Breaking News
Home / ਭਾਰਤ / ਸੋਨੀਆ ਗਾਂਧੀ ਅਤੇ ਰਾਹੁਲ ਨੇ ਲਿਆ ਵਫਾਦਾਰੀ ਦਾ ਬਾਂਡ

ਸੋਨੀਆ ਗਾਂਧੀ ਅਤੇ ਰਾਹੁਲ ਨੇ ਲਿਆ ਵਫਾਦਾਰੀ ਦਾ ਬਾਂਡ

Sonia & Rahul copy copyਪੱਛਮੀ ਬੰਗਾਲ ‘ਚ ਕਾਂਗਰਸ ਵਿਧਾਇਕਾਂ ਨੇ ਸੌ ਰੁਪਏ ਦੇ ਅਸ਼ਟਾਮ ਪੇਪਰ ‘ਤੇ ਚੁੱਕੀ ਸਹੁੰ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੱਛਮੀ ਬੰਗਾਲ ਵਿਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਗੂੜ੍ਹੀ ਨੀਂਦ ‘ਚੋਂ ਜਾਗ ਪਈ ਹੈ। ਇਹੀ ਕਾਰਨ ਹੈ ਕਿ ਪਾਰਟੀ ਨੇ ਹੁਣ ਆਪਣੇ ਨੇਤਾਵਾਂ ‘ਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ। ਸੂਬਾ ਕਾਂਗਰਸ ਪ੍ਰਧਾਨ ਅਧੀਰ ਚੌਧਰੀ ਨੇ ਚੋਣਾਂ ਵਿਚ ਜਿੱਤਣ ਵਾਲੇ ਵਿਧਾਇਕਾਂ ਕੋਲੋਂ ਵਫਾਦਾਰੀ ਦੀ ਕਸਮ ਲਿਖਵਾਈ। ਸ਼ਾਇਦ ਇਹ ਰਾਜਨੀਤੀ ਵਿਚ ਪਹਿਲੀ ਵਾਰ ਹੈ ਕਿ ਜਦ ਵਿਧਾਇਕਾਂ ਕੋਲੋਂ ਲਿਖਤੀ ਕਸਮ ਲਈ ਗਈ ਹੈ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸੰਬੋਧਿਤ ਕਰਦੇ ਹੋਏ ਇਕ ਸਹੁੰ ਪੱਤਰ ਤਿਆਰ ਕੀਤਾ ਗਿਆ ਸੀ, ਜਿਸ ਵਿਚ ਸੂਬੇ ਦੇ ਸਾਰੇ ਵਿਧਾਇਕਾਂ ਨੇ ਹਸਤਾਖਰ ਕਰਨੇ ਸਨ। ਸੌ ਰੁਪਏ ਦੇ ਅਸ਼ਟਾਮ ਪੇਪਰ ਵਿਚ ਜਾਰੀ ਕੀਤੇ ਗਏ ਇਸ ਪੱਤਰ ਦੀ ਇਕ ਖਾਸ ਗੱਲ ਇਹ ਸੀ ਕਿ ਇਸ ਵਿਚ ਵਿਧਾਇਕਾਂ ਕੋਲੋਂ ਇਹ ਵੀ ਲਿਖਵਾਇਆ ਗਿਆ ਕਿ ਉਹ ਕਿਸੇ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੋਣਗੇ।

Check Also

ਪਾਇਲਟ ਨੇ ਹਰਭਜਨ ਸਿੰਘ ਉਤੇ ਠੋਕਿਆ 96 ਕਰੋੜ ਦਾ ਮੁਕੱਦਮਾ

ਮਾਮਲਾ ਨਸਲੀ ਵਿਤਕਰੇ ਵਾਲੀ ਟਿੱਪਣੀ ਦਾ ਮੁੰਬਈ : ਨਸਲੀ ਵਿਤਕਰੇ ਵਾਲੀ ਟਿੱਪਣੀ ਦੇ ਦੋਸ਼ ਵਿਚ …