Home / ਦੁਨੀਆ / ਅਮਰੀਕਾ ‘ਚ ਖਾਲਿਸਤਾਨੀ ਬਲਵਿੰਦਰ ਸਿੰਘ ਨੂੰ 15 ਸਾਲ ਦੀ ਕੈਦ

ਅਮਰੀਕਾ ‘ਚ ਖਾਲਿਸਤਾਨੀ ਬਲਵਿੰਦਰ ਸਿੰਘ ਨੂੰ 15 ਸਾਲ ਦੀ ਕੈਦ

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿੱਚ ਇੱਕ ਸਿੱਖ ਨੂੰ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਕਾਇਮੀ ਲਈ ਯਤਨ ਕਰਨ ਦੇ ਇਲਜ਼ਾਮ ਤਹਿਤ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। 42 ਸਾਲਾ ਬਲਵਿੰਦਰ ਸਿੰਘ ‘ਤੇ ਖਾਲਿਸਤਾਨ ਦੀ ਕਾਇਮੀ ਲਈ ਹਥਿਆਰਬੰਦ ਕਾਰਵਾਈਆਂ ਵਿੱਚ ਮਦਦ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ।
ਅਮਰੀਕਾ ਦੀ ਇੱਕ ਅਦਾਲਤ ਨੇ ਬਲਵਿੰਦਰ ਸਿੰਘ ਨੂੰ ਖਾਲਿਸਤਾਨ ਦੀ ਕਾਇਮੀ ਲਈ ਖਾੜਕੂਆਂ ਦੀ ਮਦਦ ਕਰਨ ਦੇ ਇਲਜ਼ਾਮ ਹੇਠ 180 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਮਰੀਕਾ ਦੀ ਅਦਾਲਤ ਨੇ ਇਸ ਕੇਸ ਨੂੰ ਅੱਤਵਾਦੀ ਕਾਰਵਾਈਆਂ ਨਾਲ ਜੋੜਦਿਆਂ ਇਹ ਸਜ਼ਾ ਸੁਣਾਈ ਹੈ।
ਬਲਵਿੰਦਰ ਸਿੰਘ ਨੂੰ ਦਸੰਬਰ 2013 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਬਲਵਿੰਦਰ ਸਿੰਘ ‘ਤੇ ਇਹ ਇਲਜ਼ਾਮ ਲਾਇਆ ਗਿਆ ਹੈ ਕਿ ਉਹ ਆਪਣੇ ਕਿਸੇ ਸਾਥੀ ਨਾਲ ਮਿਲਕੇ ਭਾਰਤ ਵਿਚ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ।

Check Also

ਵਰਿੰਦਰ ਤੇ ਸੁਰਿੰਦਰ ਬਣੇ ਪ੍ਰਾਈਡ ਆਫ ਪੰਜਾਬ

ਸ਼ੁਰੂਆਤ ‘ਚ ਕੰਡਕਟਰ ਤੇ ਵੇਟਰ ਸਨ ਸ਼ਰਮਾ ਤੇ ਅਰੋੜਾ ਲੰਡਨ/ਬਿਊਰੋ ਨਿਊਜ਼ : ਯੂਕੇ ਵਿੱਚ ਵਸੇ …