Breaking News
Home / ਭਾਰਤ / ਪੰਜਾਬੀ ਗਾਇਕ ਮਨਕੀਰਤ ਔਲਖ ਖਿਲਾਫ ਧੋਖਾਧੜੀ ਦੇ ਮਾਮਲੇ ਦਰਜ

ਪੰਜਾਬੀ ਗਾਇਕ ਮਨਕੀਰਤ ਔਲਖ ਖਿਲਾਫ ਧੋਖਾਧੜੀ ਦੇ ਮਾਮਲੇ ਦਰਜ

ਔਲਖ ਤੇ ਉਸਦੇ ਪਿਤਾ ਨੇ ਧੋਖੇ ਨਾਲ ਜ਼ਮੀਨ ਹੜੱਪਣ ਦੀ ਕੀਤੀ ਕੋਸ਼ਿਸ਼
ਸਿਰਸਾ/ਬਿਊਰੋ ਨਿਊਜ਼
ਪੰਜਾਬੀ ਗਾਇਕ ਮਨਕੀਰਤ ਔਲਖ ਤੇ ਉਸ ਦੇ ਪਿਤਾ ਨਿਸ਼ਾਨ ਸਿੰਘ ਖ਼ਿਲਾਫ਼ ਧੋਖਾਧੜੀ ਨਾਲ ਜ਼ਮੀਨ ਹੜੱਪਣ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ। ਮਨਕੀਰਤ ਔਲਖ ਤੇ ਉਸ ਦੇ ਪਿਤਾ ਨਿਸ਼ਾਨ ਸਿੰਘ ਖ਼ਿਲਾਫ਼ ਪਹਿਲਾ ਮਾਮਲਾ ਫ਼ਤਿਆਬਾਦ ਤੇ ਦੂਜਾ ਮਾਮਲਾ ਸਿਰਸਾ ਵਿੱਚ ਦਰਜ ਕੀਤਾ ਗਿਆ ਹੈ।
ਸਿਰਸਾ ਵਾਸੀ ਨਵੀਨ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਆਖਿਆ ਹੈ ਕਿ ਮਨਕੀਰਤ ਔਲਖ, ਉਸ ਦੇ ਪਿਤਾ ਤੇ ਪੰਜ ਹੋਰ ਵਿਅਕਤੀਆਂ ਨੇ ਜ਼ਮੀਨ ਹੜੱਪਣ ਦੀ ਕੋਸਿਸ਼ ਕੀਤੀ ਹੈ। ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਕੋਲ ਪਿੰਡ ਮੁਸਾਹਿਬ ਵਾਲਾ ਵਿਖੇ ਕਰੀਬ 15 ਏਕੜ ਜ਼ਮੀਨ ਹੈ। ਇਸ ਨੂੰ ਮਨਕੀਰਤ ਔਲਖ, ਉਸ ਦੇ ਪਿਤਾ ਤੇ ਹੋਰਾਂ ਨੇ ਜਾਅਲੀ ਦਸਤਾਵੇਜ਼ਾਂ ਨਾਲ ਹੜੱਪਣ ਦੀ ਕੋਸਿਸ਼ ਕੀਤੀ ਹੈ।

Check Also

ਪਿਛਲੇ ਡੇਢ ਮਹੀਨੇ ‘ਚ 120 ਵਾਰ ਹੋਈ ਚੀਨੀ ਸੈਨਿਕਾਂ ਦੀ ਘੁਸਪੈਠ

ਗ੍ਰਹਿ ਮੰਤਰਾਲੇ ਦੀ ਹੋਈ ਅਹਿਮ ਮੀਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ-ਚੀਨ ਸਰਹੱਦ ‘ਤੇ ਚੀਨੀ ਸੈਨਿਕਾਂ ਅਤੇ …