Home / ਕੈਨੇਡਾ / ਮਝੈਲਾਂ ਦੀ ਪਿਕਨਿਕ ‘ਵਾਈਲਡਵੁੱਡ ਪਾਰਕ’ ਵਿੱਚ 24 ਜੁਲਾਈ ਐਤਵਾਰ ਨੂੰ

ਮਝੈਲਾਂ ਦੀ ਪਿਕਨਿਕ ‘ਵਾਈਲਡਵੁੱਡ ਪਾਰਕ’ ਵਿੱਚ 24 ਜੁਲਾਈ ਐਤਵਾਰ ਨੂੰ

logo-2-1-300x105-3-300x105ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਪਰਮਜੀਤ ਸਿੰਘ ਸੰਧੂ ਤੋਂ ਪ੍ਰਾਪਤ ਸੂਚਨਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ ‘ਮਾਝਾ ਪਿਕਨਿਕ’ 24 ਜੁਲਾਈ ਦਿਨ ਐਤਵਾਰ ਨੂੰ ‘ਵਾਈਲਡ ਪਾਰਕ’ ਵਿਖੇ ਮਨਾਈ ਜਾ ਰਹੀ ਹੈ। ਇਹ ਪਾਰਕ 3430 ਡੈਰੀ ਰੋਡ (ਈਸਟ) ‘ਤੇ ਸਥਿਤ ਹੈ ਅਤੇ ਨੇੜੇ ਦਾ ਮੇਨ-ਇੰਟਰਸੈੱਕਸ਼ਨ ਗੋਰਵੇਅ ਅਤੇ ਡੈਰੀ ਰੋਡ ਪੈਂਦਾ ਹੈ।  ਬਹੁਤ ਸਾਰੇ ਲੋਕਾਂ ਨੂੰ ਯਾਦ ਹੀ ਹੋਵੇਗਾ ਕਿ ਪਿਛਲੇ ਸਾਲ ਵੀ ਇਹ ਪਿਕਨਿਕ ਏਥੇ ਹੀ ਬੜੀ ਧੂਮ-ਧਾਮ ਨਾਲ ਮਨਾਈ ਗਈ ਸੀ।
ਪ੍ਰਬੰਧਕਾਂ ਦੇ ਦੱਸਣ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਲੇਬੀਆਂ, ਪਕੌੜਿਆਂ, ਚਾਹ-ਪਾਣੀ, ਬਾਰ-ਬੀ-ਕਿੳ, ਮੱਕੀ ਦੀਆਂ ਛੱਲੀਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ ਅਤੇ ਲੋਕਾਂ ਦੇ ਮਨੋਰੰਜਨ ਲਈ ਗੀਤ-ਸੰਗੀਤ ਵੀ ਨਾਲ ਦੀ ਨਾਲ ਚੱਲਦਾ ਰਹੇਗਾ। ਹਰਦਿਆਲ ਸਿੰਘ ਸੰਧੂ, ਪਰਮਜੀਤ ਸਿੰਘ ਸੰਧੂ, ਪਰਮਜੀਤ ਸਿੰਘ ਗਿੱਲ, ਸੁਖਦੇਵ ਸਿੰਘ ਸੋਹੀ ਅਤੇ ਹੋਰਨਾਂ ਵੱਲੋਂ ਸਮੂਹ ਮਾਝਾ-ਵਾਸੀਆਂ ਅਤੇ ਹੋਰ ਚਾਹਵਾਨਾਂ ਨੁੰ ਪਿਕਨਿਕ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਪਰਮਜੀਤ ਸਿੰਘ ਸੰਧੂ ਨੁੰ 416-817-4684 ‘ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਕੈਨੇਡਾ ਵਲੋਂ ਸਿੱਖ ਜੈਨੋਸਾਈਡ ਦਾ ਮਤਾ ਪਾਸ ਕਰਵਾਉਣ ਵਾਲੇ ਐਮ ਪੀ ਪੀਜ਼ ਦਾ ਕੀਤਾ ਵਿਸ਼ੇਸ਼ ਸਨਮਾਨ

ਮਾਲਟਨ/ਬਿਊਰੋ ਨਿਊਜ਼ ਸ੍ਰੀ ਗੁਰੂ ਸਿੰਘ ਸਭ ਮਾਲਟਨ ਕੈਨੇਡਾ ਦੀ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਦਿਨੀ ਕੈਨੇਡਾ …