Home / ਕੈਨੇਡਾ / ਰਾਇਸਨ ਯੂਨੀਵਰਸਿਟੀ ਨੇ ਬਰੈਂਪਟਨ ਵਿੱਚ ਆਪਣਾ ਕੈਂਪਸ ਖੋਲ੍ਹਣ ਲਈ ਕੀਤਾ ਅਪਲਾਈ

ਰਾਇਸਨ ਯੂਨੀਵਰਸਿਟੀ ਨੇ ਬਰੈਂਪਟਨ ਵਿੱਚ ਆਪਣਾ ਕੈਂਪਸ ਖੋਲ੍ਹਣ ਲਈ ਕੀਤਾ ਅਪਲਾਈ

ਬਰੈਂਪਟਨ/ਬਿਊਰੋ ਨਿਊਜ਼
ਓਨਟਾਰੀਓ ਸੂਬੇ ਦੇ ਉਚ ਸਿਖਿਆ ਅਤੇ ਹੁਨਰ ਡਿਵੈਲਪਮੈਂਟ ਮੰਤਰੀ ਡੇਬ ਮੈਥੀਓ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਜੀਟੀਏ ਦੀ ਨਾਮੀ ਯੂਨੀਵਰਸਿਟੀ ਰਇਸਨ ਵਲੋਂ ਆਪਣਾ ਕੈਂਪਸ ਉਨਤੀ ਕਰ ਰਹੇ ਸ਼ਹਿਰ ਬਰੈਂਪਟਨ ਵਿੱਚ ਖੋਲਣ ਲਈ ਉਨ੍ਹਾਂ ਕੋਲ ਪਹੁੰਚ ਕੀਤੀ ਹੈ। ਇਹ ਯੂਨੀਵਰਸਿਟੀ ਪਹਿਲਾਂ ਇਥੋਂ ਦੇ ਸ਼ੈਰੀਡਨ ਕਾਲਜ ਵਿੱਚ ਭਾਈਵਾਲ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਲੁਅਰੀਅਰ ਯੂਨੀਵਰਸਿਟੀ ਵਲੋਂ ਵੀ ਉਨ੍ਹਾਂ ਤੱਕ ਪਹੁੰਚ ਕੀਤੀ ਸੀ ਕਿ ਉਨ੍ਹਾਂ ਦੀ ਦਿਲਚਸਪੀ ਮਿਲਟਨ ਵਿੱਚ ਕੈਂਪਸ ਖੋਲਣ ਦੀ ਹੈ। ਇਨ੍ਹਾਂ ਦੋਨਾਂ ਹੀ ਥਾਵਾਂ ਲਈ ਸਰਕਾਰ ਵਿਚਾਰ ਕਰ ਰਹੀ ਹੈ। ਬਰੈਂਪਟਨ ਇੱਕੋ ਇੱਕ ਦੇਸ਼ ਦਾ ਦੂਸਰਾ ਵੱਡਾ ਉੱਨਤੀ ਦੀਆਂ ਮੰਜ਼ਿਲਾਂ ਸਰ ਕਰ ਰਿਹਾ ਸ਼ਹਿਰ ਹੈ ਜੋ ਅਜੇ ਤੱਕ ਯੂਨੀਵਰਸਿਟੀ ਤੋਂ ਸੱਖਣਾ ਹੈ। ਇਸ ਮਕਸਦ ਵਾਸਤੇ ਸਰਕਾਰ ਪਹਿਲਾਂ ਹੀ ਬਰੈਂਪਟਨ ਵਿੱਚ ਇਸ ਕਾਰਜ ਲਈ 180 ਮਿਲੀਅਨ ਡਾਲਰ ਖਰਚਣ ਦਾ ਮਨ ਬਣਾਈ ਬੈਠੀ ਹੈ। ਇਸ ਪ੍ਰੋਜੈਕਟ ਬਾਰੇ ਬੋਲਦਿਆਂ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੇ ਨੇ ਕਿਹਾ ਕਿ ਰਾਇਸਨ ਪਹਿਲੀ ਪੋਸਟ ਸੈਕੰਡਰੀ ਸੰਸਥਾ ਹੈ ਜਿਸ ਨੇ ਜਿਸ ਨੇ ਇਸ ਪ੍ਰੋਜੈਕਟ ਵਿੱਚ ਦਿਲਚਸਪੀ ਦਿਖਾਈ ਹੈ। ਲਿੰਡਾ ਨੇ ਕਿਹਾ ਸਿਟੀ ਹਾਲ ਇਸ ਉਪਰ ਕੰਮ ਕਰੇਗੀ ਤਾਂ ਕਿ ਇਸ ਪ੍ਰਪੋਜ਼ਲ ਉਪਰ ਸੋਚਿਆ ਜਾ ਸਕੇ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਵੇਂ ਕੈਪਸ ਦੇ ਬਣਨ ਨਾਲ ਸ਼ਹਿਰ ਨੂੰ ਇਸ ਨਾਲ ਹੈਲਥ ਕੇਅਰ ਵਿੱਚ ਵੀ ਮਦਦ ਮਿਲੇਗੀ।

Check Also

ਵੱਡਾ ਮੋੜ ਸਾਬਤ ਹੋਵੇਗੀ ਗਲੋਬਲ ਸਕਿੱਲਜ਼ ਸਟਰੈਟਿਜੀ

ਔਟਵਾ/ਬਿਊਰੋ ਨਿਊਜ਼ ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਕੈਨੇਡਾ ਸਰਕਾਰ ਦੀ ਨਵੀਂ ਗਲੋਬਲ …