Home / ਦੁਨੀਆ / ਪਾਕਿ ਸੰਸਦ ਦੇ ਡਿਪਟੀ ਸਪੀਕਰ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਕੀਤੀ ਨਾਂਹ

ਪਾਕਿ ਸੰਸਦ ਦੇ ਡਿਪਟੀ ਸਪੀਕਰ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਕੀਤੀ ਨਾਂਹ

ਇਸਲਾਮਾਬਾਦ/ਬਿਊਰੋ ਨਿਊਜ਼ : ਅਮਰੀਕਾ ਦੀ ਟਰੰਪ ਸਰਕਾਰ ਨੇ ਵੱਡਾ ਝਟਕਾ ਦਿੰਦੇ ਹੋਏ ਪਾਕਿਸਤਾਨੀ ਸੰਸਦ ਸੈਨੇਟ ਦੇ ਡਿਪਟੀ ਸਪੀਕਰ ਮੌਲਾਨਾ ਅਬਦੁਲ ਗਫੂਰ ਹੈਦਰੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਹੈਦਰੀ ਨੇ ਸੰਯੁਕਤ ਰਾਸ਼ਟਰ ਦੇ ਨਿਊਯਾਰਕ ਸਥਿਤ ਹੈੱਡਕੁਆਰਟਰ ਵਿਚ 13-14 ਫਰਵਰੀ ਨੂੰ ਹੋਈ ਅੰਤਰ ਸੰਸਦੀ ਸੰਘ ਦੀ ਬੈਠਕ ਵਿਚ ਸ਼ਾਮਲ ਹੋਣਾ ਸੀ। ਉਨ੍ਹਾਂ ਬੈਠਕ ਵਿਚ ਦੋ ਮੈਂਬਰੀ ਸੈਨੇਟ ਦੇ ਵਫ਼ਦ ਦੀ ਅਗਵਾਈ ਕਰਨੀ ਸੀ। ਹੈਦਰੀ ਪਾਕਿਸਤਾਨ ਦੀਆਂ ਪ੍ਰਮੁੱਖ ਇਸਲਾਮੀ ਪਾਰਟੀਆਂ ਵਿਚ ਸ਼ੁਮਾਰ ਜਮਾਇਤ ਉਲੇਮਾ ਇਸਲਾਮ ਦੇ ਜਨਰਲ ਸਕੱਤਰ ਹਨ। ਸਰਕਾਰੀ ਯਾਤਰਾ ਸਬੰਧੀ ਮੰਗੀ ਗਈ ਵੀਜ਼ਾ ਇਜਾਜ਼ਤ ਨੂੰ ਅਮਰੀਕਾ ਨੇ ਅਣਮਿੱਥੇ ਸਮੇਂ ਲਈ ਲਟਕਾ ਰੱਖਿਆ ਹੈ। ਤਕਨੀਕੀ ਤੌਰ ‘ਤੇ ਇਸ ਬਿਨੈ ਨੂੰ ਰੱਦ ਕਰਨਾ ਮੰਨਿਆ ਜਾਂਦਾ ਹੈ।

Check Also

ਡੈਲਾਵੇਅਰ ਨੇ ਐਲਾਨਿਆ ਸਿੱਖ ਜਾਗਰੂਕਤਾ ਮਹੀਨਾ

ਡੋਵੇਰ : ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਖਾਸ ਤੌਰ ‘ਤੇ ਸਿੱਖਾਂ ਖ਼ਿਲਾਫ਼ ਵਧ ਰਹੇ ਨਫ਼ਰਤੀ ਅਪਰਾਧਾਂ …

'