Home / ਜੀ.ਟੀ.ਏ. ਨਿਊਜ਼ / ਪਿਆਰ ਦੇ ‘ਨੈੱਟ’ ਵਿੱਚ ਫਸ ਕੇ ਔਰਤ ਨੇ ਗਵਾਏ ਸਾਢੇ ਚਾਰ ਲੱਖ ਡਾਲਰ

ਪਿਆਰ ਦੇ ‘ਨੈੱਟ’ ਵਿੱਚ ਫਸ ਕੇ ਔਰਤ ਨੇ ਗਵਾਏ ਸਾਢੇ ਚਾਰ ਲੱਖ ਡਾਲਰ

ਟੋਰਾਂਟੋ/ਬਿਊਰੋ ਨਿਊਜ਼ : ਇਥੋਂ ਦੀ ਇੱਕ ਔਰਤ ਨੇ ਆਨ ਲਾਈਨ ‘ਡੇਟਿੰਗ ਸਾਈਟ’ ਰਾਹੀਂ ਕਿਸੇ ਅਣਜਾਣ ਵਿਅਕਤੀ ਦੇ ਪਿਆਰ ਵਿੱਚ ਅੰਨੀ ਹੋ ਕੇ ਜਿਥੇ ਆਪਣਾ ਬੈਂਕ ਬੈਲਿੰਸ ਉਸ ਆਦਮੀ ਨੂੰ ਦੇ ਦਿੱਤਾ ਉਥੇ ਆਪਣਾ ਘਰ ਵੀ ਵੇਚ ਕੇ ਸਾਰੇ ਪੈਸੇ ਉਸ ਵਿਅਕਤੀ ਦੇ ਪੱਲੇ ਪਾ ਦਿੱਤੇ ਅਤੇ ਹੁਣ ਕੀਤੇ ਉਪਰ ਪਛਤਾ ਰਹੀ ਹੈ। ਇਹ ਮਾਮਲਾ ਟੋਰਾਂਟੋ ਪੁਲੀਸ ਦੇ ਧਿਆਨ ਵਿਚ ਜਦੋਂ ਆਇਆ ਤਾਂ ਉਸ ਵਲੋਂ ਕੀਤੀ ਤਫਤੀਸ਼ ਤੋਂ ਪਤਾ ਲੱਗਾ ਕਿ ਔਰਤ ਨੂੰ ਪਿਆਰ ਜਾਲ ਵਿੱਚ ਫਸਾਉਣ ਵਾਲਾ ਵਿਅਕਤੀ ਕੋਈ ਫਰਜ਼ੀ ਪ੍ਰੇਮੀ ਹੀ ਸੀ। ਪੁਲੀਸ ਨੇ ਪਬਲਿਕ ਨੂੰ ਅਜਿਹੇ ਫਰਾੜਾ ਤੋਂ ਬਚਣ ਲਈ ਸੁਚੇਤ ਕੀਤਾ ਹੈ। ਟੋਰਾਂਟੋ ਸਟਾਰ ਦੀ ਖਬਰ ਅਨੁਸਾਰ ਇਹ ਔਰਤ ਟੋਰਾਂਟੋ ਸਿਟੀ ਹਾਲ ਦੀ ਸਾਬਕਾ ਮੁਲਾਜ਼ਮ ਹੈ ਅਤੇ ਇਸ ਦਾ ਸੰਬੰਧ ਉਕਤ ਵਿਅਕਤੀ ਨਾਲ ਸੱਤ ਸਾਲ ਪਹਿਲਾਂ ਹੋਇਆ ਸੀ। ਉਸ ਫਰਜ਼ੀ ਵਿਅਕਤੀ ਨੇ ਇਸ ਔਰਤ ਨੂੰ ਆਪਣੇ ਜਾਲ ਵਿੱਚ ਇਸ ਤਰਾ੍ਹਂ ਫਸਾਇਆ ਅਤੇ ਦੱਸਿਆ ਕਿ ਉਹ ਕਿਸੇ ਖਾੜੀ ਦੇਸ਼ ਵਿੱਚ  ਤੇਲ ਦਾ ਕਾਰੋਬਾਰੀ ਹੈ। ਇਹ ਔਰਤ ਉਸ ਨੂੰ ਬਿਨ੍ਹਾਂ ਮਿਲਿਆ ਹੀ ਸਭ ਕੁਝ ਸਮਝ ਬੈਠੀ ਅਤੇ ਉਸ ਦੀਆਂ ਝੂਠੀਆਂ ਗੱਲਾਂ ਵਿੱਚ ਫਸਦੀ ਗਈ। ਅੰਤ ਉਸ ਵਿਅਕਤੀ ਨੇ ਇਸ ਅੱਗੇ ਇਹ ਪ੍ਰਸਤਾਵ ਰੱਖਿਆ ਕਿ ਉਸ ਨੂੰ ਆਰਥਿਕ ਤੌਰ ‘ਤੇ ਕੁਝ ਪੈਸਿਆਂ ਦੀ ਲੋੜ ਹੈ ਤਾਂ ਇਸ ਔਰਤ ਨੇ ਜੋ ਪਹਿਲਾਂ ਹੀ ਵਿਧਵਾ ਸੀ ਨੇ ਚਾਲੀ ਹਜ਼ਾਰ ਡਾਲਰ ਉਸ ਨੂੰ ਭੇਜ ਦਿੱਤੇ। ਸਿਤਮ ਉਸ ਸਮੇਂ ਹੋਇਆ ਕਿ ਇਸ ਵਿਅਕਤੀ ਦੇ ਝਾਂਸੇ ਵਿੱਚ ਆਈ ਅਤੇ ਪਿਆਰ ਦੀਆਂ ਗੱਲਾਂ ਵਿੱਚ ਅੰਨ੍ਹੀ ਹੋਈ ਇਸ ਇਸਤਰੀ ਨੇ ਆਪਣਾ ਕੰਡੋਮੀਨੀਅਮ ਵੇਚ ਕੇ ਉਸ ਨੂੰ ਸਾਢੇ ਚਾਰ ਲੱਖ ਡਾਲਰ ਭੇਜ ਦਿੱਤੇ। ਪਰ ਅਸਲੀਅਤ ਵਿੱਚ ਕੋਈ ਵੀ ਵਿਅਕਤੀ ਅਸਲੀ ਨਹੀਂ ਸੀ ਇਹ ਸਿਰਫ ਫਰਜ਼ੀ ਆਦਮੀ ਬਣ ਕੇ ਕੋਈ ਉਸ ਨਾਲ ਠੱਗੀ ਮਾਰ ਗਿਆ।
ਡਿਪਟੀ ਸਾਰਜੈਂਟ ਇੰਨ ਨਿਕੋਲ ਅਤੇ ਫਾਈਨੈਂਸ਼ੀਅਲ ਕਰਾਈਮ ਯੁਨਿਟ ਨੇ ਕਿਹਾ ਕਿ ਇਹ ਫਰਾੜ ਨੇ ਇਸ ਔਰਤ ਦਾ ਦਿਮਾਗੀ ਤਵਾਜ਼ਨ ਖਰਾਬ ਕਰ ਦਿੱਤਾ ਹੈ ਅਤੇ ਉਹ ਭਾਰੀ ਸਦਮੇ ਵਿੱਚ ਹੈ। ਪੁਲਸੀ ਅਨੁਸਾਰ ਇਸ ਤਰ੍ਹਾਂ ਦੇ ਫਰਾੜ੍ਹੀ ਅਨਸਰ ਲੋਕਾਂ ਨਾਲ ਲੰਬੇ ਸਮੇਂ ਲਈ ਆਨ ਲਾਈਨ ਸੰਬੰਧ ਬਣਾਉਦੇ ਹਨ ਅਤੇ ਫਿਰ ਇਨ੍ਹਾਂ ਵਿੱਚ ਲੋਕਾਂ ਨੂੰ ਫਸਾ ਕੇ ਠੱਗਦੇ ਹਨ।

Check Also

ਕੈਨੇਡਾ ਸਰਕਾਰ ਨੇ ਪਨਾਹ ਮੰਗਣ ਵਾਲਿਆਂ ‘ਤੇ ਕੀਤੀ ਸਖਤੀ

ਨਕਲੀ ਰਿਫਿਊਜ਼ੀ ਵੀ ਕੈਨੇਡਾ ਆਉਣ ਦੀ ਤਾਕ ਵਿਚ ਟੋਰਾਂਟੋ : ਅਮਰੀਕਾ ਦੇ ਰਸਤੇ ਕੈਨੇਡਾਵਿਚ ਗੈਰਕਾਨੂੰਨੀਤਰੀਕੇ …