Home / ਦੁਨੀਆ / ਸਿੱਖ ਜੋੜੇ ਨੂੰ ਗੁਰਬਾਣੀ ਐਲਬਮ ਲਈ ਮਿਲਿਆ ਗ੍ਰੈਮੀ ਐਵਾਰਡ

ਸਿੱਖ ਜੋੜੇ ਨੂੰ ਗੁਰਬਾਣੀ ਐਲਬਮ ਲਈ ਮਿਲਿਆ ਗ੍ਰੈਮੀ ਐਵਾਰਡ

ਲਾਸ ਏਂਜਲਸ/ਬਿਊਰੋ ਨਿਊਜ਼ : ਗੁਰੂਜਸ ਕੌਰ ਖ਼ਾਲਸਾ ਅਤੇ ਹਰਜੀਵਨ ਸਿੰਘ ਖ਼ਾਲਸਾ ਦੀ ਗੁਰਬਾਣੀ ਐਲਬਮ ਨੂੰ ਆਧੁਨਿਕ ਸਮੇਂ ਦੀ ਬੇਹਤਰੀਨ ਧਾਰਮਿਕ ਐਲਬਮ ਦੀ ਸ਼੍ਰੇਣੀ ਵਿਚ ਗ੍ਰੈਮੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਅਮਰੀਕਾ ਵਿਚ ਵਸਦੇ ਇਸ ਜੋੜੇ ਨੇ ‘ਵ੍ਹਾਈਟ ਸਨ-2’ ਐਲਬਮ ਤਿਆਰ ਕੀਤੀ ਜਿਸ ਵਿਚ ਗੁਰਬਾਣੀ ਦਾ ਸੰਗੀਤਬੱਧ ਪਾਠ ਕੀਤਾ ਗਿਆ ਹੈ। ਇਸ ਐਲਬਮ ਨੇ 2016 ਵਿਚ ਬੇਹੱਦ ਪ੍ਰਸਿੱਧੀ ਹਾਸਲ ਕੀਤੀ ਅਤੇ ਆਈਟਿਊਨਜ਼ ਦੀ ਸੂਚੀ ਵਿਚ ਚੋਟੀ ‘ਤੇ ਰਹੀ।ઠ
59ਵੇਂ ਸਾਲਾਨਾ ਗ੍ਰੈਮੀ ਐਵਾਰਡਜ਼ ਦੌਰਾਨ ਟਰਾਫ਼ੀ ਹਾਸਲ ਕਰਨ ਮਗਰੋਂ ਗੁਰੂਜਸ ਕੌਰ ਖ਼ਾਲਸਾ ਨੇ ਕਿਹਾ, ”ਅਸੀਂ ਰੂਹਾਨੀ ਸਕੂਨ ਦੇਣ ਵਾਲਾ ਸੰਗੀਤ ਤਿਆਰ ਕੀਤਾ ਜੋ ਗੁਰਬਾਣੀ ਦੇ ਸ਼ਬਦਾਂ ਰਾਹੀਂ ਹੀ ਸੰਭਵ ਸੀ। ਗੁਰਬਾਣੀ ਦੇ ਨਜ਼ਰੀਏ ਨਾਲ ਇਹ ਦੁਨੀਆ ਬਹੁਤ ਸੋਹਣੀ ਹੈ ਅਤੇ ਸਭਨਾਂ ਨੂੰઠਇਕ ਦੂਜੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ।” ਇੱਥੇ ਦੱਸਣਾ ਬਣਦਾ ਹੈ ਕਿ ‘ਵ੍ਹਾਈਟ ਸਨ-2’ ਐਲਬਮ ਵਿਚ ‘ਇਕ ਅਰਦਾਸ ਵਾਹਿਗੁਰੂ, ਧੰਨ ਧੰਨ ਰਾਮਦਾਸ ਗੁਰ, ਆਪ ਸਹਾਇ ਹੋਇਆ ਹਰਿ ਹਰਿ, ਸਿਮਰੋ ਗੋਬਿੰਦ ਅਤੇ ਗੋਬਿੰਦੇ-ਮੁਕੰਦੇ’ ਸ਼ਬਦ ਸ਼ਾਮਲ ਕੀਤੇ ਗਏ ਹਨ। ਇਹ ਪਹਿਲੀ ਵਾਰ ਹੈ ਜਦੋਂ ਗੁਰਬਾਣੀ ਐਲਬਮ ਨੂੰ ਗ੍ਰੈਮੀ ਐਵਾਰਡ ਮਿਲਿਆ।

Check Also

ਵਰਿੰਦਰ ਤੇ ਸੁਰਿੰਦਰ ਬਣੇ ਪ੍ਰਾਈਡ ਆਫ ਪੰਜਾਬ

ਸ਼ੁਰੂਆਤ ‘ਚ ਕੰਡਕਟਰ ਤੇ ਵੇਟਰ ਸਨ ਸ਼ਰਮਾ ਤੇ ਅਰੋੜਾ ਲੰਡਨ/ਬਿਊਰੋ ਨਿਊਜ਼ : ਯੂਕੇ ਵਿੱਚ ਵਸੇ …