Breaking News
Home / ਪੰਜਾਬ / ਸਰਬੱਤ ਖਾਲਸਾ ਲਈ ਤਲਵੰਡੀ ਸਾਬੋ ਵਿਖੇ ਸੰਗਤ ਪਹੁੰਚਣੀ ਸ਼ੁਰੂ

ਸਰਬੱਤ ਖਾਲਸਾ ਲਈ ਤਲਵੰਡੀ ਸਾਬੋ ਵਿਖੇ ਸੰਗਤ ਪਹੁੰਚਣੀ ਸ਼ੁਰੂ

new-jathedar-copy-copyਪੰਜਾਬ ਸਰਕਾਰ ਸਰਬੱਤ ਖਾਲਸਾ ਰੋਕਣ ਲਈ ਪੱਬਾਂ ਭਾਰ
ਤਰਨਤਾਰਨ/ਬਿਊਰੋ ਨਿਊਜ਼
ਤਲਵੰਡੀ ਸਾਬੋ ਵਿਖੇ ਭਲਕੇ ਹੋਣ ਵਾਲੇ ਸਰਬੱਤ ਖਾਲਸਾ ਲਈ ਸੰਗਤ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਪਰ ਇਸ ਸਰਬੱਤ ਖਾਲਸਾ ਨੂੰ ਰੋਕਣ ਲਈ ਪੱਬਾਂ ਭਾਰ ਹੋਈ ਪੰਜਾਬ ਸਰਕਾਰ ਨੇ ਸਰਬੱਤ ਖਾਲਸਾ ਵੱਲ ਜਾ ਰਹੇ ਲੋਕਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ । ਤਲਵੰਡੀ ਸਾਬੋ ਵਾਲੇ ਮੁੱਖ ਮਾਰਗਾਂ ‘ਤੇ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ। ਪੁਲਿਸ ਤਲਵੰਡੀ ਸਾਬੋ ਵੱਲ ਜਾ ਰਹੀ ਸੰਗਤ ਨੂੰ ਵਾਪਸ ਮੋੜ ਰਹੀ ਹੈ। ਹਾਲਾਂਕਿ ਇਸ ਦੌਰਾਨ ਉਸ ਸੰਗਤ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਸਿਰਫ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਹੀ ਤਲਵੰਡੀ ਸਾਬੋ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਥਕ ਸੰਗਠਨਾਂ ਵਲੋਂ ਲੰਘੇ ਕੱਲ੍ਹ ਤੋਂ ਤਲਵੰਡੀ ਸਾਬੋ ਨੇੜੇ ਖੇਤਾਂ ਵਿਚ ਹੀ ਪਾਲਕੀ ਸਾਹਿਬ ਵਾਲੀ ਗੱਡੀ ਅੰਦਰ ਅਖੰਡ ਪਾਠ ਸਾਹਿਬ ਵੀ ਸ਼ੁਰੂ ਕੀਤੇ ਹੋਏ ਹਨ। ਜਦੋਂ ਇਸ ਗੱਡੀ ਨੂੰ ਖੇਤਾਂ ਵਿਚੋ ਪੁਲਿਸ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਮੌਜੂਦ ਨੌਜਵਾਨਾਂ ਨਾਲ ਪੁਲਿਸ ਦੀ ਝੜਪ ਵੀ ਹੋਈ ਤੇ ਪੁਲਿਸ ਪਾਲਕੀ ਸਾਹਿਬ ਵਾਲੀ ਗੱਡੀ ਨਾ ਲਿਜਾ ਸਕੇ, ਇਸ ਲਈ ਇਨ੍ਹਾਂ ਨੌਜਵਾਨਾਂ ਨੇ ਗੱਡੀ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ।

Check Also

ਸਰਕਾਰ ਤੇ ਅਕਾਲੀ ਦਲ ਵਲੋਂ ਆਪੋ-ਆਪਣਾ ਵਾੲ੍ਹੀਟ ਪੇਪਰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਸੱਤਾਧਾਰੀ ਤੇ ਵਿਰੋਧੀ ਧਿਰ ‘ਚ ਉਦੋਂ ਤਲਖ ਕਲਾਮੀ ਹੋਈ …