Home / ਰੈਗੂਲਰ ਕਾਲਮ / ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ

ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ

ਚਰਨ ਸਿੰਘ ਰਾਏ
ਕਈ ਵਿਅਕਤੀ ਸੋਚਦੇ ਹਨ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਪਰ ਇਹ ਇਸ ਤਰਾਂ ਨਹੀਂ ਹੁੰਦੀ । ਜੇ ਇਕ 35 ਸਾਲ ਦਾ ਵਿਅੱਕਤੀ ਤਿੰਨ ਲੱਖ ਦੀ ਟਰਮ ਪਾਲਸੀ 10 ਸਾਲ ਵਾਸਤੇ ਲੈਂਦਾ ਹੈ ਤਾਂ ਉਸਦਾ ਪ੍ਰੀਮੀਅਮ 17 ਡਾਲਰ ਮਹੀਨਾ ਜਾਂ 57 ਸੈਂਟ ਰੋਜ ਦੇ ਹੋਣਗੇ ਪਰ 40 ਸਾਲ ਦੇ ਵਿਅਕਤੀ ਵਾਸਤੇ ਇਹ ਪ੍ਰੀਮੀਅਮ 21 ਡਾਲਰ ਮਹੀਨਾ ਹੋਵੇਗਾ ਅਤੇ 50 ਜਾਂ 60 ਸਾਲ ਦੇ ਵਿਅੱਕਤੀ ਵਾਸਤੇ ਪ੍ਰੀਮੀਅਮ ਹੋਰ ਵੀ ਵੱਧ ਜਾਵੇਗਾ।
ਸੋ ਕਿਹੜੀ ਪਾਲਸੀ ਠੀਕ ਹੈ ਟਰਮ ਜਾਂ ਪੱਕੀ। ਇਹ ਸਿਰਫ ਦੋ ਹੀ ਚੀਜਾਂ ਤੇ ਨਿਰਭਰ ਕਰਦੀ ਹੈ। ਕਿੰਨੀ ਰਕਮ ਦੀ ਇੰਸ਼ੋਰੈਂਸ ਦੀ ਲੋੜ ਹੈ ਅਤੇ ਕਿੰਨੇ ਸਮੇਂ ਵਾਸਤੇ ਸਾਨੂੰ ਇਸਦੀ ਲੋੜ ਹੈ।
ਟਰਮ ਇੰਸ਼ੋਰੈਂਸ ਇਕ ਖਾਸ ਸਮੇਂ ਵਾਸਤੇ ਜਿਵੇਂ 10 ਜਾਂ 20 ਜਾਂ 40 ਸਾਲ ਤੱਕ ਸਾਡੀ ਰਾਖੀ ਕਰਦੀ ਹੈ ਅਤੇ ਕਈ ਪਾਲਸੀਆਂ 85 ਸਾਲ ਤੇ ਖਤਮ ਵੀ ਹੋ ਜਾਂਦੀਆਂ ਹਨ।
ਜੋ ਵਿਅਕਤੀ ਸਾਰੀ ਉਮਰ ਵਾਸਤੇ ਸੁਰੱਖਿਆ ਚਾਹੁੰਦੇ ਹਨ ਤਾਂ ਟਰਮ ਪਾਲਸੀ ਉਹਨਾਂ ਵਾਸਤੇ ਨਹੀਂ ਹੈ। ਟਰਮ ਇੰਸ਼ੋਰੈਂਸ ਸਮਾਂ ਪੂਰਾ ਹੋਣ ਤੇ ਖਤਮ ਹੋ ਜਾਂਦੀ ਹੈ ਜੇ ਅਸੀਂ ਰੀਨੀਊ ਨਹੀਂ ਕਰਵਾਉਂਦੇ ਅਤੇ ਰੀਨੀਊ ਕਰਵਾਉਣ ਤੇ ਵੀ ਰੇਟ ਵਧੀ ਹੋਈ ਉਮਰ ਦੇ ਹਿਸਾਬ ਹੀ ਲੱਗੇਗਾ। ਜੇ 45 ਸਾਲ ਦਾ ਬੰਦਾ ਤਿੰਨ ਲੱਖ ਦੀ ਪਾਲਸੀ 30  ਡਾਲਰ ਮਹੀਨਾ ਦੇ ਕੇ ਲੈਂਦਾ ਹੈ ਤਾਂ ਇਹੀ ਪਾਲਸੀ 50 ਸਾਲ ਦੇ ਬੰਦੇ ਨੂੰ 40  ਡਾਲਰ ਮਹੀਂਨਾ ਦੀ ਮਿਲੇਗੀ ।
ਟਰਮ ਇੰਸ਼ੋਰੈਂਸ ਇਕ ਰੈਂਟ ਦੇਣ ਦੀ ਤਰਾਂ ਖਰਚਾ ਹੈ ਕਿਉਂਕਿ ਇਹ ਸਾਨੂੰ ਕਵਰੇਜ ਤਾਂ ਦਿੰਦੀ ਹੈ ਪਰ ਕੈਸ਼ ਵੈਲੀਊ ਨਹੀਂ ਬਣਾਉਂਦੀ। ਜੇ ਤੁਸੀਂ ਉਮਰ ਭਰ ਵਾਸਤੇ ਕਵਰੇਜ ਚਾਹੁੰਦੇ ਹੋ ਅਤੇ ਕੈਸ  ਵੈਲੀਊ ਵੀ ਚਾਹੁੰਦੇ ਹੋ ਤਾਂ ਟਰਮ ਇੰਸ਼ੋਰੈਂਸ ਤੁਹਾਡੇ ਵਾਸਤੇ ਨਹੀਂ ਹੈ।
ਹੋਲ ਲਾਈਫ ਅਤੇ ਯੂਨੀਵਰਸਲ ਲਾਈਫ ਪਾਲਸੀ ਪੱਕੀ ਅਤੇ ਉਮਰ ਭਰ ਚੱਲਦੀ ਹੈ। ਹੋਲ ਲਾਈਫ ਪਾਲਸੀ ਵਿਚ ਇੰਨਵੈਸਟਮੈਂਟ ਦਾ ਕੰਮ ਇੰਸ਼ੋਰੈਂਸ ਕੰਪਨੀ ਆਪਣੇ ਆਪ ਕਰਦੀ ਹੈ ਅਤੇ ਬੀਮਾਕਾਰ ਦਾ ਉਸ ਵਿਚ ਕੋਈ ਦਖਲ ਨਹੀਂ ਹੁੰਦਾ। ਪਰ ਯੂਨੀਵਰਸਲ ਲਾਈਫ ਪਾਲਸੀ ਵਿਚ ਅਸੀਂ ਆਪਣੀ ਮਰਜੀ ਨਾਲ ਵੀ ਇੰਨਵੈਸਟਮੈਂਟ ਕਰ ਸਕਦੇ ਹਾਂ। ਜੇ ਟਰਮ ਇੰਸ਼ੋਰੈਂਸ ਰੈਂਟ ਦੀ ਤਰਾਂ ਹੈ ਤਾਂ ਪੱਕੀ ਇੰਸ਼ੋਰੈਂਸ ਮਾਰਗੇਜ ਪੇਮੈਂਟ ਵਾਂਗ ਹੈ। ਸ਼ੁਰੂ ਵਿਚ ਭਾਵੇਂ ਘੱਟ ਪੈਸੇ ਜਮਾਂ ਹੁੰਦੇ ਹਨ ਪਰ ਸਮਾਂ ਲੰਘਣ ਤੇ ਇਸ ਵਿਚ ਕਾਫੀ ਪੈਸੇ ਜਮਾਂ ਹੋ ਜਾਂਦੇ ਹਨ।
ਬਹੁਤੀਆਂ ਪੱਕੀਆਂ ਪਾਲਸੀਆਂ ਵਿਚ ਕੈਸ਼ ਵੈਲੀਊ ਹੁੰਦੀ ਹੈ ਜਿਹੜੀ ਜੇ ਪਾਲਸੀ ਕੈਂਸਲ  ਹੁੰਦੀ ਹੈ ਤਾਂ ਬੀਮਾਕਾਰ ਨੂੰ ਵਾਪਸ ਕਰ ਦਿਤੀ ਜਾਂਦੀ ਹੈ। ਪਾਲਸੀ ਦੇ ਚੱਲਦੇ ਹੋਏ ਵੀ ਇਸ ਕੈਸ਼ ਵੈਲੀਊ ਦੇ ਹਿਸਾਬ ਨਾਲ ਲੋਨ ਦੇ ਤੌਰ ਤੇ ਪੈਸੇ ਚੁਕੇ ਵੀ ਜਾ ਸਕਦੇ ਹਨ।
ਟਰਮ ਇੰਸ਼ੋਰੈਂਸ ਬਹੁਤ ਸਸਤੀ ਹੁੰਦੀ ਹੈ ਸੁਰੂ ਵਿਚ ਪਰ ਰਿਨੀਊ ਕਰਨ ਵੇਲੇ ਇਸਦਾ ਪ੍ਰੀਮੀਅਮ ਉਮਰ ਵੱਧਣ ਕਰਕੇ ਅਤੇ ਸਿਹਤ ਸਮੱਸਿਆ ਆਉਣ ਕਰਕੇ ਬਹੁਤ ਵੱਧ ਜਾਂਦਾ ਹੈ ਪਰ ਪੱਕੀ ਇੰਸ਼ੋਰੈਂਸ ਦਾ ਪ੍ਰੀਮੀਅਮ ਸਾਰੀ ਉਮਰ ਇਕੋ ਜਿਹਾ ਹੀ ਰਹਿੰਦਾ ਹੈ।
ਦੂਸਰਾ ਫਾਇਦਾ ਇਹ ਹੈ ਕਿ ਟਰਮ ਇੰਸ਼ੋਰੈਂਸ ਬਾਅਦ ਦੇ ਵਿਚ ਪੱਕੀ ਇੰਸ਼ੋਰੈਂਸ ਵਿਚ ਬਦਲੀ ਜਾ ਸਕਦੀ ਹੈ। ਇਸ ਲਈ ਜੇ  ਅਸੀਂ ਘੱਟ ਪੈਸੇ ਦੇਕੇ ਆਪਣੀ ਫੈਮਲੀ ਨੂੰ ਕਵਰੇਜ ਦੇਣੀ ਚਾਹੁੰਦੇ ਹਾਂ ਤਾਂ ਟਰਮ ਇੰਸ਼ੋਰੈਂਸ ਬਹੁਤ ਵਧੀਆ ਹੈ ਅਤੇ ਬਾਅਦ ਵਿਚ ਲੋੜ ਅਨੁਸਾਰ ਇਸਨੂੰ ਪੱਕੀ ਇੰਸ਼ੋਰੈਂਸ ਵਿਚ ਤਬਦੀਲ ਕਰ ਸਕਦੇ ਹਾਂ ਜਿਸ ਵਿਚ ਸਿਹਤ ਸਮੱਸਿਆ ਆਉਣ ਤੇ ਵੀ ਕੋਈ ਫਰਕ ਨਹੀਂ ਪਵੇਗਾ ਪਰ ਉਮਰ ਦਾ ਫਰਕ ਜਰੂਰ ਪਵੇਗਾ।
ਲਾਈਫ ਇੰਸ਼ੋਰੈਂਸ ਕਿੰਨੀ ਹੋਣੀ ਚਾਹੀਦੀ ਹੈ :ਇਹ ਅਸੀਂ ਆਪ ਹੀ ਇਕ ਸਾਦਾ ਤਰੀਕੇ ਨਾਲ ਜਾਣ ਸਕਦੇ ਹਾਂ । ਜੇ ਘਰ  ਤੇ ਮਾਰਗੇਜ ਹੈ ਤਾਂ ਕਿੰਨੀ ਹੈ ਹੋਰ ਕਰਜੇ ਕਿੰਨੇ ਹਨ,ਬੱਚਿਆਂ ਦੀ ਪੜਾਈ ਦਾ ਕੁਲ ਖਰਚਾ ਅਤੇ ਪਿਛੇ ਰਹਿਣ ਵਾਲੇ  ਦੂਸਰੇ ਸਾਥੀ ਵਾਸਤੇ ਹਰ ਮਹੀਨੇ ਕਿੰਨੀ ਰਕਮ ਕਿੰਨੇ ਸਾਲਾਂ ਵਾਸਤੇ ਚਾਹੀਦੀ ਹੈ ਦਾ ਜੋੜ ਸਾਡੀ ਇੰਸ਼ੋਰੈਂਸ ਦੀ ਲੋੜ ਹੈ। ਇਹ ਹਰ ਵਿਅੱਕਤੀ ਦੀ ਅੱਜ-ਕੱਲ 7 ਤੋਂ 8 ਲੱਖ ਡਾਲਰ ਤੱਕ ਆਉਂਦੀ ਹੈ ਜਿਹੜੀ ਕਿ ਅਸੀਂ ਆਪਣੇ ਬੱਜਟ ਅਨੁਸਾਰ ਟਰਮ ਅਤੇ ਪੱਕੀ ਇੰਸ਼ੋਰੈਂਸ ਨੂੰ ਮਿਕਸ ਅਤੇ ਮੈਚ ਕਰਕੇ ਪੂਰੀ ਕਰ ਸਕਦੇ ਹਾਂ ।
ਟਰਮ ਇੰਸੋਰੈਂਸ ਨਵੇਂ ਆਏ ਵਿਅੱਕਤੀਆਂ ਵਾਸਤੇ ਜਾਂ ਜਿਹੜੇ ਵਿਅੱਕਤੀ ਬਹੁਤ ਹੀ ਘੱਟ ਪੈਸੇ ਖਰਚਕੇ ਇਕ ਖਾਸ ਸਮੇਂ ਵਾਸਤੇ ਆਪਣੇ ਪਰਿਵਾਰ ਨੂੰ ਸੁਰੱਖਿਆ ਦੇਣੀ ਚਾਹੁੰਦੇ ਹਨ ਇਕ ਬਹੁਤ ਹੀ ਵਧੀਆ ਆਰਥਕ ਸਾਧਨ ਹੈ ।
ਮੈਂ ਬਹੁਤ ਹੀ ਸਰਲ ਭਾਸ਼ਾ ਵਿਚ ਬਿਆਨ ਕਰਨ ਦੀ ਕੋਸਿਸ਼ ਕੀਤੀ ਹੈ ਤਾਂਕਿ ਤੁਸੀੰ ਆਪ ਹੀ ਫੈਸਲਾ ਕਰ ਸਕਦੇ ਹੋ ਕਿ ਤੁਹਾਨੂੰ ਕਿਹੜੀ ਅਤੇ ਕਿੰਨੀ ਇੰਸ਼ੋਰੈਂਸ ਦੀ ਲੋੜ ਹੈ। ਲੋੜ ਤੋਂ ਵੱਧ ਜਾਂ ਲੋੜ ਤੋਂ ਘੱਟ ਕਵਰੇਜ ਵੀ ਠੀਕ ਨਹੀਂ ਹੈ।
ਇਸ ਸਬੰਧੀ  ਹੋਰ ਜਾਣਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸੋਰੈਂਸ ਜਿਵੇਂ ਕਾਰ ਘਰ ,ਬਿਜਨਸ ,ਲਾਈਫ,ਕਰੀਟੀਕਲ ਇਲਨੈਸ,ਡਿਸੇਬਿਲਟੀ,ਵਿਜਟਰ ਜਾਂ ਸੁਪਰ-ਵੀਜਾ ਇੰਸ਼ੋਰੈਂਸ,ਆਰ.ਈ.ਅੇਸ.ਪੀ ਜਾਂ ਆਰ.ਆਰ ਐਸ ਪੀ ਇਕੋ ਹੀ ਜਗਾ ਤੋਂ ਲੈਣ ਵਾਸਤੇ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ।
ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ,ਅਤੇ ਘਰ ਹੈ ਤਾਂ ਇਕੋ ਕੰਪਨੀ ਨਾਲ ਇੰਸੋਰੈਂਸ ਕਰਵਾਉਣ ਤੇ 25-30% ਦਾ ਫਾਇਦਾ ਹੋ ਜਾਂਦਾ ਹੈ ਅਤੇ ਘਰ ਦੇ ਹੋਰ ਮੈਂਬਰਾਂ ਦੀ ਵੀ ਭਾਵੇਂ ਓਨਰ ਵੱਖੋ-ਵੱਖ ਵੀ ਹੋਣ ਤਾਂ ਵੀ ਇਕੋ ਕੰਪਨੀ ਨਾਲ ਜਾਣ ਤੇ 15% ਇੰਸੋਰੈਂਸ ਘੱਟ ਜਾਂਦੀ ਹੈ।

Check Also

ਵਾਹ ਮੇਰੇ ਮੋਦੀਆ, ਤੇਰਾ ਡਿਜੀਟਲ ਇੰਡੀਆ!

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਲੰਘੇ ਸਾਲ ਚੰਡੀਗੜੋਂ ਇੱਕ ਰਿਪੋਰਟ ਸੀ ਕਿ ਨੌਜਵਾਨ ਡਿਗਰੀਆਂ …