Home / ਪੰਜਾਬ / ਬਾਘਾਪੁਰਾਣਾ ‘ਚ ਕਾਂਗਰਸੀ ਉਮੀਦਵਾਰ ਦੇ ਕਾਫ਼ਲੇ ‘ਤੇ ਪਥਰਾਅ

ਬਾਘਾਪੁਰਾਣਾ ‘ਚ ਕਾਂਗਰਸੀ ਉਮੀਦਵਾਰ ਦੇ ਕਾਫ਼ਲੇ ‘ਤੇ ਪਥਰਾਅ

6ਜਲਾਲਾਬਾਦ ‘ਚ ਵੀ ਹੋਇਆ ਸੀ ਸੁਖਬੀਰ ਬਾਦਲ ਦੇ ਕਾਫਲੇ ‘ਤੇ ਪਥਰਾਅ
ਬਾਘਾ ਪੁਰਾਣਾ/ਬਿਊਰੋ ਨਿਊਜ਼
ਜਲਾਲਾਬਾਦ ਹਲਕੇ ਵਿੱਚ ਲੰਘੇ ਕੱਲ੍ਹ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਉੱਤੇ ਹੋਏ ਹਮਲੇ ਤੋਂ ਬਾਅਦ ਬਾਘਾ ਪੁਰਾਣਾ ਵਿਖੇ ਵੀ ਕਾਂਗਰਸੀ ਉਮੀਦਵਾਰ ਦੇ ਕਾਫ਼ਲੇ ਉੱਤੇ ਪਥਰਾਅ ਹੋਇਆ ਹੈ। ਬਾਘਾ ਪੁਰਾਣਾ ਦੇ ਕਾਂਗਰਸੀ ਉਮੀਦਵਾਰ ਦਰਸ਼ਨ ਬਰਾੜ ਉੱਤੇ ਪੱਥਰ ਬਾਜ਼ੀ ਉਸ ਸਮੇਂ ਹੋਈ, ਜਦੋਂ ਉਹ ਪਿੰਡ ਮੱਲ੍ਹਾ ਵਿਖੇ ਚੋਣ ਪ੍ਰਚਾਰ ਕਰ ਕੇ ਆਪਣੇ ਅਗਲੇ ਸਫ਼ਰ ਉੱਤੇ ਜਾ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਲ੍ਹਾ ਕਲਾਂ ਦੀ ਪੰਚਾਇਤ ਦੇ ਕੁੱਝ ਮੈਂਬਰ ਅਕਾਲੀ ਦਲ ਛੱਡ ਕੇ ਆਪਣੇ ਸਮਰਥਕਾਂ ਨਾਲ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਇਹਨਾਂ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਕਾਂਗਰਸੀ ਉਮੀਦਵਾਰ ਦਰਸ਼ਨ ਬਰਾੜ ਇੱਥੇ ਪਹੁੰਚੇ ਹੋਏ ਸਨ। ਪ੍ਰੋਗਰਾਮ ਤੋਂ ਬਾਅਦ ਜਦੋਂ ਦਰਸ਼ਨ ਸਿੰਘ ਬਰਾੜ ਆਪਣੇ ਸਮਰਥਕਾਂ ਨਾਲ ਜਾਣ ਲੱਗੇ ਤਾਂ ਇਸ ਦੌਰਾਨ ਕਾਂਗਰਸੀ ਸਮਰਥਕਾਂ ਦੀਆਂ ਗੱਡੀਆਂ ਉੱਤੇ ਕੁੱਝ ਵਿਅਕਤੀਆਂ ਨੇ ਪਥਰਾਅ ਕਰ ਦਿੱਤਾ। ਇਸ ਪਥਰਾਅ ਕਾਰਨ ਕਾਂਗਰਸੀ ਆਗੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਚੇਤੇ ਰਹੇ ਕਿ ਕੱਲ੍ਹ ਜਲਾਲਾਬਾਦ ਵਿਚ ਸੁਖਬੀਰ ਬਾਦਲ ਦੇ ਕਾਫਲੇ ‘ਤੇ ਪਥਰਾਅ ਸਮੇਂ ਵੀ 4 ਵਿਅਕਤੀ ਜ਼ਖ਼ਮੀ ਹੋਏ ਸਨ।

Check Also

ਅਟਾਰੀ ‘ਚ ਅਕਾਲੀ ਸਰਪੰਚ ਦਾ ਕਤਲ

ਅੰਮ੍ਰਿਤਸਰ/ਬਿਊਰੋ ਨਿਊਜ਼ : ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਚੇਤ ਸਿੰਘ ਵਾਲਾ ਦੇ ਨੌਜਵਾਨ ਅਕਾਲੀ …