ਸੈਣੀ ਹੁਰਾਂ ਨਾਲ ਵੀ ਜਿੱਥੇ ਉਨ੍ਹਾਂ ਗੱਲਬਾਤ ਕੀਤੀ, ਉਥੇ ਸਮੁੱਚੇ ਭਾਈਚਾਰੇ ਨੂੰ ਵਿਸਾਖੀ ਦੀਆਂ ਉਨ੍ਹਾਂ ਮੁਬਾਰਕਾਂ ਵੀ ਦਿੱਤੀਆਂ।

Check Also

ਕੈਨੇਡਾ ਸਰਕਾਰ ਨੇ ਪਨਾਹ ਮੰਗਣ ਵਾਲਿਆਂ ‘ਤੇ ਕੀਤੀ ਸਖਤੀ

ਨਕਲੀ ਰਿਫਿਊਜ਼ੀ ਵੀ ਕੈਨੇਡਾ ਆਉਣ ਦੀ ਤਾਕ ਵਿਚ ਟੋਰਾਂਟੋ : ਅਮਰੀਕਾ ਦੇ ਰਸਤੇ ਕੈਨੇਡਾਵਿਚ ਗੈਰਕਾਨੂੰਨੀਤਰੀਕੇ …